ਗੁਰਦਾਸਪੁਰ, 26 ਮਾਰਚ (ਸਰਬਜੀਤ ਸਿੰਘ)– ਗੁਰੂਆਂ ਪੀਰਾਂ ਪੈਗੰਬਰਾਂ ਰਿਸ਼ੀਆਂ ਮੁਨੀਆਂ ਅਤੇ ਸ਼ਹੀਦਾ ਦੀ ਪਵਿੱਤਰ ਧਰਤੀ ਪੰਜਾਬ ਦੀ ਪੁਲਿਸ ਲੰਮੇ ਸਮੇਂ ਤੋਂ ਧੱਕੇਸਾਹੀ ਕਰਦੀ ਆਈ ਹੈ,ਕਰ ਰਹੀ ਹੈ ਅਤੇ ਕਰਦੀ ਰਹੇਗੀ?ਪਰ ਪੰਜਾਬ ਪੁਲਿਸ ਨੂੰ ਫ਼ੌਜੀ ਕਰਨਲ ਪੁਸ਼ਪਿੰਦਰ ਬਾਠ ਅਤੇ ਉਨ੍ਹਾਂ ਦੇ ਬੇਟੇ ਅੰਗਦ ਸਿੰਘ ਦੀ ਪਟਿਆਲਾ ਵਿਖੇ ਕੁੱਟ ਮਾਰ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਨਾ ਦੇਣ ਅਤੇ ਕੇਸ ਨੂੰ ਦਬਾਉਣ ਵਾਲੀ ਚਲਾਕੀ’ਚ ਉਸ ਵਕਤ ਮਹਿੰਗੀ ਪਈ,ਜਦੋਂ ਉੱਚ ਅਦਾਲਤ ਮਾਨਯੋਗ ਹਾਈ ਕੋਰਟ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਰੱਜਕੇ ਕੁੱਤੇ ਖਾਣੀ ਕੀਤੀ ਅਤੇ ਲਾਹਨਤਾਂ ਪਾਉਣ ਦੇ ਨਾਲ ਨਾਲ 28 ਮਾਰਚ ਨੂੰ ਰੀਪੋਰਟ ਮੰਗ ਕਿ ਪੁੱਛਿਆ ਐਫ ਆਈ ਆਰ ਕਰਨ’ਚ ਦੇਰੀ ਕਿਉਂ ਕੀਤੀ ਅਤੇ ਕਿਸ ਦੇ ਕਹਿਣ ਤੇ ਅਜਿਹਾ ਕੀਤਾ ਗਿਆ,ਉਨ੍ਹਾਂ ਇਹ ਵੀ ਕਿਹਾ ਪੂਰੇ ਮਾਮਲੇ ਦੀ ਜਾ ਸਕਦੀ ਹੈ ਸੀ ਬੀ ਆਈ ਨੂੰ ਜਾਂਚ, ਜਿਸ ਨਾਲ ਚਾਰ ਇੰਸਪੈਕਟਰ ਪੁਲਿਸ ਅਫਸਰਾਂ ਤੇ 8 ਹੋਰ ਪੁਲਸੀਆਂ ਦੀ ਨੌਕਰੀ ਵੀ ਜਾ ਸਕਦੀ ਹੈ ਤੇ ਸਜ਼ਾ ਵੀ ਹੋ ਸਕਦੀ ਹੈ ਕਿਉਂਕਿ ਇਸ ਮਾਮਲੇ ਵਿੱਚ ਇੱਕ ਉੱਚ ਫ਼ੌਜੀ ਕਮਾਂਡਰ ਦੀ ਡੀਜੀਪੀ ਪੰਜਾਬ ਪੁਲਿਸ ਨਾਲ ਬੀਤੇ ਦਿਨ ਵੱਡੀ ਪੱਧਰ ਤੇ ਗੱਲਬਾਤ ਹੋ ਚੁੱਕੀ ਹੈ ਅਤੇ ਮਾਮਲਾ ਦੇਸਾਂ ਵਿਦੇਸ਼ਾਂ’ਚ ਗੂੰਜ ਉੱਠਿਆ ਹੈ ,ਜਿਸ ਕਰਕੇ ਪੁਲਿਸ ਅਤੇ ਸਰਕਾਰ ਆਪਣੀ ਨਾਕਾਮੀ ਤੋਂ ਭੱਜ ਨਹੀਂ ਸਕਦੀ,ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਕੇਸ ਦੀ ਜਾਂਚ ਸੀ ਬੀ ਆਈ ਤੋਂ ਕਰਵਾਉਣ, ਪੁਲਿਸ ਸਮੇਤ ਸਰਕਾਰ ਨੂੰ 28 ਮਾਰਚ ਨੂੰ ਇਸ ਸਬੰਧੀ ਪੂਰੀ ਰਿਪੋਰਟ ਦੇਣ ਵਾਲੇ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਸ਼ਲਾਘਾ ਕਰਦੀ ਹੋਈ ਜਿਥੇ ਮਾਨਯੋਗ ਅਦਾਲਤ ਨੂੰ ਬੇਨਤੀ ਹੈ ਕਿ ਇਸ ਮਾਮਲੇ ਨੂੰ ਅੰਜਾਮ ਦੇਣ ਵਾਲੇ ਪੁਲਿਸ ਅਫਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾਂ ਜਾਵੇ ਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋਂ ਹੋਰਨਾਂ ਪੁਲਸੀਆਂ ਲਈ ਇਹ ਸਜ਼ਾ ਪ੍ਰੇਰਣਾ ਸਰੋਤ ਬਣ ਸਕੇ,ਕਿਉਂਕਿ ਜਦੋਂ ਇੱਕ ਫੌਜੀ ਕਰਨਲ ਦੀ ਕੁੱਟਮਾਰ ਕਰਕੇ ਪ੍ਰਵਾਰ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ,ਤਾਂ ਫਿਰ ਇਥੇ ਆਮ ਨਾਗਰਿਕ ਦਾ ਕੀ ਹਾਲ ਹੋਵੇਗਾ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਨਲ ਬਾਠ ਕੁੱਟਮਾਰ ਮਾਮਲੇ’ਚ ਹਾਈਕੋਰਟ ਵਲੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਪਈਆਂ ਲਾਹਨਤਾਂ,28 ਮਾਰਚ ਨੂੰ ਪੂਰੀ ਰੀਪੋਰਟ ਪੇਸ਼ ਕਰਨ ਦੇ ਨਾਲ-ਨਾਲ ਸੀ ਬੀ ਆਈ ਜਾਂਚ ਦੇ ਦਿੱਤੇ ਹੁਕਮਾਂ ਦੀ ਸ਼ਲਾਘਾ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ 13/14 ਦੀ ਦਰਮਿਆਨੀ ਰਾਤ ਨੂੰ ਰਜਿੰਦਰਾ ਹਸਪਤਾਲ ਦੇ ਬਾਹਰ ਹਰਬੰਸ ਢਾਬੇ ਤੇ ਲੱਗਭਗ 12 ਵਜੇ ਕਾਉੰਟਰ ਕਰਕੇ ਆਏ ਚਾਰ ਇੰਸਪੈਕਟਰਾਂ ਤੇ 8 ਹੋਰ ਪੁਲਸੀਆਂ ਵੱਲੋਂ ਹਰਬੰਸ ਢਾਬੇ ਤੇ ਖਾਣਾ ਖਾਣ ਆਏਂ ਫ਼ੌਜੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾਂ ਦੇ ਲੜਕੇ ਅੰਗਦ ਸਿੰਘ ਨੂੰ ਬੁਰੀ ਤਰ੍ਹਾਂ ਕੁੱਟ ਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਸੱਟਾਂ ਲੱਗਣ ਕਾਰਨ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹੋਣਾ ਪਿਆ ਕਿਉਂਕਿ ਕਰਨਲ ਬਾਠ ਸਾਹਿਬ ਦੀ ਬਾਂਹ ਦੀ ਹੱਡੀ ਟੁੱਟ ਗਈ ਹੈ,ਭਾਈ ਖਾਲਸਾ ਨੇ ਦੱਸਿਆ ਮਿਸਿਜ਼ ਕਰਨਲ ਦੇ ਬਿਆਨਾਂ ਤੇ ਸਾਰੇ ਸਬੂਤ ਪੇਸ਼ ਕਰਨ ਦੇ ਬਾਵਜੂਦ ਐਫ ਆਈ ਆਰ ਦਰਜ ਨਹੀਂ ਕੀਤੀ ਗਈ, ਭਾਈ ਖਾਲਸਾ ਨੇ ਦੱਸਿਆ ਐਸ ਐਸ ਪੀ ਨਾਨਕ ਸਿੰਘ ਵੱਲੋਂ ਮਿਸਜ਼ ਬਾਠ ਨੂੰ ਰਾਤ ਸਮੇਂ ਬਿਨਾਂ ਕਿਸੇ ਸਪੋਟ ਥਾਣੇ ਬੁਲਾਇਆਂ ਜਾਂਦਾ ਰਿਹਾ ਹੈ ਪਰ ਐਫ ਆਈ ਆਰ ਦਰਜ ਨਾ ਕੀਤੀ ਗਈ,ਭਾਈ ਖਾਲਸਾ ਨੇ ਦੱਸਿਆ ਮਿਸਿਜ਼ ਕਰਨਲ ਨੇ ਇਨਸਾਫ ਲੈਣ ਲਈ ਸਾਬਕਾ ਫੌਜੀਆਂ ਦੇ ਸਯੋਗ ਨਾਲ ਐਸ ਐਸ ਪੀ ਪਟਿਆਲਾ ਦੇ ਦਫ਼ਤਰ ਮੋਹਰੇ ਧਰਨਾ ਲਾਇਆ ਤਾਂ ਡੀ ਸੀ ਪਟਿਆਲਾ ਦੇ ਦਖਲ ਰਾਹੀਂ ਸਬੰਧਤ ਦੋਸ਼ੀਆਂ ਤੇ ਐਫ਼ ਆਈਂ ਆਰ ਦਰਜ ਕੀਤੀ ਗਈ ਤੇ ਇੰਨਸਪੈਕਟਰਾ ਤੇ ਹੋਰਾਂ ਨੂੰ ਮੁਅੱਤਲ ਕੀਤਾ ਗਿਆ, ਭਾਈ ਖਾਲਸਾ ਨੇ ਦੱਸਿਆ ਮਿਸਿਜ਼ ਕਰਨਲ ਬਾਠ ਸਾਹਿਬ ਤੇ ਹੋਰਾਂ ਸਾਬਕਾ ਫੌਜੀਆਂ ਨੇ ਮੰਗ ਕੀਤੀ ਕਿ ਚਾਰੇ ਇੰਸਪੈਕਟਰਾਂ ਨੂੰ ਬਰਖਾਸਤ ਤੇ ਐਸ ਐਸ ਪੀ ਨਾਨਕ ਸਿੰਘ ਦੀ ਬਦਲੀ ਦੇ ਨਾਲ ਨਾਲ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਤੋਂ ਕਰਵਾਈ ਜਾਵੇ, ਭਾਈ ਖਾਲਸਾ ਨੇ ਦੱਸਿਆ ਲੋਕਾਂ ਨੇ ਪੀੜਤ ਪਰਿਵਾਰ ਦੀ ਮੰਗ ਅਨੁਸਾਰ ਸਰਕਾਰ ਅਤੇ ਪੁਲਿਸ ਨੇ ਅਜਿਹਾ ਨਹੀਂ ਕੀਤਾ,ਪਰ ਜਦੋਂ ਮਾਨਯੋਗ ਹਾਈਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੋਟਿਸ ਭੇਜਿਆ ਤਾਂ ਮੁੱਖ ਮੰਤਰੀ ਸਾਹਿਬ ਨੇ ਮਿਸਿਜ਼ ਕਰਨਲ ਬਾਠ ਸਾਹਿਬ ਨੂੰ ਆਪਣੇ ਦਫਤਰ ਸੱਦਿਆ ਤਾਂ ਪ੍ਰਵਾਰ ਨੇ ਧਰਨਾ ਖਤਮ ਕਰ ਦਿੱਤਾ, ਭਾਈ ਖਾਲਸਾ ਨੇ ਦੱਸਿਆ ਹੁਣ ਮਾਨਯੋਗ ਹਾਈਕੋਰਟ ਨੇ ਇਸ ਮਾਮਲੇ’ਚ ਸਰਕਾਰ ਤੇ ਪੁਲਿਸ ਨੂੰ ਲਾਹਨਤਾਂ ਪਾਈਆਂ ਤੇ ਪੁੱਛਿਆ ਐਫ ਆਈ ਆਰ ਦਰਜ ਕਰਨ ਵਿੱਚ ਦੇਰੀ ਕਿਉਂ ਕੀਤੀ ਅਤੇ ਕਿਸ ਨੇ ਐਫ਼ ਆਈਂ ਆਰ ਦਰਜ਼ ਕਰਨ ਤੋਂ ਰੋਕਿਆ, ਭਾਈ ਖਾਲਸਾ ਨੇ ਦੱਸਿਆ ਹਾਈਕੋਰਟ ਨੇ ਸਰਕਾਰ ਨੂੰ 28 ਮਾਰਚ ਨੂੰ ਪੇਸ਼ ਹੋ ਕੇ ਇਸ ਦੀ ਸਾਰੀ ਰੀਪੋਰਟ ਮੰਗੀ ਲਈ ਹੈ ਅਤੇ ਨਾਲ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਦੀ ਜਾਂਚ ਸੀ ਬੀ ਆਈ ਨੂੰ ਸੌਂਪੀ ਜਾ ਸਕਦੀ ਹੈ, ਭਾਈ ਖਾਲਸਾ ਨੇ ਕਿਹਾ ਹਾਈਕੋਰਟ ਦੇ ਸਖ਼ਤ ਰਵੱਇਏ ਤੋਂ ਲੱਗਦਾ ਹੈ ਕਿ ਇਸ ਮਾਮਲੇ’ਚ ਚਾਰੇ ਥਾਣੇਦਾਰ ਪੁਲਿਸ ਅਫਸਰਾਂ ਤੇ 8 ਹੋਰਾਂ ਦੀ ਨੌਕਰੀ ਜਾ ਸਕਦੀ ਹੈ ਤੇ ਸੀ ਬੀ ਆਈ ਜਾਂਚ ਰਾਹੀਂ ਜੇਲ੍ਹ ਵੀ ਹੋ ਸਕਦੀ ਹੈ ਭਾਈ ਖਾਲਸਾ ਦੱਸਿਆ ਇਸ ਮਾਮਲੇ’ਚ ਬੇਇਨਸਾਫ਼ੀ ਤੇ ਧੱਕੇਸਾਹੀ ਸਰਕਾਰ ਅਤੇ ਪੁਲਿਸ ਨੂੰ ਮਹਿੰਗੀ ਪਈ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਫ਼ੌਜੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਸਾਹਿਬ ਨਾਲ ਪੰਗਾ ਲੈਣ ਕਰਕੇ ਇਨਕਾਉਂਟਰ ਕੇਸ ਵਿੱਚ 10 ਲੱਖ ਰੁਪਏ ਦਾ ਇਨਾਮ ਪ੍ਰਾਪਤ ਕਰਕੇ ਆਏ ਇੰਸਪੈਕਟਰਾਂ ਤੇ 8 ਹੋਰਾਂ ਨੂੰ ਖੁਸ਼ੀਆਂ ਦੀ ਜਗ੍ਹਾ ਲੰਮੇ ਸਮੇਂ ਦੀਆਂ ਗਮੀਆ ਪ੍ਰਾਪਤ ਹੋ …


