ਜਲੰਧਰ, ਗੁਰਦਾਸਪੁਰ, 30 ਜਨਵਰੀ (ਸਰਬਜੀਤ ਸਿੰਘ)– ਭਾਰਤੀ ਕਮਿਊਨਿਸਟ ਪਾਰਟੀ ਤੇ ਵੱਖ ਵੱਖ ਜੱਥੇਬੰਦੀਆਂ ਦੇ ਜਲੰਧਰ ਵਿੱਚ ਅੰਮਿ੍ਤਸਰ ਰੋਡ ਫੋਕਲ ਪੁਆਇੰਟ ਦੇ ਨਜ਼ਦੀਕ ਜੋ ਪਾਰਟੀ ਦਾ ਦਫਤਰ ਸੀ ਉਸ ਉੱਪਰ ਪਿਛਲੇ ਦਿਨੀਂ ਭਾਜਪਾ ਦੀ ਸ਼ਹਿ ਪ੍ਰਾਪਤ ਗੁੰਡੇ ਵੱਲੋਂ ਕਬਜ਼ਾ ਕਰਨ ਦੀ ਨੀਅਤ ਨਾਲ ਪਾਰਟੀ ਦਾ ਲੱਗਾ ਜਿੰਦਰਾ ਤੋੜ ਕੇ ਆਪਣਾ ਜਿੰਦਰਾ ਲਾ ਲਿਆ ਜਦੋਂ ਇਸਦਾ ਪਤਾ ਲੱਗਾ ਤਾਂ ਜਲੰਧਰ ਜ਼ਿਲ੍ਹੇ ਦੀ ਪਾਰਟੀ ਕਮੇਟੀ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲਕੇ ਲਿਖਤੀ ਦਰਖਾਸਤ ਦਿੱਤੀ ਗਈ। ਪਰ ਲਗਭਗ ਇੱਕ ਮਹੀਨਾ ਬੀਤਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਪਾਰਟੀ ਨੇ ਫੈਸਲਾ ਕਰਕੇ ਅੱਜ ਪਾਰਟੀ ਦੇ ਜਿਲਾ ਸੈਕਟਰੀ ਰਸ਼ਪਾਲ ਕੈਲੇ, ਕਿਸਾਨ ਆਗੂ ਸੰਦੀਪ ਅਰੋੜਾ ਮਜਦੂਰ ਆਗੂ ਵੀਰ ਕੁਮਾਰ,ਮਨਦੀਪ ਸਿੱਧੂ,ਪਵਨਦੀਪ ਮਹਿਤਪੁਰ,ਹਰਜਿੰਦਰ ਮੌਜੀ, ਮਹਿੰਦਰ ਘੋੜਾਬਾਹੀ, ਸੰਦੀਪ ਦੋਲੀਕੇ, ਤਰਸੇਮ ਜੰਡਿਆਲਾ, ਪਰਮਜੀਤ ਸਮਰਾਏ, ਜਸਵਿੰਦਰ ਜੰਡਿਆਲਾ, ਕੁਲਦੀਪ ਬਹਿਰਾਮ, ਸੁੱਖਾ ਪੁਆਰ, ਪਰਮਜੀਤ ਸਮਰਾਏ, ਸਵਰਨਜੀਤ ਸਿੰਘ ਸਿਕੰਦਰ ਸੰਧੂ, ਸੁਨੀਲ ਕੁਮਾਰ ਤੇ ਬਲਵੀਰ ਸਿੰਘ ਦੀ ਅਗਵਾਈ ਹੇਠ ਸੈਕੜਿਆ ਦਾ ਇਕੱਠ ਕਰਕੇ ਥਾਣਾ ਡਵੀਜ਼ਨ ਨੰ: 1 ਤੋ ਸ਼ੁਰੂ ਕਰਕੇ ਦਫਤਰ ਤੱਕ ਮੁਜਾਹਰਾ ਕਰਦਿਆ ਭਾਜਪਾ ਦੇ ਗੁੰਡੇ ਵੱਲੋਂ ਲਾਇਆ ਜਿੰਦਰਾ ਤੋੜ ਕੇ ਪਾਰਟੀ ਦਾ ਝੰਡਾ ਲਹਿਰਾ ਕੇ ਆਪਣਾ ਜਿੰਦਰਾ ਲਾ ਦਿੱਤਾ। ਤੇ ਚਿਤਾਵਨੀ ਦਿੰਦਿਆਂ ਆਗੂਆਂ ਨੇ ਕਿ ਜੇਕਰ ਕਿਸੇ ਨੇ ਪਾਰਟੀ ਦਫਤਰ ਨਾਲ ਦੁਬਾਰਾ ਛੇੜ ਛਾੜ ਕੀਤੀ ਤਾਂ ਉਸਦੀ ਗੁੰਡਾਗਰਦੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।


