ਮਾਨਸਾ, ਗੁਰਦਾਸਪੁਰ, 9 ਫਰਵਰੀ (ਸਰਬਜੀਤ ਸਿੰਘ)– ਇਥੋ ਥੋੜੀ ਦੂਰ ਸਥਿਤ ਪਿੰਡ ਮਾਖਾ ਦੇ ਗੁਰਦੁਆਰਾ ਸਾਹਿਬ ਵਿੱਖੇ ਉੱਘੇ ਮੁਲਾਜਮ ਆਗੂ ਬਿੱਕਰ ਸਿੰਘ ਮਾਖਾ ਦੀ ਮਾਤਾ ਮਹਿੰਦਰ ਕੌਰ ਦੀ ਦੀ ਅੰਤਿਮ ਅਰਦਾਸ ਉਪਰੰਤ ਸਰਧਾਜਲੀ ਸਮਾਗਮ ਦੌਰਾਨ ਵੱਖ-ਵੱਖ ਰਾਜਸੀ, ਸਮਾਜਿਕ ਤੇ ਜਨਤਕ ਆਗੂਆ ਕ੍ਰਮਵਾਰ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਆਪ ਦੇ ਸੀਨੀਅਰ ਆਗੂ ਤੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ , ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ , ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸਨ ਵਿਗਿਆਨਕ ਦੇ ਸੂਬਾਈ ਆਗੂ ਗਗਨਦੀਪ ਸਿੰਘ ਭੁੱਲਰ , ਸੀਨੀਅਰ ਮੁਜਾਲਮ ਆਗੂ ਕਰਨੈਲ ਸਿੰਘ ਭੀਖੀ , ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸਾਥੀ ਰੂਪ ਸਿੰਘ ਢਿੱਲੋ , ਫੀਲਡ ਐਡ ਵਰਕਸਾਪ ਵਰਕਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਜਸਮੇਲ ਅਤਲਾ , ਟੈਕਨੀਕਲ ਐਡ ਮਕੈਨੀਕਲ ਸਰਵਿਸ ਯੂਨੀਅਨ ਦੇ ਸੂਬਾਈ ਆਗੂ ਜਗਦੇਵ ਘੁਰਕਣੀ , ਪੈਨਸ਼ਨਰ ਐਸੋਸੀਏਸ਼ਨ ਦੇ ਸੀਨੀਅਰ ਆਗੂ ਸੱਤਪਾਲ ਭੈਣੀ ਨੇ ਕਿਹਾ ਕਿ ਬੇਸੱਕ ਮਾਤਾ ਜੀ ਚੋਖੀ ਉਮਰ ਭੋਗ ਕੇ ਤੇ ਭਰਿਆ ਫੂਲਿਆ ਪਰਿਵਾਰ ਛੱਡ ਕੇ ਗਏ ਹਨ , ਪਰੰਤੂ ਫਿਰ ਮਾ ਦਾ ਤੁਰ ਜਾਣਾ ਅਤਿ ਦੁੱਖਦਾਈ ਹੈ , ਆਗੂਆਂ ਨੇ ਕਿਹਾ ਕਿ ਮਾਖਾ ਪਰਿਵਾਰ ਇੱਕ ਅਗਾਹਵਧੂ ਪਰਿਵਾਰ ਹੈ ਤੇ ਹਮੇਸਾ ਸਮਾਜ ਦੀ ਭਲਾਈ ਲਈ ਤਤਪਰ ਰਹਿੰਦਾ ਹੈ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਐਕਸਨ ਵਾਟਰ ਸਪਲਾਈ ਕੇਵਲ ਕੁਮਾਰ ਗਰਗ , ਐਸ.ਡੀ.ਓ.ਕਰਮਜੀਤ ਸਿੰਘ , ਭਾਰਤ ਭੂਸਣ , ਸੁਮਿਤ ਕੁਮਾਰ , ਜੇਈ ਅਮਿਤ ਕੁਮਾਰ , ਪਰਮਜੀਤ ਸਿੰਘ , ਮੁਲਾਜਮ ਆਗੂ ਕਰਮਜੀਤ ਫਫੜੇ , ਹਿੰਮਤ ਦੂਲੋਵਾਲ , ਹਰਬੰਸ ਸਿੰਘ ਫਰਬਾਹੀ , ਸੁਖਵਿੰਦਰ ਸਿੰਘ ਸਰਦੂਲਗੜ੍ਹ , ਰਾਜ ਕੁਮਾਰ ਸਰਮਾ , ਇਕਬਾਲ ਆਲੀਕੇ , ਅਵਤਾਰ ਸਿੰਘ ਛਾਪਿਆਂਵਾਲੀ , ਅਮਰਜੀਤ ਸਿੰਘ ਖੋਖਰ , ਰਾਮ ਸਿੰਘ ਖੋਖਰ , ਮੇਜਰ ਸਿੰਘ ਬਾਜੇਵਾਲਾ , ਰਮੇਸ਼ਵਰ ਝੰਡਾ , ਡਾਕਟਰ ਕੇਵਲ ਸਿੰਘ ਮਾਨਸਾ , ਹਰਦੇਵ ਖਿਆਲਾ , ਹਿੰਦ ਕਿਸਾਨ ਸਭਾ ਦੇ ਬਲਵਿੰਦਰ ਸਿੰਘ ਕੋਟਧਰਮੂ , ਰਾਜਿੰਦਰ ਸਿੰਘ ਹੀਰੇਵਾਲਾ , ਪੰਜਾਬ ਖੇਤ ਮਜਦੂਰ ਸਭਾ ਦੇ ਦੇਸਰਾਜ ਕੋਟਧਰਮੂ , ਜੱਗਾ ਸਿੰਘ ਰਾਏਪੁਰ ਆਦਿ ਆਗੂਆ ਸਮੇਤ ਵੱਡੀ ਗਿਣਤੀ ਸਨੇਹੀ ਤੇ ਰਿਸ਼ਤੇਦਾਰ ਹਾਜਰ ਸਨ ।


