ਮਾਨਯੋਗ ਸਕੱਤਰ ਸਕੂਲ ਸਿੱਖਿਆ ਨਾਲ ਮਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਦੀ ਮੀਟਿੰਗ-ਸਰਬਜੀਤ ਸਿੰਘ ਡਿਗਰਾ

ਪੰਜਾਬ

ਮੋਹਾਲੀ, ਗੁਰਦਾਸਪੁਰ , 5 ਮਈ ( ਸਰਬਜੀਤ ਸਿੰਘ)– ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਦੀ ਮੀਟਿੰਗ ਮਾਨਯੋਗ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਜੀ ਨਾਲ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਜਥੇਬੰਦੀ ਦੀਆਂ ਅਹਿਮ ਮੰਗਾਂ ਉਪਰ ਵਿਸਥਾਰਤ ਗੱਲਬਾਤ ਹੋਈ । ਇਸ ਦੋਰਾਨ ਦੱਸਿਆ ਗਿਆ ਕਿ
ਸੂਪਰਡੈਟ ਦੀਆਂ ਪ੍ਰਮੋਸ਼ਨਾਂ 1 ਹਫਤੇ ਵਿਚ ਹੋ ਜਾਣਗੀਆਂ ਜਿਸ ਵਿਚ 2 ਸੁਪਰਡੈਂਟਾਂ ਦੀ ਪ੍ਰਮੋਸ਼ਨ ਹੋ ਰਹੀ ਹੈ ਇਕ ਬਾਰਡਰ ਅਤੇ ਇਕ ਨਾਨ ਬਾਰਡਰ ਏਰੀਆ ਵਿਚ ਪ੍ਰਮੋਸ਼ਨ ਹੋ ਰਹੀ ਹੈ। ਇਸ ਤੋਂ ਬਾਅਦ ਸੁਪਰਡੈਂਟ ਦਾ ਤਜਰਬਾ ਘਟਾਉਣ ਲਈ ਤਜਵੀਜ਼ ਪ੍ਰਸੋਨਲ ਵਿਭਾਗ ਨੂੰ ਭੇਜੀ ਗਈ ਹੈ ਜਿਸ ਦੀ ਪ੍ਰਵਾਨਗੀ ਉਪਰੰਤ ਹੋਰ ਵੀ ਕਰਮਚਾਰੀ ਸੁਪਰਡੈਂਟ ਪ੍ਰਮੋਸ਼ਨ ਹੋ ਜਾਣਗੇ।
8 ਮਈ ਤੱਕ ਜੋਂ ਸੀਨੀਅਰ ਸਹਾਇਕ ਹਾਜ਼ਰ ਨਹੀ ਹੋਣਗੇ 20 ਤਰੀਕ ਤੱਕ ਉਹਨਾਂ ਦਾ ਡਾਟਾ ਇਕੱਠਾ ਕਰਕੇ ਡੀ ਬਾਰ ਕਰਕੇ ਤੁਰੰਤ ਅਗਲੇ ਕਰਮਚਾਰੀਆਂ ਦੇ ਕੇਸ ਸੀਨੀਅਰ ਸਹਾਇਕ ਦੀ ਪ੍ਰਮੋਸ਼ਨ ਲਈ ਵਿਚਾਰੇ ਜਾਣਗੇ। ਕਲਰਕ ਤੋਂ ਜੂਨੀਅਰ ਸਹਾਇਕ ਦੀ ਪਲੇਸਮੈਟ ਅਤੇ ਪਰਖ ਸਮੇਂ ਦੋਰਾਨ ਕਲੈਰੀਕਲ ਨੂੰ ਬਦਲੀ ਦੀ ਛੋਟ ਸਬੰਧੀ ਅਤੇ ਤਰਸ ਦੇ ਅਧਾਰ ਉਪਰ ਨਿਯੁਕਤ ਕਲਰਕਾ ਦੇ ਟਾਈਪ ਟੈਸਟ ਸਬੰਧੀ ਵੀ ਮੀਟਿੰਗ ਵਿੱਚ ਵਿਸਥਾਰਤ ਮੰਗ ਰੱਖੀ ਗਈ।ਇਸ ਤੋਂ ਇਲਾਵਾ ਬਾਕੀ ਰਹਿੰਦੀ ਇਕੱਲੀ ਇਕੱਲੀ ਮੰਗ ਸਬੰਧੀ ਵਿਸਥਾਰਤ ਪੱਤਰ ਜਥੇਬੰਦੀ ਵੱਲੋਂ ਦਿੱਤੇ ਗਏ ਜਿਹਨਾਂ ਉਪਰ ਜਲਦੀ ਹੀ ਕਾਰਵਾਈ ਸ਼ੁਰੂ ਹੋਣ ਦਾ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ।
ਅਖੀਰ ਵਿਚ ਸਰਬਜੀਤ ਸਿੰਘ ਡਿਗਰਾ ਵੱਲੋਂ ਮਾਨਯੋਗ ਸਕੱਤਰ ਸਕੂਲ ਸਿੱਖਿਆ ਜੀ ਦਾ ਧੰਨਵਾਦ ਕੀਤਾ। ਇਸ ਮੌਕੇ ਮੀਟਿੰਗ ਲਈ ਪੰਜ ਮੈਂਬਰੀ ਕਮੇਟੀ ਵਿੱਚ ਉਂਕਾਰ ਸਿੰਘ ਕਪੂਰਥਲਾ ਰਾਜਦੀਪਕ ਗੁਪਤਾ ਪਠਾਨਕੋਟ ਗੁਰਸ਼ਰਨ ਸਿੰਘ ਪਟਿਆਲਾ ਵਰਿੰਦਰ ਸ਼ਰਮਾ ਰੋਪੜ ਨਿਸ਼ਾਨ ਸਿੰਘ ਤਰਨ ਤਰਨ ਤਾਰਨ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *