ਮੋਗਾ, ਗੁਰਦਾਸਪੁਰ, 24 ਮਈ (ਸਰਬਜੀਤ ਸਿੰਘ)-ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਪਿੰਡ ਗਗੜੇ ਮੋਗਾ ਵਿਖੇ ਅਕਾਲਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਨੇ ਜਥੇਦਾਰ ਬਾਬਾ ਮਿੱਤ ਸਿੰਘ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦਿਆਂ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਜੀ ਪਾਠ ਅਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਸੰਪੂਰਨ ਭੋਗ ਤੋਂ ਬਾਅਦ ਕੀਰਤਨੀ ਜਥੇ ਨੇ ਇਲਾਹੀ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਅਤੇ ਦੱਸਿਆ ਕਿ ਬਾਬਾ ਮਿਤ ਸਿੰਘ ਜੀ ਨੇ ਭਗਤੀ ਸਿਮਰਨ ਦੇ ਨਾਲ ਨਾਲ ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਆਪਣਾਂ ਵੱਡਾ ਯੋਗਦਾਨ ਪਾਇਆ,ਦੀਵਾਨ ਸਮਾਪਤੀ ਤੋਂ ਬਾਅਦ ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਦੇਗਾਂ ਸਰਦਾਈਆ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ, ਇਸ ਮੌਕੇ ਤੇ ਜਥੇਦਾਰ ਬਾਬਾ ਚੜ੍ਹਤ ਸਿੰਘ ਤਰਨਦਲ,ਪਿੰਡ ਦੇ ਸਰਪੰਚ ਜੋਗਿੰਦਰ ਸਿੰਘ,ਜਥੇਦਾਰ ਸਤਨਾਮ ਸਿੰਘ ਤਰਨਦਲ, ਭਾਈ ਸੁਖਦੇਵ ਸਿੰਘ ਕੋਠਾ ਜੰਗ ਸਿੰਘ, ਭਾਈ ਇੰਦਰਜੀਤ ਸਿੰਘ ਕਾਉਂਕੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ, ਸਮਾਪਤੀ ਤੋਂ ਉਪਰੰਤ ਸੰਗਤਾਂ ਨੂੰ ਦੁੱਧ, ਦੇਗਾਂ ਸਰਦਾਈਆ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ । ਇਸ ਮੌਕੇ ਤੇ ਆਈਆਂ ਸੰਗਤਾਂ ਦਾ ਭਾਈ ਸੁਖਦੇਵ ਸਿੰਘ ਫੌਜੀ ਵਲੋਂ ਧੰਨਵਾਦ ਕੀਤਾ ਗਿਆ ਅਤੇ ਭਾਈ ਇੰਦਰਜੀਤ ਸਿੰਘ ਕਾਉਂਕੇ ਵੱਲੋਂ ਮਿਸਲ ਸਹੀਦ ਤਰਨਦਲ ਦੇ ਜਥੇਦਾਰ ਬਾਬਾ ਚੜ੍ਹਤ ਸਿੰਘ ਦੋ ਫਰਲਿਆ ਵਾਲਿਆ ਦਾ ਸੀਰੋਪੋ ਭੇਟ ਕਰਕੇ ਸਨਮਾਨਿਤ ਕੀਤਾ ਗਿਆ ।


