ਕਾਰਪੋਰੇਟ ਘਰਾਣਿਆਂ ਨੂੰ ਹਰ ਮੋੜ ਤੇ ਟੱਕਰ ਦੇਣ ਦੇ ਮਕਸਦ ਲਈ ਸ਼ਹੀਦਾਂ ਦੇ ਵਿਚਾਰਾਂ ਤੇ ਪਹਿਰਾ ਦਿੰਦਿਆਂ ਸਾਨੂੰ ਲਾਮਬੰਦ ਹੋਣਾ ਜ਼ਰੂਰੀ-ਕਾਮਰੇਡ ਨੱਤ

ਬਠਿੰਡਾ-ਮਾਨਸਾ

ਝੁਨੀਰ, ਗੁਰਦਾਸਪੁਰ, 26 ਮਾਰਚ (ਸਰਬਜੀਤ ਸਿੰਘ)– ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੀ ਬਲਾਕ ਝੁਨੀਰ ਦੀ ਇਕਾਈ ਵੱਲੋਂ ਪਿੰਡ ਦਾਨੇਵਾਲਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਦੇਸ਼ ਦੇ ਕਿਰਤੀਆਂ ਦੀ ਹਾਲਤ ਸੁਧਾਰਨ ਲਈ ਸ਼ਹੀਦਾਂ ਦੇ ਸੁਪਨਿਆਂ ਵਾਲੇ ਸਮਾਜ ਦੀ ਸਿਰਜਣਾ ਜ਼ਰੂਰੀ÷ਕਾਮਰੇਡ ਸੁਖਦਰਸ਼ਨ ਨੱਤ।

ਅੱਜ ਇੱਥੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੇ 94 ਵੇਂ ਸ਼ਹੀਦੀ  ਦਿਹਾੜੇ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਸੁਖਦਰਸ਼ਨ ਨੱਤ ਨੇ ਕਿਹਾ ਕਿ ਅੱਜ ਦੇਸ਼ ਅੰਦਰ ਆਰਥਿਕ ਪਾੜੇ ਅਤੇ ਸਮਾਜਿਕ ਨਾਂ ਬਰਾਬਰੀ ਦੇ ਖਾਤਮੇ ਲਈ ਸ਼ਹੀਦਾਂ ਦੇ ਸੁਪਨਿਆਂ ਦੇ ਸਮਾਜ ਦੀ ਸਿਰਜਣਾ ਲਈ ਮੌਜੂਦਾ ਫਾਸ਼ੀਵਾਦੀ ਸਰਕਾਰ ਦੁਆਰਾ ਲਿਆਂਦੀਆਂ ਜਾ ਰਹੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਲਈ ਸਾਨੂੰ ਵੱਡੀ ਪੱਧਰ ਤੇ ਸ਼ਹੀਦਾਂ ਦੇ ਸ਼ਹੀਦੀ ਦਿਹਾੜਿਆਂ ਮੌਕੇ ਉਹਨਾਂ ਦੇ ਜੀਵਨ ਸੰਬੰਧੀ ਵਿਚਾਰ ਚਰਚਾਵਾਂ,ਉਹਨਾਂ ਦੀਆਂ ਰਚਨਾਵਾਂ ਅਤੇ ਇਨਕਲਾਬੀ ਵਿਚਾਰਧਾਰਾ ਦੇ ਅਧਿਐਨ ਉੱਪਰ ਜ਼ੋਰ ਦੇਣਾ ਸਮੇਂ ਦੀ ਮੁੱਖ ਲੋੜ ਹੈ। ਕਾਮਰੇਡ ਜਸਵੀਰ ਕੌਰ ਨੱਤ ਨੇ ਕਿਹਾ ਕਿ ਦੇਸ਼ ਅੰਦਰ ਸਮਾਜਿਕ ਬਰਾਬਰੀ ਲਈ ਕਾਰਪੋਰੇਟ ਘਰਾਣਿਆਂ ਨੂੰ ਹਰ ਮੋੜ ਤੇ ਟੱਕਰ ਦੇਣ ਦੇ ਮਕਸਦ ਲਈ ਸ਼ਹੀਦ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੇ ਵਿਚਾਰਾਂ ਤੇ ਪਹਿਰਾ ਦਿੰਦਿਆਂ ਸਾਨੂੰ ਲਾਮਬੰਦ ਹੋਣਾ ਜ਼ਰੂਰੀ ਹੈ। ਇਸ ਮੌਕੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ,ਬਲਾਕ ਝੁਨੀਰ ਦੇ ਸਕੱਤਰ ਬਿੰਦਰ ਕੌਰ ਉੱਡਤ ਭਗਤ ਰਾਮ,ਜ਼ਿਲਾ ਕਮੇਟੀ ਮੈਂਬਰ ਕਾਮਰੇਡ ਗੁਰਸੇਵਕ ਮਾਨ,ਜ਼ਿਲਾ ਕਮੇਟੀ ਅਤੇ ਬਲਾਕ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਘਰਾਂਗਣਾ,ਦਰਸ਼ਨ ਸਿੰਘ ਦਾਨੇਵਾਲਾ,ਸੁਖਜੀਤ ਰਾਮਾਨੰਦੀ,ਬਲਾਕ ਕਮੇਟੀ ਮੈਂਬਰ ਕਾਮਰੇਡ ਹਾਕਮ ਸਿੰਘ ਝੁਨੀਰ,ਹਰਬੰਸ ਸਿੰਘ ਨੰਦਗੜ੍ਹ,ਸਰਬਜੀਤ ਕੌਰ ਉੱਡਤ ਭਗਤ ਰਾਮ,ਸਰਬਜੀਤ ਰਾਣੀ ਉੱਡਤ ਭਗਤ ਰਾਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।

Leave a Reply

Your email address will not be published. Required fields are marked *