ਅੰਮ੍ਰਿਤਸਰ, ਗੁਰਦਾਸਪੁਰ, 23 ਜੁਲਾਈ (ਸਰਬਜੀਤ ਸਿੰਘ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 24 ਜੁਲਾਈ ਤੋਂ ਲੈਕੇ 3 ਅਗਸਤ ਤੱਕ ਚੱਲਣ ਵਾਲੇ ਪੀਰੀ ਪੀਰੀ ਖਾਲਸਾ ਦਿਵਸ ਨੂੰ ਸਮਰਪਿਤ ਖਾਲਸਾ ਚੇਤਨਾ ਮਾਰਚ ਦੀ ਅਕਾਲ ਤਖ਼ਤ ਸਾਹਿਬ ਤੋਂ ਅਰੰਭਤਾ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਅਰੰਭ ਹੋਣ ਵਾਲੇ ਮੀਰੀ ਪੀਰੀ ਖਾਲਸਾ ਖਾਲਸਾ ਚੇਤਨਾ ਮਾਰਚ ਦੇ ਅਰੰਭਤਾ ਤੋਂ ਲੈਕੇ ਸਮਾਪਤੀ ਤੱਕ 56 ਰੰਗਰੇਟਾ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਥੇ ਸ਼ਾਮਲ ਹੋਣ ਦਾ ਐਲਾਨ ਕੀਤੀ ਉਥੇ ਇਸ ਨੂੰ ਸਫਲ ਬਣਾਉਣ ਲਈ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਜੀ ਨੂੰ ਇੱਕ ਮੰਗ ਪੱਤਰ ਦੇਕੇ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ ਨੂੰ ਹਰ ਪ੍ਰਕਾਰ ਦੇ ਪ੍ਰਬੰਧਾਂ ਦਾ ਭਰੋਸਾ ਦਿਵਾਉਂਦਿਆਂ ਨੌਜਵਾਨਾਂ ਅਤੇ ਹੋਰ ਨਾਨਕ ਨਾਮ ਲੇਵਾ ਸੰਗਤਾਂ ਨੂੰ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਕੱਢੇਂ ਜਾ ਰਹੇ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ ਵਿੱਚ ਆਪਣੇ ਦੋਸਤਾਂ ਮਿਤਰਾਂ ਸਾਕ ਸਬੰਧੀਆਂ ਸਮੇਤ ਸ਼ਾਮਲ ਹੋ ਕੇ ਗੁਰੂ ਸਾਹਿਬਾਂ ਜੀ ਦੀ ਖੁਸ਼ੀ ਪ੍ਰਾਪਤ ਕੀਤੀ ਜਾਵੇ,ਇਸ ਸਬੰਧੀ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਜੀ ਨੂੰ ਯੌਕੀਨ ਦੁਵਾਇਆ ਕੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ 24 ਜੁਲਾਈ ਤੋਂ ਲੈਕੇ 3 ਅਗਸਤ ਤੱਕ ਕੱਢੇ ਜਾ ਰਹੇ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ ਦੀ ਅਰੰਭਤਾ ਤੋਂ ਲੈਕੇ ਸਾਬੋ ਕੀ ਤਲਵੰਡੀ ਵਿਖੇ ਸਮਾਪਤ ਤਕ ਉਹ ਆਪਣੇ ਘੌੜਿਆ, ਫੌਜਾਂ ਤੇ ਹੋਰ ਜੰਗੀ ਸ਼ਾਜੋ ਸਮਾਨ ਸਮੇਤਦ ਪਹੁੰਚਣਗੇ,ਇਸ ਸਬੰਧੀ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਹਨਾਂ ਰੰਗਰੇਟਾ ਨਿਹੰਗ ਸਿੰਘ ਜਥੇਬੰਦੀਆਂ ਦੇ ਕੌਮੀ ਜਰਨੈਲ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦਸਮੇਸ਼ ਤਰਨਦਲ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਸ਼ਹੀਦ ਬਾਬਾ ਜੀਵਨ ਸਿੰਘ ਤਰਨਾਦਲ ,ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਮਾਲਵਾ ਤਰਨਾਦਲ, ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫ਼ਾ ਪੁਰ, ਜਥੇਦਾਰ ਬਾਬਾ ਪ੍ਰਗਟ ਸਿੰਘ ਮਜੀਠਾ ਬਾਈਪਾਸ, ਜਥੇਦਾਰ ਸਤਨਾਮ ਸਿੰਘ ਪ੍ਰਧਾਨ ਖਾਪੜਖੇੜੀ ,ਜਥੇਦਾਰ ਬਾਬਾ ਕੁਲਵਿੰਦਰ ਸਿੰਘ ਝੌਤਿਆ ਵਾਲੇ, ਜਥੇਦਾਰ ਰਾਜਾ ਰਾਜ ਸਿੰਘ,ਜਥੇਦਾਰ ਖੜਕ ਸਿੰਘ ਲੁਧਿਆਣਾ,ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਬਾਬਾ ਸੱਤਪਾਲ ਵੱਲਾ ਅਨੰਦਪੁਰ ਸਾਹਿਬ ਵਾਲੇ, ਬਾਬਾ ਨਰਿੰਦਰ ਸਿੰਘ ਵੱਲਾ, ਜਥੇਦਾਰ ਗੁਰਮੀਤ ਸਿੰਘ ਫਿਲੌਰ ਸੈਕਟਰੀ ਦਸਮੇਸ਼ ਤਰਨਾ ਦਲ,ਜਥੇਦਾਰ ਦਲਬੀਰ ਸਿੰਘ ਸੋਢੀ ਜੇਠੂਵਾਲ, ਜਥੇਦਾਰ ਬਲਵਿੰਦਰ ਸਿੰਘ ਜੌਹਲ ਜਥੇਦਾਰ ਹੀਰਾ ਸਿੰਘ ਕੋਟ ਖਾਲਸਾ, ਜਥੇਦਾਰ ਮੱਖਣ ਸਿੰਘ ਜੀ, ਬਾਬਾ ਗੁਰਦਿੱਤ ਸਿੰਘ ਰੀਟਾਉਲ, ਜਥੇਦਾਰ ਸਾਹਿਬ ਸਿੰਘ ਬਟਾਲਾ, ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ ਕਲਾਂ ਤੋਂ ਇਲਾਵਾ (1000) ਹਜ਼ਾਰਾਂ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਜਥੇਬੰਦੀਆਂ ਸ਼ਾਮਲ ਹੋ ਰਹੀਆਂ ਹਨ ,ਇਹ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ 2ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਅਰੰਭ ਹੋਵੇਗਾ ਅਤੇ 3 ਅਗਸਤ ਸਾਬੋ ਕੀ ਤਲਵੰਡੀ ਬਠਿੰਡਾ ਵਿਖੇ ਅੰਤਮ ਸਮਾਪਤੀ ਦੀ ਅਰਦਾਸ ਹੋਵੇਗੀ, ਰਸਤੇ ਵਿੱਚ ਮਾਂਝਾ, ਮਾਲਵਾ ਤੇ ਦੁਆਬਾ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ ਦੇ ਰਾਤਰੀ ਵਿਸਰਾਮ ਹੋਇਆ ਕਰਨਗੇ, ਭਾਈ ਖਾਲਸਾ ਨੇ ਸੰਗਤਾਂ ਦੀਆਂ ਚਾਹ ਪਾਣੀ ਲੰਗਰ ਤੇ ਰਹਾਇਸ਼ ਆਦਿ ਦਾ ਸਾਰਾ ਪ੍ਰਬੰਧ ਕਰ ਲਿਆ ਗਿਆ ਹੈ ।


