ਪਠਾਨਕੋਟ, ਗੁਰਦਾਸਪੁਰ, 21 ਅਪ੍ਰੈਲ ( ਸਰਬਜੀਤ ਸਿੰਘ)–ਪਠਾਨਕੋਟ ‘ਚ ਇੱਕ ਕਲਯੁੱਗੀ ਮਾਂ ਨੇ ਆਪਣੇ 11 ਦਿਨਾਂ ਦੇ ਮਸੂਮ ਬੱਚੇ ਨੂੰ ਅੱਗ ਲਗਾ ਕੇ ਸਾੜਨ ਵਾਲੀ ਮੰਦਭਾਗੀ ਘਟਨਾ ਨੇ ਮਾਂ ਬੱਚੇ ਦੇ ਮੋਹ ਪਿਆਰ ਵਾਲ਼ੇ ਰੱੱਬੀ ਰਿਸ਼ਤਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ, ਭਾਵੇਂ ਕਿ ਇਸ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵੇਖਣ ਨੂੰ ਮਿਲੀਆਂ, ਪਰ ਇਸ ਤਾਜਾ ਘਟਨਾ ਮੁਤਾਬਕ ਇਸ ਔਰਤ ਨੇ ਚਾਰ ਪਹਿਲਾਂ ਵੀ ਆਪਣੇ ਇੱਕ ਮਾਸੂਮ ਬੱਚੇ ਨੂੰ ਅੱਗ ਲਗਾ ਦਿੱਤੀ ਸੀ ਅਤੇ ਹੁਣ ਵਾਲੀ ਘਟਨਾ ਸਬੰਧੀ ਪਤੀ ਪ੍ਰਵਾਰ ਨੇ 11 ਦਿਨਾਂ ਦੇ ਮਾਸੂਮ ਬੱਚੇ ਨੂੰ ਅੱਗ ਲਾਉਣ ਸਬੰਧੀ ਪੁਛਿਆ ਤਾ ਉਹ ਸਾਫ ਜੁਵਾਬ ਦੇਣ ‘ਚ ਅਸਮਰਥ ਦਿਸੀ ਤਾਂ ਪਤੀ ਸਮੇਤ ਇਲਾਕੇ ਦੇ ਮੋਹਤਬਰਾਂ ਨੇ ਐਸ ਐਸ ਪੀ ਸਾਹਿਬ ਜੀ ਘਟਨਾ ਸਬੰਧੀ ਵਿਸਥਾਰ ਦੱਸਿਆ ਤੇ ਦਰਖਾਸਤ ਸੌਂਪੀ, ਲੋਕਾਂ ਮੁਤਾਬਕ ਐਸ ਐਸ ਪੀ ਸਾਹਿਬ ਵੀ ਹਿਰਾਨ ਸਨ ਕਿ!ਕਿਹੋ ਜਿਹਾ ਸਮਾਂ ਆ ਗਿਆ, ਮਾਵਾਂ ਤਾਂ ਧੀਆਂ ਪੁੱਤਰਾਂ ਲਈ ਜਾਨਵਾਰ ਵੀ ਦਿੰਦਿਆਂ ਹਨ,ਅਤੇ ਇਹ ਪੰਜਾਬੀ ਧਰਮੀ ਸੱਭਿਆਚਾਰ ਦਾ ਵੱਡਮੁੱਲਾ ਵਿਰਸਾ ਇਤਿਹਾਸ ! ਪਰ ਇਹ ਕੇਹੋ ਜਿਹਾ ਮਾਂ ਹੈ ਜਿਸ ਨੇ 11 ਦਿਨਾਂ ਮਸੂਮ ਨੂੰ ਅੱਗ ਲਗਾਈ ਅਤੇ ਇਸੇ ਕਰਕੇ ਐਸ ਐਸ ਪੀ ਸਾਹਿਬ ਨੇ ਪਹਿਲ ਦੇ ਆਧਾਰ ਤੇ ਡੀ ਐਸ ਪੀ ਸਾਹਿਬ ਨੂੰ ਜਾਂਚ ਕਰਨ ਦੇ ਕਿ ਸਮੇਂ ਦੀ ਲੋੜ ਵਾਲਾਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਇਸ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾਂ ਤੇ ਗਹਿਰਾ ਦੁੱਖ਼ ਤੇ ਚਿੰਤਾ ਪ੍ਰਗਟ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਇਸ ਕਲਯੁਗੀ ਮਾਂ ਫਾਂਸੀ ਤੇ ਲਟਕਾਇਆ ਜਾਵੇ ਤਾਂ ਸਮਾਜ ਦੀਆਂ ਹੋਰ ਮਾਵਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪਠਾਨਕੋਟ ਦੇ ਭੂਆਂ ਤੋਂ ਇੱਕ ਕਲਯੁਗੀ ਮਾਂ ਵੱਲੋਂ ਆਪਣੇ 11 ਦਿਨਾਂ ਦੇ ਮਾਸੂਮ ਬੱਚੇ ਨੂੰ ਅੱਗ ਲਾਉਣ ਵਾਲੀ ਘਟਨਾ ਤੇ ਗਹਿਰੀ ਚਿੰਤਾ,ਐਸ ਐਸ ਪੀ ਸਾਹਿਬ ਵੱਲੋਂ ਪਹਿਲ ਦੇ ਆਧਾਰ ਤੇ ਕੀਤੀ ਜਾ ਰਹੀ ਕਾਰਵਾਈ ਦੀ ਸ਼ਲਾਘਾ ਤੇ ਦੋਸ਼ੀ ਮਾਂ ਨੂੰ ਫਾਂਸੀ ਤੇ ਲਟਕਾਉਣ ਦੀ ਮੰਗ ਕਰਦਿਆ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੋਸ਼ੀ ਪਤਨੀ ਦੇ ਪਤੀ ਦੇ ਹਵਾਲੇ ਨਾਲ ਦੱਸਿਆ ਇਸ ਘਟਨਾ ਤੋਂ ਚਾਰ ਸਾਲ ਪਹਿਲਾਂ ਵੀ ਇਹ ਕਲਯੁਗੀ ਮਾਂ ਆਪਣੇ ਇਕ ਬੱਚੇ ਇਸੇ ਤਰ੍ਹਾਂ ਅੱਗ ਲਗਾ ਕੇ ਮਾਰ ਚੁੱਕੀ ਹੈ ਅਤੇ ਹੁਣ ਵਾਲੀ ਘਟਨਾ ਸਬੰਧੀ ਜਦੋਂ ਪਤੀ ਤੇ ਪ੍ਰਵਾਰ ਨੇ ਦੋਸ਼ੀ ਮਾਂ ਤੋਂ ਪੁੱਛਿਆ ਤਾਂ ਉਹ ਜੁਵਾਬ ਨਹੀਂ ਦੇ ਸਕੀ, ਭਾਈ ਖਾਲਸਾ ਨੇ ਦੱਸਿਆ ਇਸ ਤੋਂ ਬਾਅਦ ਹੀ ਪਤੀ ਪ੍ਰਵਾਰ ਤੇ ਮੋਹਤਬਰ ਲੋਕਾਂ ਵੱਲੋਂ ਐਸ ਐਸ ਪੀ ਸਾਹਿਬ ਜੀ ਨੂੰ ਜ਼ਬਾਨੀ ਵੀ ਦੱਸਿਆ ਗਿਆ ਤੇ ਲਿਖ਼ਤੀ ਦਰਖਾਸਤ ਵੀ ਦਿੱਤੀ ਗਈ, ਭਾਈ ਖਾਲਸਾ ਨੇ ਐਸ ਐਸ ਪੀ ਸਾਹਿਬ ਜੀ ਨੇ ਪਹਿਲ ਦੇ ਆਧਾਰ ਤੇ ਜਾਂਚ ਸ਼ੁਰੂ ਕਰਨ ਦੀ ਸਬੰਧਤ ਡੀ ਐਸ ਪੀ ਸਾਹਿਬ ਜੀ ਨੂੰ ਦਰਖਾਸਤ ਮਾਰਕ ਕਰ ਦਿੱਤੀ ਅਤੇ ਭਰੋਸਾ ਦਿਵਾਇਆ ਹੈ ਪੂਰੀ ਤਰ੍ਹਾਂ ਇਨਸਾਫ਼ ਕੀਤਾ ਜਾਵੇਗਾ, ਭਾਈ ਖਾਲਸਾ ਨੇ ਸਾਡੀ ਜਥੇਬੰਦੀ ਧਾਰਮਿਕ ਪਹਿਲਾਂ ਤੇ ਸਿਆਸੀ ਬਾਅਦ ‘ਚ ਹੋਣ ਕਰਕੇ ਇਸ ਘਟਨਾ ਤੇ ਗਹਿਰੀ ਚਿੰਤਾ ਕਰਦੀ ਦੋਸ਼ੀ ਮਾਂ ਫਾਂਸੀ ਤੇ ਲਟਕਾਉਣ ਦੀ ਮੰਗ ਕਰਦੀ ਹੈ ਕਿਉਂਕਿ ਇਹੋ ਜਿਹੀਆਂ ਘਟਨਾਵਾਂ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਧਰਮੀਂ ਸੱਭਿਆਚਾਰ ਤੇ ਧਰਮੀ ਵਿਰਸੇ ਇਤਿਹਾਸ ਤੋਂ ਦੂਰ ਕਰ ਰਹੀਆਂ ਹਨ ਅਤੇ ਇਹ ਸਮਾਜ ਲਈ ਵੱਡੀ ਸਮੱਸਿਆ ਤੇ ਬਹੁਤ ਗੰਭੀਰ ਚੁਣੌਤੀ ਵਾਲਾਂ ਮੁੱਦਾ ਬਣ ਗਿਆ ਅਤੇ ਸਖਤ ਸਜ਼ਾਵਾਂ ਨਾਲ ਹੀ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ ।।


