ਪੰਜਾਬ ਦੇ ਸੂਰਬੀਰ ਲੋਕਾਂ ਨੇ ਪੁਲਸ ਦੇ ਸਾਥ ਦੇ ਅੱਤਵਾਦ ਕੀਤਾ ਸੀ ਖਤਮ, ਹੁਣ ਨਸ਼ੇ ਦੀ ਖਾਤਮੇ ਲਈ ਪੁਲਸ ਦ੍ਰਿੜ ਸੰਕਲਪ- ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ

ਬਠਿੰਡਾ-ਮਾਨਸਾ

ਪੰਜਾਬ ਦੇ ਲੋਕਾਂ ਨੂੰ ਡੀ.ਆਈ.ਜੀ ਭੁੱਲਰ ਨੇ ਕੀਤੀ ਅਪੀਲ ਪੁਲਸ ਦਾ ਦਿਓ ਸਾਥ ਤਾਂ ਜੋ ਨਸ਼ੇ ਦੀ ਲੱਤ ਪੰਜਾਬ ਵਿੱਚੋਂ ਖਤਮ ਕੀਤੀ ਜਾ ਸਕੇ
ਬਠਿੰਡਾ, ਗੁਰਦਾਸਪੁਰ 19 ਨਵੰਬਰ (ਸਰਬਜੀਤ ਸਿੰਘ)– ਦਿਨੋ ਦਿਨ ਵੱਧ ਰਹੇ ਨਸ਼ਿਆ ਅਤੇ ਸਟਰੀਟ ਕ੍ਰਾਇਮ ਨੂੰ ਨੱਥ ਪਾਉਣ ਲਈ ਪੁਲਿਸ ਨੇ ਆਪਣੀ ਕਮਰ ਕਸ ਲਈ ਹੈ। ਇਸ ਸੰਬੰਧੀ ਡੀ.ਆਈ.ਜੀ. ਬਠਿੰਡਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਦੱਸਿਆ ਕਿਹਾ ਕਿ ਪੰਜਾਬੀ ਕਦੇ ਹਾਰ ਨਹੀਂ ਮੰਨਦੇ, ਪਹਿਲਾ ਅੱਤਵਾਦ ਖਤਮ ਕੀਤਾ ਸੀ ਹੁਣ ਨਸ਼ਾ ਤੇ ਸ਼ਿਕੰਜਾ ਕਸਦਿਆਂ ਸਟਰੀਟ ਕ੍ਰਾਇਮ ਨੂੰ ਖਤਮ ਕਰਾਂਗੇ। ਇਹ ਆਮ ਜਨਤਾ ਦਾ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਸ ਦੁਨੀਆਂ ਭਰ ਦੀ ਸਭ ਤੋਂ ਬਹਾਦਰ ਫੋਰਸ ਹੈ ਜੋ ਹਰ ਕੰਮ ਵਿੱਚ ਤੱਤਪਰ ਨਜਰ ਆਉਂਦੀ ਹੈ।


ਸੇਫ ਪੰਜਾਬ ਐਂਟੀ ਡਰੱਗ ਹੈਲਪਲਾਈਨ ਕੀ ਹੈ ?
ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਡੀ.ਜੀ.ਪੀ. ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੇਫ ਪੰਜਾਬ ਦੇ ਬੈਨਰ ਹੇਠ ਐਂਟੀ ਡਰੱਗ ਹੈਲਪਲਾਈਨ ਨਸ਼ਿਆ ਦੇ ਖਿਲਾਫ ਸ਼ੁਰੂ ਕਰਦਿਆਂ ਤੁਹਾਡੇ ਸਾਥ ਲਈ ਇੱਕ ਨੰਬਰ 9779100200 ਜਾਰੀ ਕੀਤਾ ਗਿਆ ਹੈ। ਜਿਸ ਤੇ ਤੁਸੀਂ ਨਸ਼ਾ ਖ੍ਰੀਦਣ ਜਾਂ ਵੇਚਣ ਵਾਲੇ ਖਿਲਾਫ ਫੋਨ ਕਰਕੇ ਜਾਂ ਵਟਸਅੱਪ ਕਰਕੇ ਜਾਣਕਾਰੀ ਦੇ ਸਕਦੇ ਹੋ। ਕਾਲ ਕਰਨ ਵਾਲੇ ਸੰਬੰਧੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ। ਇਹ ਹੈਲਪਲਾਇਨ ਕਾਫੀ ਲਾਹੇਬੰਦ ਸਾਬਿਤ ਹੋ ਰਹੀ ਹੈ।
ਸਟਰੀਟ ਕ੍ਰਾਇਮ ਕੀ ਹੈ ?
ਭੁੱਲਰ ਨੇ ਦੱਸਿਆ ਕਿ ਸ਼ਹਿਰਾਂ ਕੱਸਬਿਆਂ ਦੀਆਂ ਗਲੀਆਂ ਮੁਹੱਲਿਆਂ ਵਿੱਚ ਹੋਣ ਵਾਲੇ ਸਟਰੀਟ ਕ੍ਰਾਇਮ ਵਹੀਕਲ ਚੋਰੀ, ਲੁੱਟ ਖੋਹ, ਸਨੈਚਿੰਗ ਵਰਗੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਸਟਰੀਟ ਕ੍ਰਾਇਮ ਨੂੰ ਖਤਮ ਕਰਨ ਤੇ ਜੋਰ ਦਿੱਤਾ ਜਾ ਰਿਹਾ ਹੈ। ਇਹ ਲੋਕਾਂ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਦੀ ਹੈ। ਉਨ੍ਹਾਂ ਬੋਲਦਿਆਂ ਕਿਹਾ ਕਿ ਤੁਸੀਂ ਆਪਣੇ ਆਲੇ ਦੁਆਲੇ ਨੂੰ ਸੁਰਖਿਅਤ ਬਨਾਉਂਦਿਆਂ ਸੀ ਸੀ ਟੀ ਵੀ. ਕੈਮਰੇ ਲਗਾਉਣ ਤੇ ਵੀ ਜੋਰ ਦਿੱਤਾ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਮੁੱਖ ਬਾਜਾਰਾਂ ਨੂੰ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ ਤਾਂ ਜੋ ਸਟਰੀਟ ਕ੍ਰਾਇਮ ਨੂੰ ਖਤਮ ਕੀਤਾ ਜਾ ਸਕੇ।
ਲੋਕ ਅਧਿਕਾਰਾਂ ਬਾਰੇ ਤਾਂ ਜਾਣੂ ਹਨ ਪ੍ਰੰਤੂ ਆਪਣੇ ਕਰਤੱਵਾਂ ਨੂੰ ਨਹੀਂ ਨਿਭਾਉਂਦੇ।
ਉਨ੍ਹਾਂ ਕਿਹਾ ਕਿ ਆਮ ਜਨਤਾ ਆਪਣੇ ਕਰਤੱਵਾਂ ਨੂੰ ਅਣਦੇਖਿਆ ਕਰਦਿਆਂ ਆਪਣੇ ਅਧਿਕਾਰ ਦੀ ਵਰਤੋਂ ਨਹੀਂ ਕਰਦੇ ਅਤੇ ਦੂਸਰੇ ਤੇ ਨਿਰਭਰ ਹੋ ਚੁੱਕੀ ਹੈ। ਪਬਲਿਕ ਲਈ ਸੜਕਾਂ ਆਦਿ ਬਣੇ ਹੋਏ ਹਨ ਪ੍ਰੰਤੂ ਉਨ੍ਹਾਂ ਨੂੰ ਸੁਰਖਿਅਤ ਕਰਨ ਵਿੱਚ ਅਸੀਂ ਅਕਸਰ ਅਣਦੇਖੀ ਕਰਦੇ ਹਾਂ। ਲੋੜ ਹੈ ਕਿ ਸੜਕਾਂ ਬਾਜਾਰਾਂ ਚ ਟ੍ਰੈਫਿਕ ਦੀ ਉਲੰਘਣਾ ਨਾ ਕੀਤੀ ਜਾਵੇ ਅਤੇ ਆਪਣੇ ਵਹੀਕਲਾਂ ਨੂੰ ਸੁਰਖਿਅਤ ਅਤੇ ਸੁਚਾਰੂ ਢੰਗ ਨਾਲ ਪਾਰਕ ਕੀਤਾ ਜਾਵੇ। ਕ੍ਰਾਇਮ ਨੂੰ ਰੋਕਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਮੇਂ ਦੀ ਮੁੱਖ ਲੋੜ ਹੈ। ਆਮ ਜਨਤਾ ਉਠੇ, ਆਪਣੇ ਅਧਿਕਾਰਾਂ ਦੀ ਵਰਤੋਂ ਕਰੇ।
ਨਸ਼ਿਆਂ ਲਈ ਮਾਪੇ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਖੁੱਦ ਜਿੰਮੇਵਾਰ ਹਨ।
ਪੰਜਾਬ ਅੰਦਰ ਨਸ਼ਿਆਂ ਦੇ ਵੱਗ ਰਹੇ 6ਵੇਂ ਦਰਿਆ ਤੇ ਹੁਣ ਪਰਿਵਾਰਿਕ ਮੈਂਬਰਾਂ ਨੂੰ ਵੀ ਆਪਣੀ ਨੈਤਿਕ ਜਿੰਮੇਵਾਰੀ ਨੂੰ ਸਮਝਣ ਦੀ ਮੁੱਖ ਲੋੜ ਹੈ। ਭੁੱਲਰ ਨੇ ਕਿਹਾ ਕਿ ਸਾਡੇ ਘਰ ਵਿੱਚ ਜਦੋਂ ਕੋਈ ਬੱਚਾ ਨਸ਼ਾ ਕਰਨ ਲੱਗਦਾ ਹੈ ਤਾਂ ਉਸ ਬਾਰੇ ਸਾਰਾ ਪਰਿਵਾਰ ਜਾਣਦੇ ਹੋਏ ਵੀ ਉਸ ਵੱਲੋਂ ਲਿਆਂਦੇ ਜਾ ਰਹੇ ਨਸ਼ੇ ਸੰਬੰਧੀ ਜਾਣਕਾਰੀ ਇਕੱਠੀ ਕਰਨ ਦੀ ਬਜਾਏ ਉਨ੍ਹਾਂ ਦੀਆਂ ਕਮੀਆਂ ਨੂੰ ਛੁਪਾਉਣ ਵਿੱਚ ਜੁੱਟ ਜਾਂਦੇ ਹਨ ਅਤੇ ਮਾਂ ਆਪਣੇ ਬੱਚੇ ਦੇ ਮੋਹ ਵਿੱਚ ਪਿਓ ਤੋਂ ਚੋਰੀ ਆਪਣੇ ਬੱਚੇ ਨੂੰ ਪੈਸੇ ਦੇ ਦਿੰਦੀ ਹੈ। ਪੈਸੇ ਨਾ ਮਿਲਣ ਤੇ ਬੱਚਾ ਕ੍ਰਾਇਮ ਦੇ ਰਾਹ ਤੇ ਤੁਰ ਪੈਂਦਾ ਹੈ। ਜੇ ਪਰਿਵਾਰ ਪਹਿਲਾ ਹੀ ਉਸਦੀਆਂ ਗਤੀਵਿਧੀਆਂ ਤੇ ਕਾਬੂ ਕਰ ਲਵੇ ਤਾਂ ਬੱਚਾ ਨਸ਼ੇ ਤੋਂ ਦੂਰ ਰੱਖਿਆ ਜਾ ਸਕਦਾ ਸੀ।
ਨਸ਼ੇ ਕਾਰਨ ਪਵਿੱਤਰ ਰਿਸ਼ਤੇ ਖਤਮ—
ਭੁੱਲਰ ਨੇ ਕਿਹਾ ਕਿ ਉਨ੍ਹਾਂ ਦੀ ਨੌਕਰੀ ਵਿੱਚ ਲੰਬਾ ਤਜਰਬਾ ਹੈ ਕਿ ਨਸ਼ੇ ਕਾਰਨ ਪਵਿੱਤਰ ਰਿਸ਼ਤੇ ਖਤਮ ਹੋ ਚੁਕੇ ਹਨ। ਅਜਿਹੇ ਮਾਮਲੇ ਸਾਡੇ ਧਿਆਨ ਵਿੱਚ ਨਿੱਤ ਆਏ ਹਨ ਕਿ ਨਸ਼ੇ ਕਾਰਨ ਆਪਣੇ ਸਕੇ ਸੰਬੰਧੀਆਂ ਦੇ ਕੱਤਲ ਤੱਕ ਵੀ ਕਰ ਦਿੰਦੇ ਹਨ। ਸਮਾਜਿਕ ਰਿਸ਼ਤੇ ਖਤਮ ਹੋ ਗਏ ਪ੍ਰੰਤੂ ਫਿਰ ਵੀ ਉਨ੍ਹਾਂ ਨੂੰ ਬਚਾਉਣ ਲਈ ਅਦਾਲਤਾਂ ਅੰਦਰ ਆਪਣੇ ਬੱਚਿਆਂ ਨੂੰ ਬਚਾਉਣ ਲਈ ਪਿੱਛੇ ਜਾਂਦੇ ਹਨ ਕਿ ਉਹ ਕਾਨੂੰਨੀ ਕਾਰਵਾਈ ਤੋਂ ਛੁਡਾਉਣ ਨਾਲ ਸੁੱਧਰ ਜਾਵੇਗਾ। ਇੱਥੇ ਹੀ ਬਸ ਨਹੀਂ ਅੱਜ ਨਸ਼ੇ ਦਾ ਆਦੀ ਨੌਜਵਾਨ ਵਿਆਹ ਤਾਂ ਕਰ ਦਿੰਦੇ ਹਨ ਪ੍ਰੰਤੂ 2 ਮਹੀਨਿਆਂ ਬਾਅਦ ਸਚਾਈ ਸਾਹਮਣੇ ਤੇ ਵਿਆਹ ਤਾਲਾਕ ਦੇ ਰੂਪ ਵਿੱਚ ਬਦਲ ਜਾਂਦਾ ਹੈ।
ਪੰਜਾਬ ਦਾ ਨੌਜਵਾਨ ਅਕਿਆ ਅਤੇ ਥੱਕਿਆ (ਫਰਸ਼ਟਰੇਟ) ਕਿਉਂ ਹੋ ਜਾਂਦਾ ਹੈ?
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਬਾਹਰਲੇ ਦੇਸ਼ਾਂ ਚ ਜਾਣ ਦੀ ਹੋੜ ਲੱਗੀ ਹੋਈ ਹੈ, ਨੌਕਰੀਆਂ ਦੀ ਭਾਲ ਕਾਰਨ ਅੱਕਿਆ ਥੱਕਿਆ ਨੌਜਵਾਨ ਨਜਰ ਆਉਂਦਾ ਹੈ। ਮਾਪੇ ਬੱਚਿਆ ਦੀ ਸਥਿਤੀ ਨੂੰ ਸਮਝਣ ਅਤੇ ਉਨ੍ਹਾਂ ਨੂੰ ਸਮੇਂ ਸਿਰ ਸੰਭਾਲਣ। ਪਹਿਲਾ ਸਮਾਂ ਸੀ ਜਦੋਂ ਘਰ ਦਾ ਨੌਜਵਾਨ ਕੋਈ ਗਲਤੀ ਕਰਦਾ ਤਾਂ ਲੋਕ ਉਸਦਾ ਲਾਂਬਾ ਲੈ ਕੇ ਪਰਿਵਾਰ ਵਿੱਚ ਪਹੁੰਚਦੇ ਸਨ। ਪ੍ਰੰਤੂ ਅੱਜ ਲੋਕ ਉਸਨੂੰ ਨਿੱਜੀ ਦਖਲਅੰਦਾਜੀ ਸਮਝ ਕੇ ਦੱਸਣ ਵਾਲੇ ਦੇ ਖਿਲਾਫ ਆਪਣਾ ਮਤ ਬਣਾ ਲੈਂਦੇ ਹਨ।
ਨਸ਼ੇ ਕਰਨ ਵਾਲੇ ਨੌਜਵਾਨ ਨੂੰ ਮਾਨਸਿਕ ਤੌਰ ਤੇ ਮਜਬੂਤ ਕਰਨਾ —
ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਮਾਨਸਿਕ ਤੌਰ ਤੇ ਮਜਬੂਤ ਕਰਨ ਲਈ ਸਰਕਾਰਾਂ ਵੱਲੋਂ ਖੇਡ ਗਰਾਊਂਡ ਬਣਾਏ ਗਏ, ਨਸ਼ਾ ਛਡਾਊ ਕੇਂਦਰ, ਰੁਜਗਾਰ ਲਈ ਭਰਤੀ ਦੇ ਸਾਧਨ ਪੈਦਾ ਕੀਤੇ। ਅੱਜ ਪੰਜਾਬ ਦੇ ਨਸ਼ੇ ਵਾਲੇ ਨੌਜਵਾਨ ਮਾਨਸਿਕ ਤੌਰ ਤੇ ਇੰਨੇ ਕਮਜ਼ੋਰ ਹੋ ਚੁੱਕੇ ਹਨ ਕਿ ਉਹ ਕਿਸੇ ਵੀ ਟੈਸ਼ਟ ਨੂੰ ਪਾਸ ਕਰਨ ਦੇ ਯੋਗ ਹੀ ਨਹੀਂ ਹਨ। ਪ੍ਰੰਤੂ ਹੁਣ ਸਾਨੂੰ ਇੱਕ ਮਤ ਹੋ ਕੇ ਇਸ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਨੋਜਵਾਨਾਂ ਨੂੰ ਮਾਨਸਿਕ ਤੌਰ ਤੇ ਮਜਬੂਤ ਕਰਨਾ ਪਵੇਗਾ।
ਸਾਨੂੰ ਆਪਣੀ ਸੋੋਚ ਬਦਲਣੀ ਹੋਵੇਗੀ
ਭੁੱਲਰ ਨੇ ਕਿਹਾ ਕਿ ਸਾਨੂੰ ਆਪਣੀ ਸੋਚ ਬਦਲਣੀ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਜਦੋਂ ਅੱਤਵਾਦ ਦੇ ਦੌਰ ਚ ਸੀ ਉਸ ਸਮੇਂ ਲੋਕਾਂ ਦੇ ਸਹਿਯੋਗ ਨਾਲ ਪੁਲਿਸ ਨੇ ਅਤਵਾਦ ਨੂੰ ਖਤਮ ਕੀਤਾ ਸੀ ਉਸੇ ਤਰ੍ਹਾਂ ਜਦੋਂ ਤੱਕ ਸਮਾਜ ਖੁੱਦ ਉਠ ਕੇ ਅੱਗੇ ਨਹੀਂ ਆਵੇਗਾ ਅਤੇ ਆਪਣੀ ਸੋਚ ਨਹੀਂ ਬਦਲੇਗਾ, ਤਾਂ ਨਸ਼ੇ ਤੇ ਕਾਬੂ ਪਾਉਣਾ ਸੰਭਵ ਨਹੀਂ ਹੋਵੇਗਾ। ਪ੍ਰੰਤੂ ਹੁਣ ਮੁੱਖ ਮੰਤਰੀ ਪੰਜਾਬ, ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਗੰਭੀਰ ਹੁੰਦਿਆਂ ਹਰ ਪਹਿਲੂ ਤੇ ਲੋਕਾਂ ਦੇ ਸਹਿਯੋਗ ਨਾਲ ਇੱਕ ਚੰਗੇ ਸਮਾਜ ਦੀ ਸਿਰਜਨਾ ਲਈ ਕੰਮ ਕਰ ਰਹੇ ਹਨ। ਜਿਸਦੇ ਨਤੀਜੇ ਚੰਗੇ ਨਿਕਲ ਰਹੇ ਹਨ।
ਸੰਵਿਧਾਨ ਦੀ ਦਫਾ 144 ਤਹਿਤ ਲੋਕ ਜਿੰਮੇਵਾਰ ਬਣਨ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਲੋਕਾਂ ਨੂੰ ਅਸਲੇ ਦੇ ਲਾਇਸੰਸ ਦੇਣ ਸਮੇਂ ਡਿਪਟੀ ਕਮਿਸ਼ਨਰ ਨੇ ਆਦੇਸ਼ ਜਾਰੀ ਕੀਤੇ ਹਨ ਕਿ ਧਾਰਾ 144 ਦੇ ਤਹਿਤ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਏ ਜਾਣ। -ਡੀ.ਆਈ.ਜੀ ਭੁੱਲਰ ਨੇ ਇਸ ਗੱਲ ਨੂੰ ਵੀ ਸਪੱਸ਼ਟ ਕੀਤਾ ਕਿ ਜੇਕਰ ਸਾਡੇ ਨੌਜਵਾਨ ਇਕੱਤਰ ਹੋ ਕੇ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਉਣ ਤਾਂ ਕਿਸੇ ਵੀ ਪਿੰਡ ਵਿੱਚ ਚੋਰ ਪ੍ਰਵੇਸ਼ ਨਹੀਂ ਕਰ ਸਕਦੇ। ਅੱਜ ਅਸਲੇ ਲੋਕਾਂ ਦੇ ਗਹਿਣੇ ਬਣ ਕੇ ਸੰਦੂਕਾਂ ਚ ਬੰਦ ਹੋ ਕੇ ਰਹਿ ਗਏ ਹਨ। ਲੋਕ ਸਹਿਯੋਗ ਦੇਣ, ਪਿੰਡਾਂ ਦੀ ਸੁਰੱਖਿਆ ਯਕੀਨੀ ਬਨਾਉਂਦਿਆਂ ਅਸਲਾ ਧਾਰਕ ਠੀਕਰੀ ਪਹਿਰੇ ਲਗਾਉਣ, ਸ਼ਹਿਰਾਂ ਅੰਦਰ ਚੌਂਕੀਦਾਰ ਯਕੀਨੀ ਬਨਾਉਣ, ਚੌਂਕੀਦਾਰ ਦੀ ਵੈਰੀਫਿਕੇਸ਼ਨ ਪੁਲਿਸ ਤੋਂ ਜਰੂਰ ਕਰਵਾਉਣ।

Leave a Reply

Your email address will not be published. Required fields are marked *