29 ਮਈ ਨੂੰ ਲੇਬਰ ਅਫਸਰ ਮਾਨਸਾ ਦੇ ਦਫਤਰ ਦਾ ਕਰਾਂਗੇ ਘਿਰਾਓ- ਚੌਹਾਨ, ਉੱਡਤ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 23 ਮਈ ( ਸਰਬਜੀਤ ਸਿੰਘ)– ਪੰਜਾਬ ਖੇਤ ਮਜਦੂਰ ਯੂਨੀਅਨ ਤੇ ਆਲ ਇੰਡੀਆ ਟ੍ਰੇਡ ਯੂਨੀਅਨ ਕਾਗਰਸ ( ਏਟਕ) ਜ਼ਿਲ੍ਹਾ ਮਾਨਸਾ ਵੱਲੋ 29 ਮਈ ਦਿਨ ਬੁੱਧਵਾਰ ਨੂੰ ਲੇਬਰ ਅਫਸਰ ਮਾਨਸਾ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ।

ਇਹ ਜਾਣਕਾਰੀ ਪ੍ਰੈਸ ਬਿਆਨ ਰਾਹੀ ਸਾਝੀ ਕਰਦਿਆ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਕ੍ਰਿਸਨ ਚੋਹਾਨ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਲੇਬਰ ਅਫਸਰ ਇੱਕ ਤਾਂ ਜਿਲ੍ਹੇ ਵਿੱਚ ਹੋ ਰਹੀ ਕਿਰਤ ਕਾਨੂੰਨਾਂ ਦੀ ਉਲੰਘਣਾ ਰੋਕਣ ਵਿੱਚ ਨਾਕਾਮ ਸਿੱਧ ਹੋ ਰਿਹਾ ਹੈ ਤੇ ਦੂਜਾ ਲਗਾਤਾਰ ਆਪਣੇ ਦਫਤਰ ਵਿੱਚੋ ਗੈਰਹਾਜ਼ਰ ਰਹਿਦਾ ਹੈ , ਜਿਸ ਕਾਰਨ ਵਰਕਰਾ ਨੂੰ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਆਗੂਆਂ ਨੇ ਕਿਹਾ ਕਿ ਲੇਬਰ ਅਫਸਰ ਦੇ ਨੈਗੇਟਿਵ ਰੱਵਈਏ ਕਾਰਨ ਮਜਦੂਰ ਉਸਾਰੀ ਵੈਲਫੇਅਰ ਬੋਰਡ ਦੀਆ ਸਕੀਮਾ ਦਾ ਲਾਭ ਲੈਣ ਤੋ ਮਜਦੂਰ ਵਾਝੇ ਰਹਿ ਰਹੇ ਹਨ ਤੇ ਮਾਲਕਾ ਨਾਲ ਝਗੜਿਆ ਵਿੱਚ ਵੀ ਇਨਸਾਫ ਮਿਲਣ ਵਿੱਚ ਬੇਲੋੜੀ ਲੇਟ ਲਤੀਫੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ ।
ਆਗੂਆਂ ਨੇ ਕਿਹਾ ਕਿ ਜੱਥੇਬੰਦੀਆ ਵੱਲੋ ਵਾਰ-2 ਮਿਲ ਕੇ ਲੇਬਰ ਅਫਸਰ ਨੂੰ ਕਿਰਤ ਕਾਨੂੰਨਾਂ ਨੂੰ ਲਾਗੂ ਕਰਵਾਉਣ , ਦਫਤਰ ਵਿੱਚ ਹਫਤੇ ਵਿੱਚ ਘੱਟੋ-ਘੱਟ ਤਿੰਨ ਦਿਨ ਹਾਜਰ ਰਹਿਣ , ਲਾਭਪਾਤਰੀ ਸਕੀਮਾ ਦੀ ਬਕਾਇਆ ਰਾਸੀ ਜਾਰੀ ਕਰਵਾਉਣ ਤੇ ਉਸਾਰੀ ਵੈਲਫੇਅਰ ਬੋਰਡ ਦੀਆ ਸਕੀਮਾ ਸਬੰਧੀ ਪਿੰਡਾ ਤੇ ਕਸਬਿਆਂ ਵਿੱਚ ਜਾਗਰੂਕਤਾ ਕੈਪਾ ਦਾ ਆਯੋਜਨ ਕਰਨ ਦੀਆਂ ਅਪੀਲਾਂ ਕੀਤੀਆ ਹਨ , ਪਰੰਤੂ ਲੇਬਰ ਅਫਸਰ ਦੇ ਕੰਨਾ ਤੋ ਜੂ ਨਹੀ ਸਰਕਦੀ , ਮਜ਼ਬੂਰਨ ਜੱਥੇਬੰਦੀਆ ਨੂੰ 29 ਮਈ ਨੂੰ ਲੇਬਰ ਅਫਸਰ ਦੇ ਦਫਤਰ ਦਾ ਘਿਰਾਓ ਕਰਨ ਦਾ ਫੈਸਲਾ ਲੈਣਾ ਪਿਆ ।

Leave a Reply

Your email address will not be published. Required fields are marked *