328 ਸਰੂਪ ਮਾਮਲੇ ‘ ਚ ਐਸ ਜੀ ਪੀ ਸੀ ਅਤੇ ਸਿੱਟ ਆਹਮਣੇ ਸਾਹਮਣੇ,ਜੋ ਵੀ ਦਸਤਾਵੇਜ਼ ਸਿੱਟ ਮੰਗ ਰਹੀ ਉਹ ਉਰੀਜਨਲ ਦੇਣ ਦੇ ਨਾਲ ਨਾਲ ਪੂਰਾ ਸੰਯੋਗ ਕਰੇਂ ਐਸਜੀਪੀਸੀ- ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਚੰਡੀਗੜ੍ਹ, ਗੁਰਦਾਸਪੁਰ, 29 ਮਈ (ਸਰਬਜੀਤ ਸਿੰਘ)– ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਬੇਅਦਬੀ ਮਾਮਲੇ ਤੇ ਬਣੇਂ ਸਖ਼ਤ ਕਾਨੂੰਨ’ਚ ਰੋੜਾ ਬਣ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਉਥੇ 328 ਪਾਵਨ ਸਰੂਪ ਲਾਪਤਾ ਕਰਨ ਦੀ ਜਾਂਚ ਕਰ ਰਹੀ ਸਿੱਟ ਨੂੰ ਪੂਰੀ ਤਰ੍ਹਾਂ ਸੰਯੋਗ ਨਹੀਂ ਕਰ ਰਹੀ ! ਕਿਉਂਕਿ ਜਿਹੜੇ ਦਸਤਾਵੇਜ ਸਿੱਟ ਨੂੰ ਲੋੜੀਂਦੇ ਹਨ ਉਹ ਤਾਂ ਸ਼੍ਰੋਮਣੀ ਕਮੇਟੀ ਤੋਂ ਪ੍ਰਾਪਤ ਕਰਨੇ ਸਿੱਟ ਦੀ ਜੁਮੇਵਾਰੀ ਅਤੇ ਡਿਊਟੀ ਹੈ, ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕਾਰਵਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਧਾਰਮਿਕ ਕੰਮਾਂ ਵਿੱਚ ਸਿੱਧੀ ਦਖ਼ਲ ਅੰਦਾਜੀ ਦੱਸ ਕੇ ਗੁਮਰਾਹ ਕਰ ਰਹੀ ਹੈ, ਪਰ ਸਿੱਟ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਦਸਤਾਵੇਜ਼ ਦੀਆਂ ਡੁਪਲੀਕੇਟ ਕਾਪੀਆਂ ਦੇ ਰਹੀ ਹੈ ਜੋ ਅਦਾਲਤ ਨੂੰ ਮਨਜ਼ੂਰ ਨਹੀਂ ਅਤੇ ਇਸੇ ਹੀ ਕਰਕੇ ਸਿੱਟ ਨੇ ਇੱਕ ਹਲਫ਼ਨਾਮਾ ਦਾਖਲ ਕਰਕੇ ਅਦਾਲਤ ਨੂੰ ਸਪੱਸ਼ਟ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 328 ਲਾਪਤਾ ਹੋਏ ਪਾਵਨ ਸਰੂਪਾਂ ਸਬੰਧੀ ਸਿੱਟ ਨੂੰ ਸੰਯੋਗ ਨਹੀਂ ਦੇ ਰਹੀ ਹੈ ,ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੰਡੀਗੜ੍ਹ ਵਿਖੇ ਹੋਈ ਇੱਕ ਇਕੱਤਰਤਾ ਵਿੱਚ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹਨਾਂ ਵੱਲੋਂ ( ਸਿੱਟ) ਮੰਗੇ ਸਾਰੇ ਦਸਤਾਵੇਜ਼ ਸਿੱਟ ਨੂੰ ਸੌਂਪ ਦਿੱਤੇ ਗਏ ਹਨ, ਇਸ ਕਰਕੇ ਸਿੱਟ ਵੱਲੋਂ ਕੋਰਟ ਵਿੱਚ ਹਲਫਨਾਮਾ ਦਾਇਰ ਕਰਕੇ ਇਹ ਕਹਿਣਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਸੰਯੋਗ ਨਹੀਂ ਕਰ ਰਹੀ ? ਸਰਾਸਰ ਗਲਤ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੀ ਹੈ ਕਿ 328 ਪਾਵਨ ਸਰੂਪਾਂ ਦਾ ਮਾਮਲਾ ਸਮੁਚੀ ਕੌਮ ਦਾ ਮਸਲਾ ਹੈ ਅਤੇ ਸਿੱਖ ਪੰਥ ਇਹ ਜਾਨਣਾ ਚਾਹੁੰਦਾ ਹੈ ਕਿ ਆਖਰ ਉਹ 328 ਪਾਵਨ ਸਰੂਪ ਕਿਥੇ ਹਨ ਅਤੇ ਇਸੇ ਹੀ ਕਰਕੇ ਪੰਥਕ ਜਥੇਬੰਦੀਆਂ ਦੀ ਮੰਗ ਤੇ ਸਰਕਾਰ ਵੱਲੋਂ ਬਣਾਈ ਸਿੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਸ ਸਬੰਧੀ ਸਾਰੇ ਦਸਤਾਵੇਜ਼ ਇਕੱਠੇ ਕਰ ਰਹੀ ਹੈ, ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨੂੰ ਧਾਰਮਿਕ ਕੰਮਾਂ ਵਿੱਚ ਸਿੱਧੀ ਸਰਕਾਰੀ ਦਖ਼ਲਅੰਦਾਜ਼ੀ ਕਰਨ ਦਾ ਢਾਢੋਰਾ ਪਿੱਟੀ ਜਾਂ ਰਹੀ ਜਦੋਂ ਕਿ ਸਿੱਟ ਵੱਲੋਂ ਜੋ ਵੀ ਦਸਤਾਵੇਜ਼ ਮੰਗੇ ਜਾਂਦੇ ਹਨ ਉਹਨਾਂ ਨੂੰ ਦੇਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੁਮੇਵਾਰੀ ਅਤੇ ਡਿਊਟੀ ਬਣਦੀ ਹੈ ਅਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੇ ਦਸਤਾਵੇਜ਼ ਦੇਣ ਤੋਂ ਇਨਕਾਰ ਕਰਦੀ ਹੈ ਤਾਂ ਸਿੱਟ ਕੋਰਟ ਵਿੱਚ ਹਲਫਨਾਮਾ ਦਾਇਰ ਕਰਕੇ ਦੱਸ ਸਕਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਯੋਗ ਨਹੀਂ ਕਰ ਰਹੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਟ ਨੂੰ ਡੁਪਲੀਕੇਟ ਦਸਤਾਵੇਜ਼ ਦੇਣ ਦੀ ਨਿੰਦਾ, ਸ਼੍ਰੋਮਣੀ ਕਮੇਟੀ ਨੂੰ ਅਸਲੀ ਦਸਤਾਵੇਜ਼ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ 328 ਪਾਵਨ ਸਰੂਪ ਗੁੰਮ ਹੋਣ ਦਾ ਮਾਮਲਾ ਸਮੁੱਚੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ਼ ਜੁੜਿਆ ਹੈ ਅਤੇ ਪੰਥਕ ਜਥੇਬੰਦੀਆਂ ਲੰਮੇ ਸਮੇਂ ਤੋਂ ਦਰਬਾਰ ਸਾਹਿਬ ਧਰਨਾ ਮਾਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੂੰ ਇਸ ਸਬੰਧੀ ਸਪੱਸ਼ਟ ਕਰਨ ਦੀ ਮੰਗ ਕਰਦੀਆਂ ਰਹੀਆਂ ਪਰ ਕੋਈ ਜਵਾਬ ਨਾ ਮਿਲਣ ਕਰਕੇ ਸਰਕਾਰ ਨੇ ਇਸ ਸਬੰਧੀ ਇੱਕ ਸਿੱਟ ਬਣਾਈ ਜੋ ਡੂੰਘਾਈ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪੁੱਛ ਗਿੱਛ ਕਰ ਰਹੀ ਹੈ, ਭਾਈ ਖਾਲਸਾ ਨੇ ਕਿਹਾ ਸਿੱਟ ਵੱਲੋ ਇਸ ਸਬੰਧੀ ਦਸਤਾਵੇਜ਼ ਇਕੱਠੇ ਕਰਨੇ ਉਨ੍ਹਾਂ ਦੀ ਜ਼ਿਮੇਵਾਰੀ ਹੈ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋੜੀਂਦੇ ਦਸਤਾਵੇਜ਼ ਸਿੱਟ ਨੂੰ ਡੁਪਲੀਕੇਟ ਦੇ ਰਹੀ ਹੈ ਜਦੋਂ ਕਿ ਕੋਰਟ ਡੁਪਲੀਕੇਟ ਦਸਤਾਵੇਜ਼ ਪ੍ਰਵਾਨ ਨਹੀਂ ਕਰ ਰਿਹਾ, ਉਹਨਾਂ ਕਿਹਾ ਅਜਿਹੇ ਹਾਲਾਤਾਂ ਵਿੱਚ ਸਿੱਟ ਸ਼੍ਰੋਮਣੀ ਕਮੇਟੀ ਤੋਂ ਅਸਲੀ ਦਸਤਾਵੇਜ਼ ਮੰਗ ਸਕਦੀ ਹੈ ਅਗਰ ਕਮੇਟੀ ਦਸਤਾਵੇਜ਼ ਦੇਂਣ ਤੋਂ ਟਾਲ ਮਟੋਲ ਕਰਦੀ ਹੈ ਤਾਂ ਸਿਟ ਕੋਰਟ ਵਿੱਚ ਹਲਫਨਾਮਾ ਦਾਇਰ ਕਰਕੇ ਦੱਸ ਸਕਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਪੂਰਾ ਸੰਯੋਗ ਨਹੀਂ ਦੇ ਰਹੀ, ਭਾਈ ਖਾਲਸਾ ਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 328 ਪਾਵਨ ਸਰੂਪ ਦੇ ਮਾਮਲੇ ਵਿੱਚ ਦਸਤਾਵੇਜ਼ ਪ੍ਰਾਪਤ ਕਰਨ ਵਾਲੀ ਸਿੱਟ ਦੀ ਕਾਰਵਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਕੰਮਾਂ ਵਿੱਚ ਸਰਕਾਰੀ ਦਖਲ ਅੰਦਾਜੀ ਦੱਸਣਾ ਬੰਦ ਕਰੇ ਅਤੇ ਅਸਲੀ ਦਸਤਾਵੇਜ਼ ਦੀਆਂ ਕਾਪੀਆਂ ਦੇਣ ਦੀ ਲੋੜ ਤੇ ਜ਼ੋਰ ਦੇਵੇ,ਤਾਂ ਕਿ ਪਤਾ ਲਾਇਆ ਜਾ ਸਕੇ ! ਆਖਿਰ 328 ਪਾਵਨ ਸਰੂਪ ਕਿਥੇ ਹਨ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਬਹੁਤ ਸਾਰੇ ਕਾਰਕੁਨ ਸ਼ਾਮਲ ਸਨ ।।

Leave a Reply

Your email address will not be published. Required fields are marked *