ਗੁਰਦਾਸਪੁਰ, 24 ਮਈ (ਸਰਬਜੀਤ ਸਿੰਘ)–ਔਰਤਾਂ ਵੱਲੋਂ ਵਿਆਹ ਤੋਂ ਬਾਅਦ ਆਪਣੇ ਪ੍ਰੇਮੀ ਨਾਲ ਫ਼ਰਾਰ ਹੋਣ ਜਾ ਫਿਰ ਪਤੀ ਨੂੰ ਛੱਡ ਕੇ ਪੇਕੇ ਰਹਿਣ ਜਾ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮਰਵਾਉਣ ਵਾਲੀਆਂ ਘਟਨਾਵਾਂ ਹੱਸਦੇ ਖੇਡਦੇ ਧਰਮੀਂ ਸਮਾਜ਼ ਤੇ ਇੱਕ ਵੱਡਾ ਕਲੰਕ ਹਨ ਅਤੇ ਅਜਿਹੀਆਂ ਸਮਾਜ ਵਿਰੋਧੀ ਔਰਤਾਂ ਨੇ ਕਈ ਘਰ ਤਬਾਹ ਕਰ ਦਿੱਤੇ ਹਨ ਅਤੇ ਇਹਨਾਂ ਘਟਨਾਵਾਂ ਨੇ ਦੋਸ਼ੀਆਂ ਨੂੰ ਸਖ਼ਤ ਕਾਨੂੰਨ ਰਾਹੀਂ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ,ਪਰ ਸਰਕਾਰ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੀਆਂ ਔਰਤਾਂ ਨੂੰ ਕਾਨੂੰਨ ਵੱਲੋਂ ਨਾਂਮਾਤਰ ਸਜ਼ਾਵਾਂ ਦੇਣ ਕਰਕੇ ਇਨ੍ਹਾਂ ਘਟਨਾਵਾਂ ਵਿਚ ਵੱਡਾ ਵਾਧਾ ਹੁੰਦਾ ਜਾ ਰਿਹਾ ਹੈ, ਤਾਜ਼ਾ ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਸਿੱਖ ਪਲਟਣ ਵਿਚ ਭਰਤੀ ਫੌਜੀ ਕਨਵਰ ਸਿੰਘ ਨੇ ਬੀਤੇ ਦਿਨ ਫੇਸਬੁੱਕ ਤੇ ਲਾਈਵ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਅਤੇ ਇਸ ਲਈ ਉਸ ਨੇ ਸ਼ਰੇਆਮ ਆਪਣੀ ਪਤਨੀ ਨੂੰ ਜ਼ੁਮੇਵਾਰ ਦੱਸਿਆ ਹੈ, ਜੋ ਵਿਆਹ ਤੋਂ ਦੋ ਮਹੀਨੇ ਬਾਅਦ ਹੀ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ ਸੀ,ਫੌਜੀ ਕਨਵਰ ਸਿੰਘ ਦੇ ਲਾਈਵ ਹੋ ਕੇ ਆਤਮਹੱਤਿਆ ਕਰ ਲੈਣ ਵਾਲ਼ੀ ਦੁਖਦਾਈ ਘਟਨਾ ਨੇ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ‘ਚ ਸੋਗ ਦੀ ਲਹਿਰ ਪੈਦਾ ਕਰ ਦਿੱਤਾ ਹੈ ਜਦੋਂ ਕਿ ਗੁਰਦਾਸਪੁਰ ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤਿਆਂ ਤੇ ਮਾਮਲਾ ਦਰਜ ਕਰ ਲਿਆ ਹੈ, ਪਰ ਜਿਸ ਜਗ੍ਹਾ ਦੀ ਖੁਦਗਸੀ ਹੈ, ਉਥੇ ਦੀ ਪੁਲਿਸ ਨੇ ਸਾਰੀ ਕਾਰਵਾਈ ਕਰਨੀ ਹੈ, ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਖੁਦਗਸੀ ਨੋਟ ਵਿੱਚ ਮੌਤ ਲਈ ਮਜਬੂਰ ਕਰਨ ਵਾਲ਼ੀ ਪਤਨੀ ਅਤੇ ਹੋਰਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਦੁਖਦਾਈ ਘਟਨਾ ਤੇ ਪੀੜਤ ਪਰਿਵਾਰ ਨਾਲ ਗਹਿਰਾ ਦੁਖ ਪ੍ਰਗਟ ਕਰਦੀ ਹੋਈ ਇਸ ਘਟਨਾ ਦੀ ਮੁੱਖ ਦੋਸ਼ੀ ਪਤਨੀ ਅਤੇ ਹੋਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਅਤੇ ਪ੍ਰਵਾਰ ਦੀ ਢੁਕਵੀਂ ਮਦਦ ਕਰਨ ਦੀ ਮੰਗ ਕਰਦੀ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੀੜਤ ਪਰਿਵਾਰ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ, ਦੋਸ਼ੀ ਪਤਨੀ ਤੇ ਹੋਰਾ ਨੂੰ ਸਖ਼ਤ ਸਜ਼ਾ ਅਤੇ ਪੀੜਤ ਪਰਿਵਾਰ ਦੀ ਢੁਕਵੀਂ ਆਰਥਿਕ ਸਹਾਇਤਾ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਭਾਵੇਂ ਕਿ ਫ਼ੌਜੀ ਨੇ ਜਿਥੇ ਖੁਦਗਸੀ ਕੀਤੀ ਹੈ ਕਾਨੂੰਨੀ ਕਾਰਵਾਈ ਉਥੋਂ ਦੀ ਪੁਲਿਸ ਨੇ ਕਰਨੀ ਹੈ ਪਰ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਖੁਦਕੁਸ਼ੀ ਨੋਟ ਵਿੱਚ ਮਰਨ ਲਈ ਮਜਬੂਰ ਕਰਨ ਵਾਲੀ ਪਤਨੀ ਅਤੇ ਹੋਰਾਂ ਨੂੰ ਜਲਦੀ ਤੋਂ ਜਲਦੀ ਗਿਰਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਜੁਮੇਵਾਰੀ ਵੀ ਸਥਾਨਕ ਪੁਲਿਸ ਦੀ ਬਣਦੀ ਹੈ, ਭਾਈ ਖਾਲਸਾ ਨੇ ਦੱਸਿਆ ਖੁਦਗਸੀ ਨੋਟ ਤੇ ਲਾਈਵ ‘ਚ ਫੌਜੀ ਨੇ ਆਪਣੇ ਪਤਨੀ ਮਾਨਸਿਕ ਪ੍ਰੇਸ਼ਾਨ ਕਰਨ ਤੇ ਬਹੁਤ ਸਾਰੇ ਇਲਜ਼ਾਮ ਲਾਏ ਹਨ ਜਿਸ ਕਰਕੇ ਉਸ ਨੂੰ ਖੁਦਗਸੀ ਲਈ ਮਜਬੂਰ ਹੋਣਾ ਪਿਆ, ਇਸ ਕਰਕੇ ਸਾਡੀ ਜਥੇਬੰਦੀ ਜਿਥੇ ਸਿੱਖ ਪਲਟਣ’ਚ ਤਾਇਨਾਤ ਫੌਜੀ ਵਲੋਂ ਲਾਈਵ ਹੋ ਕੇ ਕੀਤਾ ਆਤਮ ਹੱਤਿਆਂ ਵਾਲੀ ਦੁਖਦਾਈ ਘਟਨਾ ਤੇ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਖੁਦਗਸੀ ਲਈ ਮਜਬੂਰ ਕਰਨ ਵਾਲੀ ਪਤਨੀ ਉਸ ਦੇ ਪ੍ਰੇਮੀ ਤੇ ਹੋਰਾ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਨਾਲ ਨਾਲ ਪੀੜਤ ਪਰਿਵਾਰ ਦੀ ਆਰਥਿਕ ਮੱਦਦ ਨੂੰ ਯੌਕੀਨੀ ਬਣਾਇਆ ਜਾਵੇ ।।


