ਗੁਰਦਾਸਪੁਰ, 17 ਅਗਸਤ (ਸਰਬਜੀਤ ਸਿੰਘ) ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਅਧੀਨ 20 ਲਾਭਪਾਤਰੀਆਂ ਨੂੰ ਪ੍ਰਾਪਰਟੀ ਰਾਡ ਵੰਡੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਤੇ ਦੀਪਕ ਹਿਲੋਰੀ ਐਸ.ਐਸ.ਪੀ ਗੁਰਦਾਸਪੁਰ ਮੋਜੂਦ ਸਨ।
ਇਸ ਮੌਕੇ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਲੋਕਾਂ ਨੂੰ ਮੁੱਢਲੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸੀ, ਉਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਲਾਲ ਲਕੀਰ ਅੰਦਰ ਰਹਿ ਰਹੇ ਲੋਕਾਂ ਨੂੰ ਮਾਲਕਾਨਾ ਹੱਕ ਮਿਲਣ ਨਾਲ ਉਨਾਂ ਨੂੰ ਬਹੁਤ ਫਾਇਦਾ ਮਿਲੇਗਾ। ਉਨਾਂ ਅੱਗੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਸਕੀਮ ਦੇ ਲਾਭਪਾਤਰੀ ਪਿੰਡ ਸ਼ੇਰਪੁਰ ਦੇ ਵਾਸੀ ਸੁਖਦੇਵ ਸਿੰਘ, ਰਾਹੁਲ ਕੁਮਾਰ, ਰਾਮ ਪਾਲ, ਸੋਮ ਰਾਜ, ਅਜੀਤ ਰਾਜ, ਸੁਰਿੰਦਰ ਪਾਲ, ਰਮੇਸ਼ ਕੁਮਾਰ, ਸੋਹਣ ਲਾਲ, ਪਰਦੀਪ ਕੁਮਾਰ, ਬਲਵੀਰ ਕੁਮਾਰ, ਪਰਮਜੀਤ ਕੋਰ, ਰਾਮ ਦਿਆਲ, ਭਾਵਨਾ, ਲਵਪ੍ਰੀਤ , ਬਲਵੀਰ ਕੁਮਾਰ, ਰਮੇਸ਼ ਚੰਦਰ, ਪਰਵੀਨ ਕੁਮਾਰ, ਤਰਸੇਮ ਲਾਲ, ਰਮੇਸ਼ ਚੰਦਰ ਤੇ ਦਰਬਾਰੀ ਲਾਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਿਹਾ ਹੈ ਕਿ ਇਸ ਸਕੀਮ ਨਾਲ ਉਨਾਂ ਨੂੰ ਬਹੁਤ ਲਾਭ ਾ ਮਿਲੇਗਾ।