20 ਫਰਬਰੀ ਦੀ ਲਲਕਾਰ ਰੈਲੀ ਮਜਦੂਰ ਅੰਦੋਲਨ ਦੇ ਇਤਿਹਾਸ ਵਿੱਚ ਮੀਲ ਪੱਥਰ ਸਾਬਤ ਹੋਵੇਗੀ- ਚੌਹਾਨ, ਉੱਡਤ

ਬਠਿੰਡਾ-ਮਾਨਸਾ

ਰੈਲੀ ਦੀ ਤਿਆਰੀ ਹਿੱਤ ਪੰਜਾਬ ਖੇਤ ਮਜਦੂਰ ਸਭਾ ਤੇ ਏਟਕ ਦੀਆ ਜਿਲ੍ਹਾ ਇਕਾਈਆ ਦੀ ਮੀਟਿੰਗ 31 ਜਨਵਰੀ ਨੂੰ

ਮਾਨਸਾ, ਗੁਰਦਾਸਪੁਰ, 30 ਜਨਵਰੀ (ਸਰਬਜੀਤ ਸਿੰਘ)– ਮਾਨਸਾ ਮਜਦੂਰ ਵਰਗ ਦੀਆਂ ਲੰਬਿਤ ਪਈਆ ਮੰਗਾਂ ਵੱਲ ਸਮੇ ਦੇ ਹਾਕਮਾ ਦਾ ਧਿਆਨ ਦਵਾਉਣ ਲਈ ਪੰਜਾਬ ਖੇਤ ਮਜਦੂਰ ਸਭਾ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਵੱਲੋ ਆਉਣ ਵਾਲੀ 20 ਫਰਬਰੀ ਨੂੰ ਮਾਨਸਾ ਕਚਹਿਰੀਆ ਵਿੱਖੇ ਕੀਤੀ ਜਾਣ ਵਾਲੀ ਲਲਕਾਰ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ ਤੇ ਮਜਦੂਰ ਅੰਦੋਲਨ ਦੇ ਇਤਿਹਾਸ ਵਿੱਚ ਮੀਲ ਪੱਥਰ ਸਾਬਤ ਸਿੱਧ ਹੋਵੇਗੀ । ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਆਗੂ ਸਾਥੀ ਕ੍ਰਿਸਨ ਚੋਹਾਨ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਕੇਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਮਗਨ ਹੋ ਚੁੱਕੀਆ ਹਨ ਤੇ ਦੇਸ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਜਦੂਰ ਵਰਗ ਦਾ ਸੌਸਣ ਕਰ ਰਹੀਆ‌ ਹਨ ।
ਆਗੂਆਂ ਨੇ ਕਿਹਾ ਕਿ ਮਨਰੇਗਾ ਸਕੀਮ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰਵਾਉਣ , ਘੱਟੋ-ਘੱਟ ਉਜਰਤਾ 26000 ਰੁਪਏ ਕਰਵਾਉਣ , ਮਜਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕਰਵਾਉਣ , ਮਜਦੂਰਾ ਕਿਸਾਨਾ ਦਾ ਕਰਜਾ ਮਾਫ ਕਰਵਾਉਣ , ਔਰਤਾਂ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਦਵਾਉਣ , ਕੱਟੇ ਰਾਸਣ ਕਾਰਡ ਬਹਾਲ ਕਰਵਾਉਣ ਤੇ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਵਾਉਣ , ਸਰਕਾਰੀ ਬੱਸਾ ਦੇ ਬੰਦ ਪਏ ਰੂਟ ਚਾਲੂ ਕਰਵਾਉਣ , ਲਾਲ ਲਕੀਰ ਅੰਦਰ ਮਾਲਕਾਨਾ ਹੱਕ ਦਵਾਉਣ ਤੇ ਬੁਢਾਪਾ, ਵਿਧਵਾ ਤੇ ਆਸਰਿਤ ਪੈਨਸਨ ਪੰਜ ਹਜਾਰ ਰੁਪਏ ਕਰਵਾਉਣ ਆਦਿ ਮੰਗਾਂ ਮਨਵਾਉਣ ਲਈ ਕੀਤੀ ਜਾ ਰਹੀ ਲਲਕਾਰ ਰੈਲੀ ਦੀ ਤਿਆਰੀ ਹਿੱਤ 31 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਤੇਜਾ ਸਿੰਘ ਸੁਤੰਤਰ ਭਵਨ ਮਾਨਸਾ ਵਿੱਖੇ ਪੰਜਾਬ ਖੇਤ ਮਜਦੂਰ ਸਭਾ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੀਆਂ ਜ਼ਿਲ੍ਹਾ ਕਮੇਟੀਆ ਦੀ ਇੱਕ ਅਹਿਮ ਸਾਝੀ ਮੀਟਿੰਗ ਆਯੋਜਿਤ ਕੀਤੀ ਜਾਵੇਗੀ । ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਸੀਤਾਰਾਮ ਗੋਬਿੰਦਪੁਰਾ , ਕੇਵਲ ਸਿੰਘ ਸਮਾਉ , ਗੁਰਪਿਆਰ ਸਿੰਘ ਫੱਤਾ , ਨਰੇਸ ਬੁਰਜਹਰੀ, ਕਰਨੈਲ ਸਿੰਘ ਭੀਖੀ , ਕਾਲਾ ਖਾਂ ਭੰਮੇ , ਬੰਬੂ ਸਿੰਘ , ਜੱਗਾ ਸਿੰਘ ਰਾਏਪੁਰ , ਜੱਗਾ ਸਿੰਘ ਬਾਜੇਵਾਲਾ , ਨਿਰਮਲ ਸਿੰਘ ਬੱਪੀਆਣਾ , ਗੁਰਜੰਟ ਕੋਟਧਰਮੂ , ਦੇਸਰਾਜ ਕੋਟਧਰਮੂ , ਸੁਖਦੇਵ ਪੰਧੇਰ , ਲਾਭ ਸਿੰਘ ਮੰਢਾਲੀ , ਗੁਰਤੇਜ ਸਿੰਘ ਭੂਪਾਲ ਤੇ ਸੁਖਦੇਵ ਸਿੰਘ ਮਾਨਸਾ ਆਦਿ ਆਗੂ ਵੀ ਹਾਜਰ ਸਨ ।

Leave a Reply

Your email address will not be published. Required fields are marked *