ਮੀਰੀ ਪੀਰੀ ਸਰਵਉਚ ਅਕਾਲ ਤਖ਼ਤ ਸਾਹਿਬ ਨੂੰ ਬਾਦਲ ਕੇ ਜਥੇਦਾਰ ਸਾਹਿਬ ਰਾਹੀਂ ਵੱਡੀ ਸੱਟ ਮਾਰ ਰਹੇ ਹਨ! ਗੁਰਬਾਣੀ ਬੇਅਦਬੀ ਤੇ ਬਣੇ ਸਖਤ ਕਾਨੂੰਨ ਬਦਲੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਤਲਬ ਕਰਨਾ ਨਿੰਦਣਯੋਗ – ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਅੰਮ੍ਰਿਤਸਰ, ਗੁਰਦਾਸਪੁਰ, 5 ਮਈ (ਸਰਬਜੀਤ ਸਿੰਘ)– ਸਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਸਰਕਾਰ ਵੱਲੋਂ ਗੁਰਬਾਣੀ ਬੇਅਦਬੀ ਨੂੰ ਰੋਕਣ ਲਈ ਬਣਾਏ ਸਖ਼ਤ ਕਾਨੂੰਨ ਦੀ ਤਰੀਫ਼ ਕਰਨ ਤੋਂ ਬਾਅਦ ਬਾਦਲਕਿਆਂ ਦੇ ਇਸ਼ਾਰੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੂੰ ਜਥੇਦਾਰ ਗੜਗੱਜ ਵੱਲੋਂ 8 ਅਪ੍ਰੈਲ ਨੂੰ ਅਕਾਲ ਤਖ਼ਤ ਸਾਹਿਬ ਕਿਉਂ ਸੱਦਿਆ ਗਿਆ ਹੈ,ਜੋ ਕੇ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ ਤੇ ਸਿੱਖ ਪੰਥ ਵਿਰੋਧੀ ਹੈ ,ਇਸ ਤੋਂ ਸਾਫ਼ ਜ਼ਾਹਰ ਹੈ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਬਣਾਏ ਸੱਚੇ ਤਖ਼ਤ ਨੂੰ ਬਾਦਲਾਂ ਵੱਲੋਂ ਹਨੇਰੇ ਵਿੱਚ ਬਣਾਏ ਜਥੇਦਾਰ ਸਾਹਿਬਾਨਾ ਵੱਲੋਂ ਚਾਪਲੂਸੀ ਰਾਹੀਂ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਵੱਡੀ ਸੱਟ ਮਾਰੀ ਜਾ ਰਹੀ ਹੈ ਅਤੇ ਝੂਠ ਦੀ ਨੀਤੀ ਵਰਤੀ ਜਾ ਰਹੀ ਹੈ ਅਤੇ ਇਸ ਨੀਤੀ ਰਾਹੀਂ ਬਾਦਲ‌ਆਪਣੀ ਰਹਿਦੀ ਖੋਹੀ ਸ਼ਾਖ਼ ਗੁਵਾਹ ਬੈਠਣਗੇ, ਕਿਉਂਕਿ ਗੁਰਬਾਣੀ ਬੇਅਦਬੀ ਤੇ ਬਣੇ ਸਖਤ ਕਾਨੂੰਨ ਨੂੰ ਜਿਥੇ ਵਿਸ਼ਵ ਦੇ ਸਿੱਖ ਭਾਈਚਾਰੇ ਨੇ ਮੰਨਿਆ ਤੇ ਖੁਸ਼ੀ ਮਨਾਉਣ ਦੇ ਨਾਲ ਨਾਲ ਸਰਕਾਰ ਵੱਲੋਂ ਲੈ ਸਟੈਂਡ ਦੀ ਹਮਾਇਤ ਕੀਤੀ ਅਤੇ ਇਸ ਫੈਸਲੇ ਨੂੰ ਇਤਿਹਾਸਕ ਦੱਸਿਆ ਗਿਆ,ਪਰ ਹੁਣ ਬਾਦਲਕਿਆਂ ਦੇ ਇਸ਼ਾਰੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਦਮ ਪਲਟੀ ਮਾਰ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਇਸ ਕਰਕੇ ਸੱਦਣਾ ਕੇ ਇਹ ਕਨੂੰਨ ਪਾਸ ਕਰਨ ਤੋਂ ਪਹਿਲਾਂ ਸਾਨੂੰ ਭਰੋਸੇ ‘ਚ ਕਿਉਂ ਨਹੀਂ ਲਿਆ,ਇਹ ਸਿੱਖ ਕੌਮ ਜਾ ਪੰਥ ਦੇ ਭਲੇ ਲਈ ਨਹੀਂ ? ਸਗੋ ਬਾਦਲਾ ਦੀ ਸਿਆਸੀ ਹੋਂਦ ਨੂੰ ਬਚਾਉਣ ਲਈ ਕੀਤਾ ਜਾ ਰਿਹਾ,ਪਰ ਇਸ ਨਾਲ ਬਾਦਲਾਂ ਦੀ ਰਹਿਦੀ ਖੂਹਦੀ ਸ਼ਾਖ਼ 2027 ਦੀਆਂ ਚੋਣਾਂ ‘ਚ ਬਿਲਕੁਲ ਖਤਮ ਹੋ ਜਾਏਗੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਤੋਂ ਬਾਅਦ ਬਾਦਲਾਂ ਨੂੰ ਇਤਿਹਾਸਕ ਗੁਰਦੁਆਰਿਆਂ ‘ਚ ਧੱਕੇ ਮਾਰ ਮਾਰ ਕੇ ਕੱਢ ਦਿੱਤਾ ਜਾਵੇਗਾ, ਕਿਉਂਕਿ ਅਕਾਲ ਤਖ਼ਤ ਸਾਹਿਬ ਸੱਚ ਦੀ ਰਾਜਨੀਤੀ ਲਈ ਬਣਾਇਆ ਗਿਆ ਪਰ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਤੇ ਜਬਰੀ ਕਬਜ਼ਾ ਕਰੀਂ ਬੈਠੇ ਬਾਦਲਾਂ ਨੇ ਝੂਠ ਦਾ ਕੇਂਦਰ ਬਣਾ ਦਿੱਤਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਅਕਾਲਤਖਤ ਸਾਹਿਬ ਵੱਲੋਂ ਬਾਦਲਾਂ ਦੇ ਇਸ਼ਾਰੇ ਪੰਜਾਬ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਸੱਦਣ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਈਆਂ ਜਾਣ ਤਾਂ ਕਿ ਮੀਰੀ ਪੀਰੀ ਸਿਧਾਂਤ ਨੂੰ ਲਾਗੂ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਕਾਰ ਵੱਲੋਂ ਬਣਾਏ ਕਾਨੂੰਨ ਬਦਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੂੰ ਜਥੇਦਾਰ ਵੱਲੋਂ ਅਕਾਲਤਖਤ ਸਾਹਿਬ ਤੇ ਸੱਦਣ ਦਾ ਨਿੰਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਂਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਆਖਿਆ ਸਰਕਾਰ ਵੱਲੋਂ ਗੁਰਬਾਣੀ ਬੇਅਦਬੀ ਤੇ ਬਣਾਏ ਸਖ਼ਤ ਕਾਨੂੰਨ ਦੀ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਤੇ ਜਥੇਦਾਰ ਸਾਹਿਬ ਵੱਲੋਂ ਤਰੀਫ ਕਰਨ ਤੋਂ ਬਾਅਦ ਯੂ ਟਰਨ ਰਾਹੀਂ ਸਪੀਕਰ ਨੂੰ ਸੱਦਣਾ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ ਕਿਉਂਕਿ ਮੀਰੀ ਪੀਰੀ ਤਖਤ ਗੁਰੂ ਹਰਿਗੋਬਿੰਦ ਸਾਹਿਬ ਜੀ ਸੱਚ ਦੀ ਰਾਜਨੀਤੀ ਦਾ ਕੈਦਰ ਬਣਾਇਆ ਸੀ ਪਰ ਬਾਦਲ ਕੇ ਆਪਣੀ ਝੂਠੀ ਰਾਜਨੀਤੀ ਰਾਹੀਂ ਪੀਰੀ ਪੀਰੀ ਸਿਧਾਂਤ ਨੂੰ ਖਤਮ ਕਰਨ ਵੱਲ ਵਧਦੇ ਜਾ ਰਹੇ ਹਨ ਜਿਸ ਨੂੰ ਰੋਕਣਾ ਸਿੱਖ ਕੌਮ ਦੀ ਵੱਡੀ ਜੁੰਮੇਵਾਰੀ ਬਣ ਗਿਆ ਹੈ, ਭਾਈ ਖਾਲਸਾ ਨੇ ਇਸ ਗੁਰਬਾਣੀ ਬੇਅਦਬੀ ਕਾਨੂੰਨ ਦੀ ਸ਼ਲਾਘਾ ਕਰਦਿਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਜਗਦੀਸ਼ ਸਿੰਘ ਝੀਂਡਾ ਸਾਹਿਬ ਨੇ ਹਰਿਆਣਾ ਸਰਕਾਰ ਤੋਂ ਮੰਗਫ ਕੀਤੀ ਸੀ ਇਹ ਕਾਨੂੰਨ ਹਰਿਆਣੇ ਵਿਚ ਲਾਗੂ ਕੀਤਾ ਜਾਵੇ,ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰ ਵੱਲੋਂ ਬਣਾਏ ਇਸ ਸਖਤ ਕਾਨੂੰਨ ਵਿਰੁੱਧ ਲੋਕਾਂ ਨੂੰ ਬਾਦਲਾਂ ਦੇ ਇਸ਼ਾਰੇ ਤੇ ਗੁਮਰਾਹ ਕਰਨ ਦੀ ਨਿੰਦਣਯੋਗ ਨੀਤੀ ਵਰਤ ਰਹੀ ਹੈ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਵੱਲੋਂ ਬਣਾਏ ਕਾਨੂੰਨ ਦੀ ਸ਼ਲਾਘਾ ਕਰਦੀ ਹੈ ਉਥੇ ਕੁਲਤਾਰ ਸਿੰਘ ਸੰਧਵਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਸੱਦਣ ਦੀ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਈਆਂ ਜਾਣ ਤਾਂ ਕਿ ਅਕਾਲ ਤਖ਼ਤ ਸਾਹਿਬ ਤੇ ਪੀਰੀ ਪੀਰੀ ਸਿਧਾਂਤ ਅਨੁਸਾਰ ਸੱਚ ਦੀ ਰਾਜਨੀਤੀ ਦਾ ਡਾਂਕਾ ਵਜਾਇਆ ਜਾ ਸਕੇ, ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ,ਭਾਈ ਸਿੰਦਾ ਸਿੰਘ ਧਰਮਕੋਟ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ, ਭਾਈ ਰਛਪਾਲ ਸਿੰਘ ਤੇ ਭਾਈ ਮਨਜਿੰਦਰ ਸਿੰਘ ਕਮਾਲ ਕੇ ਧਰਮਕੋਟ, ਭਾਈ ਪਿਰਥੀ ਸਿੰਘ ਧਾਲੀਵਾਲ ਆਦਿ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *