ਅੰਮ੍ਰਿਤਸਰ, ਗੁਰਦਾਸਪੁਰ, 27 ਅਪ੍ਰੈਲ (ਸਰਬਜੀਤ ਸਿੰਘ)– ਬਾਦਲਾਂ ਦੇ ਰਾਜ ਭਾਲਦੇ ਫਿਰਦੇ ਪਰ ਉਹਨਾਂ ਨੇ ਭੁੱਲ ਜਾਣਾ ਚਾਹੀਦਾ ਹੈ ਕਿ ਹੁਣ ਉਹ ਦਿਨ ਦੁਬਾਰਾ ਨਹੀਂ ਆਉਣੇ, ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਚੁਣੌਤੀ ਦੇਣ ਅਤੇ ਅਕਾਲ ਤਖ਼ਤ ਸਾਹਿਬ ਤੋਂ ਦਿੱਤੀ ਸਜ਼ਾ ਨੂੰ ਇੱਕ ਸਾਜ਼ਿਸ਼ ਦੱਸਣ ਵਾਲੇ ਸੁਖਬੀਰ ਸਿਓ ਨੂੰ ਅਕਾਲਤਖਤ ਸਾਹਿਬ ਤੇ ਪੇਸ਼ ਹੋ ਕੇ ਸਬੂਤ ਪੇਸ਼ ਕਰਨੇ ਪੈਣਗੇ ਨਹੀਂ ਤਾਂ ਸਿੱਖ ਕੌਮ ਇਹਨਾਂ ਕੌਮ ਦੇ ਗੁਦਾਰਾ ਨੂੰ ਕਿਸੇ ਵੀ ਹਾਲਤ ਵਿੱਚ ਬਖਸਣ ਦੇ ਮੂੜ੍ਹ ਵਿੱਚ ਨਹੀਂ ? ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਹੈਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਸੁਖਬੀਰ ਤੇ ਇਲਜਾਮ ਲਾਉਣ ਤੋਂ ਬਾਅਦ ਪੁਨਰਸੁਰਜੀਤ ਅਕਾਲੀ ਦਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਇਸ ਸਬੰਧੀ ਸਬੂਤ ਪੇਸ਼ ਕਰਨ ਵਾਲੇ ਫੈਸਲੇ ਦੀ ਪੂਰਨ ਹਮਾਇਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਆਖਿਆ ਸੁਖਬੀਰ ਸਿਓ ਨੇ 2 ਤਰੀਕ ਨੂੰ ਕੁਰਸੀ ਖਾਤਿਰ ਇਹ ਸੱਚੇ ਦੋਸ ਕਬੂਲ ਕੀਤੇ ਸਨ ਸਾਇਦ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਦੋਸ ਇਨ੍ਹਾਂ ਗੰਭੀਰ ਹਨ ਕਿ ਉਹ ਸਾਰੇ ਉਮਰ ਦਾ ਪਸ਼ਚਾਤਾਪ ਕਰਨ ਤਾਂ ਵੀ ਘੱਟ ਹਨ ? ਪਰ ਸਤਾ ਦੀ ਭੁੱਖ ਖ਼ਾਤਰ ਉਹ ਹੁਣ ਇਹ ਕਹੇ ਰਹੇ ਹਨ ਕਿ ਮੈਨੂੰ ਇੱਕ ਸਾਜ਼ਿਸ਼ ਤਹਿਤ ਸਜ਼ਾ ਸੁਣਾਈ ਗਈ ਜਦੋਂ ਕਿ ਮੈਂ ਦੋਸ ਕੀਤੇ ਨਹੀਂ ? ਭਾਈ ਖਾਲਸਾ ਨੇ ਕਿਹਾ ਪੰਥ ਦੇ ਘੜੰਮ ਚੌਧਰੀ ਸੁਖਬੀਰ ਸਿਓ ਇਹ ਸਮਝਦੇ ਹਨ ਕਿ ਸਾਡੇ ਤੋਂ ਬਗੈਰ ਕੋਈ ਹੋਰ ਪੰਥਕ ਨਹੀਂ ? ਅਤੇ ਨਾ ਰਾਜ ਕਰ ਸਕਦਾ ਹੈ ਪਰ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿੰਨਾ ਕੁੰ ਤੁਸੀਂ ਪੰਥ ਅਤੇ ਅਕਾਲ ਤਖ਼ਤ ਸਾਹਿਬ ਦਾ ਨੁਕਸਾਨ ਕਰ ਦਿੱਤਾ ਹੈ ਉਹ ਸਾਰੇ ਉਮਰ ਸਿੱਖ ਕੌਮ ਦਾ ਬੱਚਾ ਬੱਚਾ ਨਹੀਂ ਭੁੱਲ ਸਕਦਾ ਅਤੇ ਤੁਸੀਂ ਹੁਣ ਰਾਜ਼ ਕਰਨ ਦੀ ਕਾਹਲ ਵਿਚ ਅਕਾਲ ਤਖ਼ਤ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੂੰ ਚਾਇਲਜ ਕਰਨਾ ਸ਼ੁਰੂ ਕਰ ਦਿੱਤਾ, ਭਾਈ ਖਾਲਸਾ ਨੇ ਕਿਹਾ ਅਗਰ ਉਹ ਸੱਚੇ ਹਨ ਤਾਂ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਦੇ ਚਾਂਇਲਜ ਨੂੰ ਪ੍ਰਵਾਨ ਕਰਨ ਅਤੇ ਆਪਣੇ ਪਰਵਾਰ ਸਮੇਤ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਇਹ ਸਾਬਤ ਕਰਨ ਕਿ ਉਹਨਾਂ ਤੇ ਲੱਗੇ ਦੋਸ ਤੇ ਸੁਣਾਈ ਸਜ਼ਾ ਇੱਕ ਸਾਜ਼ਿਸ਼ ਸੀ, ਭਾਈ ਖਾਲਸਾ ਨੇ ਕਿਹਾ ਹੁਣ ਭੁੱਲ ਜਾਓ ਕਿ ਤੁਸੀਂ ਲ਼ੋਕਾਂ ਨੂੰ ਝੂਠ ਅਪਰਾਧ ਬੋਲ ਕੇ ਦੁਬਾਰਾ ਸੱਤਾ ਪ੍ਰਾਪਤ ਕਰ ਲਵੋਗੇ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੁਨਰਸੁਰਜੀਤ ਅਕਾਲੀ ਦਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਮੈਂਬਰਾਂ ਵੱਲੋਂ ਸੁਖਬੀਰ ਨੇ ਅਕਾਲ ਤਖ਼ਤ ਸਾਹਿਬ ਤੇ ਸੱਦਣ ਦੀ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮਿਲ ਮੰਗ ਪੱਤਰ ਦੇਣ ਵਾਲੀ ਕਾਰਵਾਈ ਦੀ ਸ਼ਲਾਘਾ ਅਤੇ ਇਸ ਦੀ ਪੂਰਨ ਹਮਾਇਤ ਕਰਦੀ ਹੋਈ ਜਥੇਦਾਰ ਅਕਾਲਤਖਤ ਸਾਹਿਬ ਜੀ ਨੂੰ ਬੇਨਤੀ ਕਰਦੀ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੰਗ ਤੇ ਤੁਰੰਤ ਐਕਸ਼ਨ ਲੈਂਦਿਆਂ ਸੁਖਬੀਰ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਦੀ ਲੋੜ ਤੇ ਜ਼ੋਰ ਦੇਣ ਤਾਂ ਕਿ ਅੱਗੇ ਤੋਂ ਸੁਖਬੀਰ ਵਰਗਾ ਮੂਰਖ਼ ਦੁਬਾਰਾ ਅਕਾਲ ਤਖ਼ਤ ਸਾਹਿਬ ਨੂੰ ਚਾਇਲਜ ਕਰਨ ਦੀ ਹਿੰਮਤ ਨਾ ਕਰ ਸਕੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੱਡੇ ਵੱਡੇ ਇਕੱਠਾਂ ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਮਿਲੇ ਸਜ਼ਾ ਨੂੰ ਸਾਜ਼ਿਸ਼ ਦੱਸਣਾ ਸਿੱਧੀ ਅਕਾਲ ਤਖ਼ਤ ਸਾਹਿਬ ਨਾਲ ਸਿੱਧੀ ਟੱਕਰ ਤੇ ਜਥੇਦਾਰ ਸਾਹਿਬਾਨਾਂ ਨੂੰ ਵੱਡੀ ਚੁਣੌਤੀ ਦੇਣੀ ਬਹੁਤ ਹੀ ਗੰਭੀਰ ਮਸਲਾ ਮੁੱਦਾ ਬਣ ਗਿਆ ਹੈ ।


