ਤਰਨਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ ਤੋਂ ਇੰਟਰਨੈਸ਼ਨਲ ਸੰਤ ਸਮਾਜ ਨੇ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦੀ ਹਮਾਇਤ’ਚ ਚੋਣ ਪ੍ਰਚਾਰ ਆਰੰਭਿਆ – ਸੰਤ ਸ਼ਮਸ਼ੇਰ ਸਿੰਘ ਝੁਗੇੜੇ ਵਾਲੇ

ਮਾਝਾ

ਤਰਨਤਾਰਨ, ਗੁਰਦਾਸਪੁਰ, 16 ਅਕਤੂਬਰ (ਸਰਬਜੀਤ ਸਿੰਘ)– ਤਰਨਤਾਰਨ ਦੀ ਵਿਧਾਨ ਸਭਾ ਦੀ ਜਿਮਨੀ ਚੋਣ ‘ਚ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਬਰਾਤਾਂ ਜੇਲ’ਚ ਬੰਦ ਭਾਈ ਸੰਦੀਪ ਸਿੰਘ ਸਨੀ ਦੀ ਜਿੱਤ ਨੂੰ ਹਰ ਹਾਲਤ ਵਿੱਚ ਯੌਕੀਨੀ ਬਣਾਉਣ ਲਈ ਪੰਥਕ ਜਥੇਬੰਦੀਆਂ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ ਬੀਤੇ ਦਿਨੀਂ ਸਰਬੱਤ ਖਾਲਸਾ ਦੇ ਥਾਪੇ ਜਥੇਦਾਰਾਂ ਭਾਈ ਜਗਤਾਰ ਸਿੰਘ ਹਵਾਰਾ ਦੀ ਸਖਤ ਹਦਾਇਤ ਤੇ ਉਨ੍ਹਾਂ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਚੀਫ ਕਮਾਂਡਰ ਭਾਈ ਮੋਹਕਮ ਸਿੰਘ ਜੀ, ਭਾਈ ਵੱਸਣ ਸਿੰਘ ਜਫਰਵਾਲ, ਭਾਈ ਜਰਨੈਲ ਸਿੰਘ ਸਖੀਰਾ,ਭਾਈ ਸਤਨਾਮ ਸਿੰਘ ਮਨਾਵਾਂ ਆਦਿ ਸਿਰਮੌਰ ਪੰਥਕ ਆਗੂਆਂ ਵੱਲੋਂ ਭਾਈ ਮਨਦੀਪ ਸਿੰਘ ਦੀ ਹਮਾਇਤ ‘ਚ ਆਉਣ ਤੋਂ ਬਾਅਦ ਅੱਜ ਇੰਟਰਨੈਸ਼ਨਲ ਸੰਤ ਸਮਾਜ ਨੇ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦੀ ਹਮਾਇਤ ਦਾ ਐਲਾਨ ਕਰਕੇ ਚੋਣ ਪ੍ਰਚਾਰ ਆਰੰਭ ਦਿੱਤਾ ਹੈ, ਅੱਜ ਇਥੇ ਇੰਟਰਨੈਸ਼ਨਲ ਸੰਤ ਸਮਾਜ ਦੇ ਪ੍ਰਧਾਨ ਸੰਤ ਸ਼ਮਸ਼ੇਰ ਸਿੰਘ ਜੁਗੇੜੇ ਵਾਲਿਆਂ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਤਰਨਤਾਰਨ ਜ਼ਿਮਨੀ ਚੋਣ ਤੋਂ ਭਾਈ ਮਨਦੀਪ ਸਿੰਘ ਭਰਾਤਾਂ ਜੇਲ੍ਹ ‘ਚ ਬੰਦ ਭਾਈ ਸਨਦੀਪ ਸਿੰਘ ਸਨੀ ਦੀ ਹਮਾਇਤ ਦਾ ਐਲਾਨ ਕਰਦਿਆਂ ਸਪੱਸ਼ਟ ਕੀਤਾ ਭਾਈ ਸਨਦੀਪ ਸਿੰਘ ਸਨੀ ਨੇ ਜਿਥੇ ਬਾਹਰ ਰਹਿ ਕੇ ਸਿੱਖਾਂ ਦੀ ਧੀਆਂ ਭੈਣਾਂ ਨੂੰ ਗਾਲ਼ਾਂ ਕੱਢਣ ਵਾਲੇ ਸੈਨਾ ਆਗੂ ਸੁਧੀਰ ਸੂਰੀ ਧੁਰ ਦੀਆਂ ਟਿਕਟਾਂ ਦੇ ਕੇ ਗੱਡੀ ਚਾੜਿਆ ਤੇ ਪਟਿਆਲਾ ਜੇਲ੍ਹ’ਚ  ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਤੇ ਆਪਣੇ ਆਪ ਨੂੰ ਸੂਬਾ ਸਰਹੰਦ ਦੱਸਣ ਵਾਲੇ ਪਾਪੀ ਇੰਸਪੈਕਟਰ ਸੂਬੇ ਨੂੰ ਮੌਤ ਘਾਟ ਉਤਾਰ ਕੇ ਬਦਲਾ ਲਿਆ,ਸੰਤ ਝੁਗੇੜੇ ਵਾਲਿਆਂ ਨੇ ਬਿਆਨ ਵਿੱਚ ਕਿਹਾ ਜੇਲ੍ਹ ‘ਚ ਬੰਦ ਭਾਈ ਸੰਦੀਪ ਸਿੰਘ ਦੀ ਸਿੱਖ ਕੌਮ ਵਡਮੁੱਲੀ ਦੇਣ ਹੈ ਇਸ ਕਰਕੇ ਪੰਥਕ ਕੁਰਬਾਨੀਆਂ ਦੇ ਹੀਰੋ ਬਣਨ ਵਾਲਿਆਂ ਨੂੰ ਪੰਥ ਪਹਿਲਾਂ ਵੀ ਸਨਮਾਨ ਦੇਂਦਾ ਰਿਹਾ ਹੈ ਅਤੇ ਹੁਣ ਵੀ ਭਾਈ ਸੰਦੀਪ ਸਿੰਘ ਸਨੀ ਦੀ ਪੰਥਕ ਕੁਰਬਾਨੀ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ ਭਰਾਤਾ ਭਾਈ ਮਨਦੀਪ ਸਿੰਘ ਨੂੰ ਤਰਨਤਾਰਨ ਦੀ ਜ਼ਿਮਨੀ ਚੋਣ ਤੋਂ ਪੰਥਕ ਉਮੀਦਵਾਰ ਬਣਾਇਆ ਗਿਆ ਹੈ, ਉਹਨਾਂ ਬਿਆਨ ‘ਚ ਆਖਿਆ ਇੰਟਰਨੈਸ਼ਨਲ ਸੰਤ ਸਮਾਜ ਭਾਈ ਮਨਦੀਪ ਸਿੰਘ ਦੀ ਜਿੱਤ ਨੂੰ ਯੌਕੀਨੀ ਬਣਾਉਣ ਲਈ ਪਿੰਡਾਂ ਪਿੰਡਾਂ ਦੇ ਧਾਰਮਿਕ ਅਸਥਾਨਾਂ ਅਤੇ ਆਮ ਪਬਲਿਕ ਵਿੱਚ ਪ੍ਰਚਾਰ ਮੁਹਿੰਮ ਵਿੰਡ ਦਿੱਤੀ ਹੈ ਤਾਂ ਕਿ ਭਾਈ ਮਨਦੀਪ ਸਿੰਘ ਨੂੰ ਵੱਡੀ ਲੀਡ ਨਾਲ ਜਿਤਾਇਆ ਜਾ ਸਕੇ ਪੰਥ ਵਿਰੋਧੀਆਂ ਨੂੰ ਹਾਰ ਸਬਕ ਸਿਖਾਇਆ ਜਾ ਸਕੇ ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੰਟਰਨੈਸ਼ਨਲ ਸੰਤ ਸਮਾਜ ਦੇ ਪ੍ਰਧਾਨ ਸੰਤ ਸ਼ਮਸ਼ੇਰ ਸਿੰਘ ਝੁਗੇੜੇ ਵਾਲਿਆਂ ਨਾਲ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ।

Leave a Reply

Your email address will not be published. Required fields are marked *