ਪਿੰਡ ਬੱਲੜਵਾਲ ਦੇ ਵਾਸੀ ਪਤੀ ਪਤਨੀ ਤੇ ਲੜਕੀ ਦੀ ਸੜਕ ਹਾਦਸਾ ਵਿੱਚ ਮੌਤ, ਮਹਿਤਾ ਚੌਂਕ ਥਾਣੇ ‘ਚ ਰਿਪੋਰਟ ਦਰਜ, ਸਰਕਾਰ ਫੜੇ ਗਰੀਬ ਪ੍ਰੀਵਾਰ ਦੀ ਬਾਂਹ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 27 ਅਪ੍ਰੈਲ (ਸਰਬਜੀਤ ਸਿੰਘ)– ਸੜਕ ਹਾਦਸਾ ਵਿੱਚ ਐਕਟਿਵਾ ਤੇ ਸਵਾਰਾਂ ਨੂੰ ਟੱਕਰ ਮਾਰ ਕੇ ਜਾਨੋਂ ਮਾਰਨ ਵਾਲੀਆਂ ਘਟਨਾਵਾਂ ਵਿਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਆਜਿਹੀ ਦਰਦਨਾਕ ਘਟਨਾ ਉਸ ਵੇਲੇ ਵਾਪਰੀ ਜਦੋਂ ਪਿੰਡ ਬੱਲੜਵਾੜ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਤਿੰਨ ਜੀਅ ਆਪਣੀ ਧੀ ਨੂੰ ਐਕਟਿਵਾ ਤੇ ਸਵਾਰ ਹੋ ਕੇ ਮਿਲਣ ਜਾ ਰਹੇ ਸਨ ਕਿ ਪਿੰਡ ਘਣਸਾਮਚੌਕ ਨੇੜੇ ਕਾਰ ਵੱਲੋਂ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਸਿੱਟੇ ਵਜੋਂ ਪਿੰਡ ਬੱਲੜਵਾਲ ਗੁਰਦਾਸਪੁਰ ਨਿਵਾਸੀ ਮਾ ਪਿਉ ਧੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਘਟਨਾ ਮੁਤਾਬਕ ਇਹ ਤਿੰਨੇ ਇੱਕ ਐਕਟੀਵਾ ਤੇ ਸਵਾਰ ਹੋ ਕੇ ਆਪਣੀ ਧੀ ਨੂੰ ਮਿਲਣ ਜਾ ਰਹੇ ਸਨ,ਤਾਂ ਪਿੰਡ ਘਣਸਾਮਪੁਰ ਨੇੜੇ ਇਕ ਕਾਰ ਦੇ ਟੱਕਰ ਮਾਰਨ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ,ਇਹਨਾਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ,ਪਰ ਤਿੰਨਾ ਵਿਚੋਂ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ ? ਪਿੰਡ ਬੱਲੜਵਾਲ ਗੁਰਦਾਸਪੁਰ ਵਿਚ ਇਸ ਦਰਦਨਾਕ ਹਾਦਸੇ ਕਰਕੇ ਸੋਗ ਦੀ ਲਹਿਰ ਫੈਲੀ ਹੋਈ ਹੈ ,ਜਦੋਂ ਕਿ ਮਹਿਤਾ ਚੌਂਕ ਥਾਣਾ ਅੰਮ੍ਰਿਤਸਰ ਵਲੋਂ ਇਸ ਸਬੰਧੀ ਐਫ ਆਈ ਆਰ ਦਰਜ ਕਰ ਲਈ ਗਈ ਹੈ,ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਬਹੁਤ ਗਰੀਬ ਪਰਵਾਰ ਨਾਲ ਸਬੰਧਤ ਸਨ ਅਤੇ ਕਮਾਉਣ ਵਾਲਾ ਪਿਛੇ ਕੋਈ ਨਹੀਂ ਬਚਿਆ ? ਇਸ ਕਰਕੇ ਸਰਕਾਰ ਨੂੰ ਪੀੜਤ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਤੇ ਢੁਕਵਾਂ ਮੁਆਵਜ਼ਾ ਦੇਣਾ ਚਾਹੀਦਾ ਹੈ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਸ ਹਾਦਸੇ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਤੇ ਪੀੜਤ ਪਰਵਾਰ ਦੀ ਬਾਂਹ ਫੜਨ ਦੀ ਸਰਕਾਰ ਤੋਂ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ । ਉਹਨਾਂ ਦੱਸਿਆ ਇਹ ਪ੍ਰਵਾਰ ਪਿੰਡ ਬੱਲੜਵਾਲ ਗੁਰਦਾਸਪੁਰ ਤੋਂ ਆਪਣੀ ਧੀ ਨੂੰ ਮਿਲਣ ਜਾ ਰਿਹਾ ਸੀ ਕਿ ਪਿੰਡ ਮਹਿਤਾ ਚੌਂਕ ਪੈਂਦੇ ਪਿੰਡ ਘਣਸਾਮਪੁਰ ਚੌਕ ਨੇੜੇ ਕਾਰ ਸਵਾਰ ਵੱਲੋਂ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਇਨ੍ਹਾਂ ਗੰਭੀਰ ਜਖਮੀ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ,ਪਰ ਤਿਨਾਂ ਦੀ ਮੌਤ ਹੋ ਗਈ, ਇਹਨਾਂ ਤਿੰਨ ਜੀਆਂ ਦੀ ਸੜਕ ਹਾਦਸਾ ਵਿੱਚ ਹੋਈ ਮੌਤ ਕਰਕੇ ਪਿੰਡ ਬੱਲੜਵਾਲ ਗੁਰਦਾਸਪੁਰ ਵਿਚ ਸੋਗ ਦੀ ਲਹਿਰ ਫੈਲ ਗਈ ਹੈ, ਭਾਈ ਖਾਲਸਾ ਨੇ ਦੱਸਿਆ ਪ੍ਰਵਾਰ ਬਹੁਤ ਗਰੀਬ ਦੱਸਿਆ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਘਰ ਵਿੱਚ ਕਮਾਉਣ ਵਾਲਾਂ ਕੋਈ ਨਹੀਂ ? ਇਸ ਕਰਕੇ ਸਰਕਾਰ ਨੂੰ ਇਸ ਗਰੀਬ ਪਰਵਾਰ ਦੀ ਬਾਂਹ ਫੜਨ ਤੇ ਜ਼ੋਰ ਦੇਣਾ ਚਾਹੀਦਾ ਹੈ,ਭਾਈ ਖਾਲਸਾ ਨੇ ਕਿਹਾ ਮਹਿਤਾ ਚੌਂਕ ਥਾਣੇ ਵਿੱਚ ਇਸ ਸਬੰਧੀ ਐਫ ਆਈ ਆਰ ਦਰਜ ਕਰ ਲਈ ਗਈ ਹੈ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਗਰੀਬ ਪਰਵਾਰ ਦੀ ਬਾਂਹ ਫੜੀ ਜਾਵੇ,

Leave a Reply

Your email address will not be published. Required fields are marked *