ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਕਾਮੇ ਪੱਕੇ ਕੀਤੇ ਜਾਣ ਅਤੇ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ-ਚੇਅਰਮੈਨ ਮੇਜਰ ਸਿੰਘ

ਮਾਲਵਾ

ਮਾਨਸਾ,ਗੁਰਦਾਸਪੁਰ, 16 ਅਕਤੂਬਰ (ਸਰਬਜੀਤ ਸਿੰਘ)–  ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਜ਼ਿਲ੍ਹਾ ਮਾਨਸਾ ਦੀ ਚੋਣ ਮੇਜਰ ਸਿੰਘ ਬਾਜੇਵਾਲਾ, ਬੂਟਾ ਸਿੰਘ, ਹਰਬੰਸ ਸਿੰਘ ਫਰਵਾਹੀ, ਅਤੇ ਰਾਮ ਸਿੰਘ ਖੋਖਰ ਦੀ ਪ੍ਰਧਾਨਗੀ ਹੇਠ ਵਾਟਰ ਵਰਕਸ ਨਹਿਰੂ ਕਾਲਜ ਮਾਨਸਾ ਵਿਖੇ ਕੀਤੀ ਗਈ। ਜਿਸ ਵਿੱਚ ਸਰਬਸੰਮਤੀ ਨਾਲ ਚੇਅਰਮੈਨ ਮੇਜਰ ਸਿੰਘ ਬਾਜੇਵਾਲਾ, ਸਰਪ੍ਰਸਤ ਬੂਟਾ ਸਿੰਘ ਖੀਵਾ, ਸਲਾਹਕਾਰ ਰਾਮ ਸਿੰਘ , ਹਰਬੰਸ ਸਿੰਘ ਫਰਵਾਹੀ, ਸੁਖਦੇਵ ਸਿੰਘ ਧਰਮਸੋਤ, ਪ੍ਰਧਾਨ ਬਿੱਕਰ ਸਿੰਘ ਮਾਖਾ, ਜਰਨਲ ਸਕੱਤਰ ਹਿੰਮਤ ਸਿੰਘ ਦੂਲੋਵਾਲ, ਸੀਨੀਅਰ ਮੀਤ ਪ੍ਰਧਾਨ ਜਸਮੇਲ ਸਿੰਘ ਅਤਲਾ, ਸੁਖਵਿੰਦਰ ਸਿੰਘ ਸਰਦੂਲਗੜ੍ਹ, ਇਕਬਾਲ ਸਿੰਘ ਆਲੀਕੇ, ਮੀਤ ਪ੍ਰਧਾਨ ਬਲਵੰਤ ਸਿੰਘ, ਜਸਪ੍ਰੀਤ ਸਿੰਘ ਮਾਨਸਾ, ਕੈਸ਼ੀਅਰ ਗੁਰਸੇਵਕ ਸਿੰਘ ਭੀਖੀ, ਪ੍ਰੈਸ ਸਕੱਤਰ ਚਮਕੌਰ ਸਿੰਘ ਸਹਾਇਕ ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਅਲੀਸ਼ੇਰ, ਪ੍ਰਚਾਰ ਸਕੱਤਰ ਬੱਗਾ ਸਿੰਘ,ਬਾਰੂ ਖਾਂ ਭੀਖੀ, ਨਿਰਮਲ ਸਿੰਘ ਰਮਦਿਤੇ ਵਾਲਾ ਜਸਪ੍ਰੀਤ ਸਿੰਘ ਵਾਲੀਆ, ਸੁਰਜੀਤ ਸਿੰਘ ਯਾਦਵ,ਜੋਇੰਟ ਸਕੱਤਰ ਸੁਨੀਲ ਭੀਖੀ,, ਲਛਮਣ ਸਿੰਘ ਪਸ਼ੂ ਪਾਲਣ ਵਿਭਾਗ, ਭੁਪਿੰਦਰ ਸਿੰਘ ਆਗੂ ਸਾਥੀ ਚੁਣੇ ਗਏ, ਆਗੂ ਸਾਥੀਆਂ ਨੇ ਵਿਸ਼ਵਾਸ ਦਿਵਾਇਆ ਕਿ ਜੋ ਸੂਬਾਈ ਚੋਣ 25.10,25 ਨੂੰ ਮਾਨਸਾ ਵਿਖੇ ਹੋ ਰਹੀ ਹੈ ਜ਼ਿਲ੍ਹਾ ਮਾਨਸਾ ਵੱਧ ਚੜ੍ਹ ਕੇ ਹਿੱਸਾ ਲਵੇਗਾ, ਅਤੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਕਾਮੇ ਪੱਕੇ ਕੀਤੇ ਜਾਣ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ, ਮਹਿਕਮਿਆਂ ਦਾ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ,ਡਿਊ ਡੀ,ਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ ਅਤੇ ਬਣਦਾ ਏਰੀਅਰ ਦਿੱਤਾ ਜਾਵੇ, ਬੰਦ ਕੀਤੇ 37 ਪ੍ਰਕਾਰ ਦੇ ਭੱਤੇ ਲਾਗੂ ਕੀਤੇ ਜਾਣ, ਅਤੇ ਹੋਰ ਮੰਗਾਂ ਜੋ ਸਾਂਝੇ ਫਰੰਟ ਦੇ ਮੰਗ ਪੱਤਰ ਵਿੱਚ ਦਰਜ ਹਨ ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਜ਼ਿਲ੍ਹਾ ਮਾਨਸਾ ਦੇ ਸਾਥੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਝੰਡੇ ਹੇਠ ਵੱਧ ਚੜ੍ਹ ਕੇ ਭਾਗ ਲਵੇਗੀ

Leave a Reply

Your email address will not be published. Required fields are marked *