ਗੁਰਦੁਆਰਾ ਪਿੰਡ ਕੁੱਬੇ ਤਹਿਸੀਲ ਧਨੌਲਾ ਜ਼ਿਲ੍ਹਾ ਬਰਨਾਲਾ ਵਿਖੇ ਮੁੱਖ ਸੇਵਾਦਾਰ ਬੂਟਾ ਸਿੰਘ ਨਾਲ ਪੁਲੀਸ ਪ੍ਰਸ਼ਾਸਨ ਧੱਕੇ ਸ਼ਾਹੀ ਕਰਨੀ ਬੰਦ ਕਰੇ ! ਨਹੀਂ ਤਾਂ ਰੰਘਰੇਟਾ ਜਥੇਬੰਦੀਆਂ ਕਰਨਗੀਆਂ ਅਗਲੀ ਕਾਰਵਾਈ- ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਬਰਨਾਲਾ , ਗੁਰਦਾਸਪੁਰ, 29 ਮਈ (ਸਰਬਜੀਤ ਸਿੰਘ)– ਗੁਰਦੁਆਰਾ ਪਿੰਡ ਕੁੱਬੇ ਤਹਿਸੀਲ ਧਨੌਲਾ ਜ਼ਿਲ੍ਹਾ ਬਰਨਾਲਾ’ਚ 1999 ਤੋਂ ਚਲੇ ਆ ਰਹੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਨਾਲ ਸਥਾਨਕ ਪੁਲਿਸ ਪ੍ਰਸ਼ਾਸਨ ਕਰ ਰਿਹਾ ਧੱਕੇਸ਼ਾਹੀ ਜੋ ਬਰਦਾਸ਼ਤਯੋਗ ਨਹੀਂ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਧਨੌਲਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਕਿ ਇਹ ਧੱਕੇਸ਼ਾਹੀ ਬਿਲਕੁਲ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਜੇਕਰ ਪੁਲਿਸ ਪ੍ਰਸ਼ਾਸਨ ਦਾ ਇਹ ਰਵਈਆ ਰਿਹਾ ਤਾਂ ਸਮੂਹ ਰੰਗਰੇਟਾ ਦਲ ਜਥੇਬੰਦੀਆਂ ਵੱਡਾ ਐਕਸ਼ਨ ਲੈ ਸਕਦੀਆਂ ਹਨ ਜਿਸ ਲਈ ਪੁਲਿਸ ਪ੍ਰਸ਼ਾਸਨ ਜੁਮੇਵਾਰ ਹੋਵੇਗਾ ਇਸ ਕਰਕੇ ਪੁਲਿਸ ਪ੍ਰਸ਼ਾਸਨ ਦੀ ਸਹਿ ਤੇ ਗੁਰਦੁਆਰਾ ਸਾਹਿਬ ਅੰਦਰ ਧਰਨਾ ਲਗਾਉਣ ਵਾਲਿਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਹ ਮਾਮਲਾ ਅਦਾਲਤ ਅਧੀਨ ਦੇ ਨਾਲ ਨਾਲ ਅਕਾਲ ਤਖ਼ਤ ਸਾਹਿਬ ਤੇ ਪੁੱਜਿਆ ਹੋਇਆ ਹੈ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਧਰਨਾਕਾਰੀਆਂ ਨੂੰ ਉਤਸ਼ਾਹਿਤ ਕਰਨਾ ਬਹੁਤ ਹੀ ਨਿੰਦਣਯੋਗ ਹੈ, ਇਸ ਸਬੰਧੀ ਮਜੌਦਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਾਬਾ ਬੂਟਾ ਸਿੰਘ ਨੇ ਦੱਸਿਆ ਕਿ ਪਹਿਲਾਂ ਇਹ ਗੁਰਦੁਆਰਾ ਸਾਹਿਬ ਦਾਣਾ ਮੰਡੀ ਵਿਚ ਸੀ ਅਤੇ ਪੰਚਾਇਤ ਨੇ ਇਹ ਗੁਰਦੁਆਰਾ ਦਾਣਾ ਮੰਡੀ ਨੂੰ ਦੇ ਦਿੱਤਾ ਅਤੇ ਇਸ ਦੇ ਬਦਲੇ ਢਾਈ ਏਕੜ ਜ਼ਮੀਨ ਹੁਣ ਵਾਲੇ ਗੁਰਦੁਆਰਾ ਸਾਹਿਬ ਨੂੰ ਦੇ ਦਿੱਤੀ ਅਤੇ ਹੁਣ ਪੰਚਾਇਤ ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ ਜਿਥੇ 28 ਸਾਲਾਂ ਤੋਂ ਮੁਖ ਸੇਵਾਦਾਰ ਵਜੋਂ ਡਿਊਟੀ ਨਿਭਾ ਰਹੇ ਬਾਬਾ ਬੂਟਾ ਸਿੰਘ ਨੂੰ ਕੱਢਣ ਦੀ ਪਲੇਨਿੰਗ ਕੁਝ ਆਪਣੇ ਹੱਥ ਠੋਕਿਆ ਤੋਂ ਗੁਰਦੁਆਰਾ ਸਾਹਿਬ ਅੰਦਰ ਧਰਨਾ ਲਵਾਈ ਬੈਠੀ ਹੈ, ਬਾਬਾ ਬੂਟਾ ਸਿੰਘ ਨੇ ਹੋਰ ਦੱਸਿਆ ਕਿ ਪੰਚਾਇਤ ਹੁਣ ਢਾਈ ਏਕੜ ਜ਼ਮੀਨ ਖੋਹਣਾ ਚਾਹੁੰਦੀ ਹੈ ਉਹਨਾਂ ਦੱਸਿਆ ਅਗਰ ਪੰਚਾਇਤ ਆਪਣੇ ਪਹਿਲੇ ਫੈਸਲੇ ਨੂੰ ਬਦਲ ਕੇ ਜ਼ਮੀਨ ਲੈਣਾ ਚਾਹੁੰਦੀ ਹੈ ਤਾਂ ਫਿਰ ਦਾਣਾ ਮੰਡੀ ਵਾਲੀ ਜ਼ਮੀਨ ਸਾਡੇ ਹਵਾਲੇ ਕਰੇ, ਭਾਈ ਖਾਲਸਾ ਨੇ ਦੱਸਿਆ ਕਿ ਕੁਝ ਧਰਨਾ ਲਾਈ ਬੈਠੇ ਪੰਚਾਇਤੀ ਬੰਦਿਆਂ ਵੱਲੋਂ ਜਾਤੀਸੂਚਕ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ, ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸਕਾਇਤ ਕੀਤਾ, ਪਰ ਪੁਲਿਸ ਨੇ ਧਰਨਾ ਕਾਰੀਆਂ ਤੇ ਕੋਈ ਐਕਸ਼ਨ ਨਹੀਂ ਲਿਆ ਕਿਉਂਕਿ ਧਰਨਾ ਕਾਰੀਆਂ ਨੂੰ ਪੁਲਿਸ ਪ੍ਰਸ਼ਾਸਨ ਦੀ ਪੂਰੀ ਸਪੂਟ ਹੈ, ਭਾਈ ਖਾਲਸਾ ਨੇ ਦੱਸਿਆ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਸਾਹਿਬ ਧਰਨਾ ਲਾਉਣ ਤੋਂ ਵਰਜਿਆ ਅਤੇ ਕਿਹਾ ਕਿ ਦੋਹਾਂ ਧਿਰਾਂ ਦੀ ਸਾਂਝੀ ਕਮੇਟੀ ਬਣਾ ਦਿੱਤੀ ਜਾਵੇਗੀ ਪਰ ਧਰਨਾਕਾਰੀ ਪੁਲਸ ਪ੍ਰਸ਼ਾਸਨ ਦੀ ਸਹਿ ਤੇ ਧਰਨਾ ਮਾਰੀ ਬੈਠੇ ਹਨ ਕਿ ਮੁੱਖ ਪ੍ਰਬੰਧਕ ਬੂਟਾ ਸਿੰਘ ਨੂੰ ਬਹਾਰ ਕੱਢਣਾ ਹੈ ਜਦੋਂ ਕਿ ਬੂਟਾ ਸਿੰਘ ਵਲੋਂ ਹੀ ਗੁਰਦੁਆਰਾ ਸਾਹਿਬ ਬਣਾਇਆ ਗਿਆ ਅਤੇ ਅਦਾਲਤੀ ਕਾਰਵਾਈ ਵੀ ਉਹ ਹੀ ਕਰ ਰਹੇ ਹਨ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਗੁਰਦੁਆਰੇ ਸਾਹਿਬ ਵਿਖੇ ਧਰਨਾ ਲਾਉਣ ਦੀ ਨਿੰਦਾ ਕਰਦੀ ਹੈ ਉਥੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਜਦੋਂ ਕਿ ਇਹ ਮਾਮਲਾ ਅਦਾਲਤ ਅਧੀਨ ਹੈ ਤਾਂ ਪੰਚਾਇਤ ਵੱਲੋਂ ਲਗਾਏ ਗਏ ਇਸ ਧਰਨੇ ਨੂੰ ਖਤਮ ਕਰਵਾਏ, ਭਾਈ ਖਾਲਸਾ ਨੇ ਕਿਹਾ ਅਗਰ ਪੁਲਿਸ ਪ੍ਰਸ਼ਾਸਨ ਨੇ ਪੰਚਾਇਤ ਦੀ ਸਹਿ ਤੇ ਬੂਟਾ ਸਿੰਘ ਕੱਢਿਆ ਜਾ ਕੋਈ ਕਾਰਵਾਈ ਕੀਤੀ ਤਾਂ ਸਮੂਹ ਪੰਜਾਬ ਦੀਆਂ ਰੰਗਰੇਟਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਮਜਬੂਰੀ ਬੱਸ ਕੋਈ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ।

Leave a Reply

Your email address will not be published. Required fields are marked *