ਮੁੱਖ ਮੰਤਰੀ ਦੇ ਮੁੱਦੇ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸਮੂਹ ਵਿਧਾਇਕਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਆਉਣ ਦਾ ਸੱਦਾ ਦਿੱਤਾ ਹੈ,ਪਰ ਮੁੱਖ ਮੰਤਰੀ ਨੂੰ ਇਸ ਸੱਦੇ ਤੋਂ ਦੂਰ ਰੱਖਣਾ ਨਿੰਦਣਯੋਗ ਨੀਤੀ – ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਅੰਮ੍ਰਿਤਸਰ, ਗੁਰਦਾਸਪੁਰ, 20 ਜੂਨ (ਸਰਬਜੀਤ ਸਿੰਘ)– ਬੀਤੇ ਦਿਨੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੂੰ ਗੁਰੂ ਦੋਖੀ ਅਤੇ ਪੰਥ ਦੋਖੀ ਦੱਸਦਿਆਂ ਇੱਕ ਹੁਕਮ ਰਾਹੀਂ ਸਮੁੱਚੇ ਸਿੱਖ ਜਗਤ ਨੂੰ ਉਹਨਾਂ ਮੂੰਹ ਨਾ ਲਾਉਣ ਦਾ ਹੁਕਮ ਜਾਰੀ ਕੀਤਾ ਸੀ ਪਰ ਮੁੱਖ ਮੰਤਰੀ ਤੇ ਇਸ ਦਾ ਕੋਈ ਅਸਰ ਨਹੀਂ ਅਤੇ ਨਾ ਹੀ ਉਸ ਨੇ ਇਸ ਸਬੰਧੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਸਬੰਧੀ ਸਪੱਸ਼ਟ ਕੀਤਾ ਹੈ ਅਤੇ ਦੂਸਰੇ ਪਾਸੇ ਬਾਦਲਕਿਆਂ ਨੇ ਇਸ ਸਬੰਧੀ ਕਿਹਾ ਮੁੱਖ ਮੰਤਰੀ ਵੱਲੋਂ ਕੀਤੀ ਬੇਅਦਬੀ ਅਤੇ ਅਕਾਲ ਤਖ਼ਤ ਸਾਹਿਬ ਨਾਲ ਲਾਇਆ ਮੱਥਾ ਹੁਣ ਕੌਮੀ ਮੁੱਦਾ ਬਣ ਗਿਆ ਹੈ ਅਤੇ ਇਸ ਸਬੰਧੀ ਸਖਤ ਹੁੰਦਿਆਂ ਜਿਥੇ ਸਰਕਾਰ ਦੇ ਸਾਰੇ ਸਿੱਖ ਵਿਧਾਇਕਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਸੱਦਿਆ ਹੈ ਪਰ ਮੁੱਖ ਮੰਤਰੀ ਨੂੰ ਇਸ ਸੱਦੇ ਤੋਂ ਦੂਰ ਰੱਖਿਆ ਗਿਆ ਹੈ ਉਥੇ ਇਸ ਸਬੰਧੀ ਸਰਕਾਰ ਵਿਰੁੱਧ ਪੰਥਕ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਮਸਲੇ ਤੇ ਸਰਕਾਰ ਵੀ ਘੱਟ ਨਹੀਂ ? ਅਤੇ ਸਰਕਾਰ ਨੇ ਅਕਾਲੀਆਂ ਵਿਰੁੱਧ ਰੋਸ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਹਨ, ਇਹ ਤਾਂ ਸਮਾਂ ਹੀ ਤਹਿ ਕਰੇਗਾ ਕਿ ਆਖਰ ਕੌਣ ਇਸ ਮਾਮਲੇ ਵਿੱਚ ਅੱਗੇ ਨਿਕਲਦਾ ਅਤੇ ਕੌਣ ਪਿਛੇ ਰਹਿੰਦਾ ਹੈ ਕਿਉਂਕਿ ਜੇਹੜੀ ਵੀਡੀਓ ਨੂੰ ਲੈ ਕੇ ਵਿਵਾਦ ਖੜਾ ਹੋਇਆ ਉਹ ਫੇਕ ਦੱਸੀ ਜਾ ਰਹੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਕਾਲਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਰਕਾਰ ਦੇ ਸਮੂਹ ਸਿੱਖ ਵਿਧਾਇਕਾ ਨੂੰ ਅਕਾਲਤਖਤ ਸਾਹਿਬ ਤੇ ਸੱਦਣ ਅਤੇ ਮੁੱਖ ਮੰਤਰੀ ਨੂੰ ਇਸ ਸੱਦੇ ਤੋਂ ਦੂਰ ਰੱਖਣ ਵਾਲ਼ੀ ਨੀਤੀ ਦੀ ਨਿੰਦਿਆ ਅਤੇ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਢਾਹ ਲਾਉਣ ਵਾਲੇ ਬਾਦਲ ਨੂੰ ਤਲਬ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਬਾਦਲਕੇ ਸਰਸੇ ਵਾਲੇ ਮੁਵਾਫੀ ਦਿਤੀ, ਅਕਾਲ ਤਖ਼ਤ ਸਾਹਿਬ ਤੇ ਆਪਣੇ ਦੋਸ ਕਬੂਲਣ ਤੋਂ ਬਾਅਦ ਸੁਖਬੀਰ ਮੁਕਰਿਆ,ਬਾਇਬਲ ਕਲਾ ਗੋਲੀ ਕਾਂਡ ਕਰਵਾਇਆ, ਸਿੰਘਾ ਨੂੰ ਸ਼ਹੀਦ ਕਰਨ ਵਾਲੀ ਪੁਲਿਸ ਅਫਸਰਾਂ ਨੂੰ ਉੱਚ ਅਹੁਦਿਆਂ ਤੇ ਬਠਾਇਆ ਉਹਨਾਂ ਨੂੰ ਤਲਬ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਜਥੇਦਾਰ ਸਾਹਿਬ ਨੂੰ, ਭਾਈ ਖਾਲਸਾ ਨੇ ਦੱਸਿਆ ਜਥੇਦਾਰ ਸਿਰਫ਼ ਸਿਰਫ ਬਾਦਲਕਿਆਂ ਦੀ ਸਿਆਸਤ ਚਮਕੌਣ ਵਿਚ ਲੱੱਗੇ ਹੋਏ ਅਤੇ ਪੰਥਕ ਮਸਲਿਆਂ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ, ਭਾਈ ਖਾਲਸਾ ਨੇ ਕਿਹਾ ਸਮੁੱਚੇ ਪੰਥ ਵਾਸਤੇ ਅਕਾਲ ਤਖ਼ਤ ਸਾਹਿਬ ਦੀ ਵਰਤੋਂ ਕਰਨੀ ਜਥੇਦਾਰ ਸਾਹਿਬ ਦੀ ਵੱਡੀ ਜ਼ਿੰਮੇਵਾਰੀ ਪਰ ਸਿਰਫ ਇੱਕ ਪ੍ਰਵਾਰ ਲਈ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਢਾਹ ਲਾਉਣੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿੰਦਣਯੋਗ ਨੀਤੀ ਕਹੀ ਜਾ ਸਕਦੀ ਹੈ ਅਤੇ ਇਸ ਦਾ ਭਵਿੱਖ ਵਿੱਚ ਨੌਜਵਾਨ ਪੀੜ੍ਹੀ ਤੇ ਗ਼ਲਤ ਪ੍ਰਭਾਵ ਪੈ ਰਿਹਾ ਹੈ ਇਸ ਕਰਕੇ ਸਮੁੱਚੇ ਪੰਥ ਦੇ ਬਣ ਕੇ ਪੰਥਕ ਮਸਲਿਆਂ ਤੇ ਪਹਿਰਾ ਦੇਣ ਦੀ ਲੋੜ ਤੇ ਜ਼ੋਰ ਦੇਣ।

Leave a Reply

Your email address will not be published. Required fields are marked *