ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਨਿਕਲੀ ਫੂਕ,ਅਦਰਸ਼ ਸਕੂਲ ਭੁਪਾਲ ਦੇ ਡੀ ਓ ਨੇ ਕੀਤੇ ਬਿਨਾਂ ਕਾਰਨ 21 ਅਧਿਆਪਕ ਫਾਰਗ।-ਚੋਹਾਨ/ਉੱਡਤ

ਬਠਿੰਡਾ-ਮਾਨਸਾ

ਟੀਚਰਾਂ ਦੇ ਸੰਘਰਸ਼ ਦੀ ਸੀ ਪੀ ਆਈ ਤੇ ਏਟਕ ਵੱਲੋਂ ਹਮਾਇਤ

ਮਾਨਸਾ/ਭੀਖੀ, ਗੁਰਦਾਸਪੁਰ, 3 ਜੁਲਾਈ (ਸਰਬਜੀਤ ਸਿੰਘ)–  ਸੂਬੇ ਦੀ ਭਗਵੰਤ ਮਾਨ ਸਰਕਾਰ ਸਿੱਖਿਆ ਤੇ ਸਿਹਤ ਸਬੰਧੀ ਲੋਕਾਂ ਨੂੰ ਗੁੰਮਰਾਹ ਕਰਨ ਸਬੰਧੀ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਜਦੋਂ ਕਿ ਅਮਲ ਵਿਚ ਇਸ ਨੂੰ ਵਪਾਰਕ ਰੂਪ ਵਿੱਚ ਲਿਆ ਕੇ,ਆਮ ਲੋਕਾਂ ਨੂੰ ਸਿੱਖਿਆ ਤੋਂ ਵਾਂਝੇ ਕਰਨ ਦੀ ਨੀਤੀ ਹੈ, ਕਿਊਂਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੀ ਸਿੱਖਿਆ ਨੀਤੀ ਜ਼ੋ ਸਾਡੇ ਵਿਰਸੇ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਤੋਂ ਵਾਂਝੇ ਰੱਖਣਾ ਤੇ ਇਤਿਹਾਸ ਤੋਂ ਦੂਰੀ ਬਣਾਉਣਾ ਹੈ ਜਿਸ ਨੂੰ ਸੂਬਾ ਸਰਕਾਰ ਵੱਲੋਂ ਤੇਜ਼ੀ ਨਾਲ ਲਾਗੂ ਕਰ ਰਹੀ ਹੈ।

ਸੂਬੇ ਵਿਚ ਸਿੱਖਿਆ ਕ੍ਰਾਂਤੀ ਦੇ ਨਾਂ ਹੇਠ ਝੂਠੇ ਪ੍ਰਚਾਰ ਰਾਹੀਂ ਗੁੰਮਰਾਹ ਕਰ ਰਹੀ ਹੈ ਜਦੋਂ ਯੋਗਤਾ ਰੱਖਣ ਵਾਲੇ ਬੇਰੁਜ਼ਗਾਰ ਅਧਿਆਪਕ ਰੁਜ਼ਗਾਰ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ ਉਲਟਾ ਮਾਨਸਾ ਜ਼ਿਲ੍ਹੇ ਭੁਪਾਲ ਵਿਖੇ ਆਦਰਸ਼ ਸਕੂਲ ਦੇ ਲੰਮੇ ਸਮੇਂ ਤੋਂ ਸੇਵਾ ਕਰਦੇ 21 ਅਧਿਆਪਕਾ ਨੂੰ ਡੀ ਓ ਵੱਲੋਂ ਫਾਰਗ ਕੀਤਾ ਗਿਆ।ਜਿਸ ਨੇ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਪ੍ਰੈਸ ਬਿਆਨ ਜਾਰੀ ਕਰਦਿਆਂ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਡੀ ਓ ਮਾਨਸਾ ਵੱਲੋਂ 21 ਅਧਿਆਪਕਾ ਨੂੰ ਬਿਨਾਂ ਕਾਰਨ ਫਾਰਗ ਕਰਨ ਦੀ ਨਿੰਦਿਆ ਕੀਤੀ ਅਤੇ ਫੌਰੀ ਬਹਾਲ ਕਰਨ ਦੀ ਮੰਗ ਕੀਤੀ ਗਈ।ਮੁੜ ਬਹਾਲੀ ਲਈ ਸੰਘਰਸ਼ ਕਰ ਰਹੇ ਅਧਿਆਪਕਾ ਦੀ ਸੀ ਪੀ ਆਈ ਤੇ ਏਟਕ ਵੱਲੋਂ ਹਮਾਇਤ ਕੀਤੀ।

ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਰੂਪ ਸਿੰਘ ਢਿੱਲੋਂ, ਮੁਲਾਜ਼ਮ ਆਗੂ ਤੇ ਏਟਕ ਦੇ ਸੀਨੀਅਰ ਕਰਨੈਲ ਸਿੰਘ ਭੀਖੀ ਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਸਮਾਓ ਨੇ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਨੂੰ ਜਨਤਕ ਕਰਨ ਵਾਲੀਆਂ ਧਿਰਾਂ ਦੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *