ਖੁੱਡੀਆਂ ਪਿੰਡ’ਚ ਵਿੱਕ ਰਹੇ ਚਿੱਟੇ ਦੀ ਖ਼ਬਰ ਲਾਉਣ ਸਬੰਧੀ ਮਨਿੰਦਰਜੀਤ ਸਿੰਘ ਤੇ ਪਰਚਾ ਦਰਜ ਕਰਨ ਵਾਲਾ ਵਰਤਾਰਾ ਨਸ਼ਿਆਂ ਵਿਰੁੱਧ ਛੇੜੀ ਜੰਗ ਦੀ ਅਸਲੀਅਤ ਬਿਆਨ ਕਰਦਾ ਹੈ- ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਫਰੀਦਕੋਟ, ਗੁਰਦਾਸਪੁਰ, 21 ਅਗਸਤ ( ਸਰਬਜੀਤ ਸਿੰਘ)– ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੇ ਪਿੰਡ ‘ਚ ਸ਼ਰੇਆਮ ਚਿੱਟਾ ਵਿੱਕ ਰਿਹਾ ਹੈ ਅਤੇ ਪਿੰਡ ਦੇ ਲੋਕਾਂ ਵੱਲੋਂ ਪੱਤਰਕਾਰ ਮਨਿੰਦਰਜੀਤ ਸਿੰਘ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਤਾਂ ਪੱਤਰਕਾਰ ਨੇ ਆਪਣੀ ਬਣਦੀ ਡਿਊਟੀ ਮੁਤਾਬਿਕ ਇਸ ਸਬੰਧੀ ਖਬਰ ਲਾ ਦਿੱਤੀ ਅਤੇ ਹੁਣ ਸਰਕਾਰ ਨੇ ਚਿੱਟਾ ਵੇਚਣ ਵਾਲਿਆ ਤੇ ਪਰਚਾ ਦਰਜ਼ ਕਰਨ ਦੀ ਬਜਾਏ ਖਬਰ ਲਾਉਣ ਵਾਲੇ ਪੱਤਰਕਾਰ ਤੇ ਉਲਟਾ ਪਰਚਾ ਦਰਜ਼ ਕਰ ਦਿੱਤਾ ਹੈ,ਸਰਕਾਰ ਦੇ ਵਰਤਾਰੇ ਦੀ ਵਿਰੋਧੀ ਆਗੂਆਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਤਿਖੇ ਸ਼ਬਦਾਂ ਵਿਚ ਨਿੰਦਾ ਕੀਤੀ ਜਾ ਰਹੀ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਪੱਤਰਕਾਰ ਮਨਿੰਦਰਜੀਤ ਸਿੰਘ ਤੇ ਦਰਜ਼ ਕੀਤਾ ਪ੍ਰਚਾ ਰੱਦ ਕੀਤਾ ਜਾਵੇ,ਇਥੇ ਹੀ ਬਸ ਨਹੀਂ ? ਪੱਤਰਕਾਰ ਭਾਈਚਾਰੇ ਵੱਲੋਂ ਇਸ ਸਬੰਧੀ ਐਸ ਐਸ ਪੀ ਫਰੀਦਕੋਟ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਹੈ ਕਿ ਖੁੱਡੀਆਂ ਪਿੰਡ ‘ਚ ਵਿਕ ਰਹੇ ਚਿੱਟੇ ਦੀ ਖਬਰ ਲਾਉਣ ਵਾਲੇ ਪੱਤਰਕਾਰ ਮਨਿੰਦਰ ਜੀਤ ਸਿੰਘ ਤੇ ਦਰਜ ਕੀਤਾ ਪ੍ਰਚਾ ਰੱਦ ਕੀਤਾ ਜਾਵੇ,ਨਹੀਂ ਤਾਂ ਅਗਲੇ ਦਿਨਾਂ ਵਿੱਚ ਸਿਆਸੀ ਪਾਰਟੀਆਂ ਤੇ ਹੋਰਾਂ ਦੀ ਮਦਦ ਨਾਲ ਪੱਤਰਕਾਰ ਭਾਈਚਾਰੇ ਵੱਲੋਂ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੱਤਰਕਾਰ ਮਨਿੰਦਰਜੀਤ ਸਿੰਘ ਤੇ ਗ਼ਲਤ ਪ੍ਰਚਾ ਦਰਜ਼ ਕਰਨ ਦੀ ਕਾਰਵਾਈ ਦੀ ਸਬਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਪੱਤਰਕਾਰ ਭਾਈਚਾਰੇ ਤੇ ਹੋਰ ਸਿਆਸੀਆਂ ਦੀ ਮੰਗ ਅਨੁਸਾਰ ਮਨਿੰਦਰ ਜੀਤ ਸਿੰਘ ਤੇ ਦਰਜ਼ ਕੀਤਾ ਪ੍ਰਚਾ ਰੱਦ ਕੀਤਾ ਜਾਵੇ ਅਤੇ ਨਸ਼ਿਆਂ ਵਿਰੁੱਧ ਛੇੜੀ ਜੰਗ ਤਹਿਤ ਖੁਡੀਆ ਪਿੰਡ ਵਿੱਚ ਚਿੱਟਾ ਵੇਚਣ ਵਾਲਿਆਂ ਸਖਤ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੇ ਪੀਏ ਭਾਈ ਸੁਖਦੇਵ ਸਿੰਘ ਜਗਰਾਓਂ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਪੱਤਰਕਾਰ ਮਨਿੰਦਰਜੀਤ ਸਿੰਘ ਤੇ ਝੂਠਾ ਪਰਚਾ ਦਰਜ ਦੀ ਨਿੰਦਾ ਅਤੇ ਇਸ ਪਰਚੇ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਇਹਨਾਂ ਫੈਡਰੇਸ਼ਨ ਨੇਤਾਵਾਂ ਨੇ ਸਪੱਸ਼ਟ ਕੀਤਾ ਅਜਿਹਾ ਕਰਕੇ ਸਰਕਾਰ ਚਿੱਟਾ ਵੇਚਣ ਵਾਲਿਆਂ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਇਸ ਸਬੰਧੀ ਖ਼ਬਰਾਂ ਲਗਾਉਣ ਵਾਲਿਆਂ ਤੇ ਪ੍ਰਚੇ ਦਰਜ ਕਰਕੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੀ ਅਸਲੀਅਤ ਲੋਕਾਂ ਸਾਹਮਣੇ ਪੇਸ਼ ਕਰ ਰਹੀ ਹੈ, ਭਾਈ ਖਾਲਸਾ ਤੇ ਭਾਈ ਜਗਰਾਉਂ ਨੇ ਸਪੱਸ਼ਟ ਕੀਤਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਖੁਡੀਆਂ ਪਿੰਡ ‘ਚ ਵਿਕ ਰਹੇ ਚਿੱਟੇ ਸਬੰਧੀ ਖਬਰ ਲਾਉਣ ਵਾਲੇ ਮਨਿੰਦਰਜੀਤ ਸਿੰਘ ਦਾ ਪਰਚਾ ਦਰਜ਼ ਕਰਵਾਉਣ ਲਈ ਪੱਤਰਕਾਰ ਭਾਈਚਾਰੇ ਵੱਲੋਂ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦੀ ਪੂਰਨ ਹਮਾਇਤ ਕਰਦੀ ਹੋਈ ਮੰਗ ਕਰਦੀ ਹੈ ਕਿ ਚਿੱਟੇ ਵਿਰੁੱਧ ਛੇੜੀ ਜੰਗ ਤਹਿਤ ਚਿੱਟੇ ਦੇ ਸਮਗਲਰਾਂ ਨੂੰ ਫੜ ਕੇ ਅੰਦਰ ਸੁਟਿਆ ਜਾਵੇ ਅਤੇ ਲੋਕਾਂ ਦੇ ਪੁੱਤਰਾਂ ਨੂੰ ਚਿੱਟੇ ਦੇ ਨਸ਼ੇ ਨਾਲ ਮਰਨ ਤੋਂ ਬਚਾਇਆ ਜਾ ਸਕੇ ਦੇ ਨਾਲ ਨਾਲ ਚਿੱਟਾ ਵੇਚਣ ਵਾਲਿਆ ਸਬੰਧੀ ਖ਼ਬਰਾਂ ਲਾਉਂਣ ਵਾਲੇ ਪੱਤਰਕਾਰਾਂ ਤੇ ਪਰਚੇ ਦਰਜ ਕਰਨ ਵਾਲੀ ਭੈੜੀ ਤੇ ਦੋਗਲੀ ਨੀਤੀ ਨੂੰ ਤੁਰੰਤ ਬੰਦ ਕਰਦਿਆਂ ਪੱਤਰਕਾਰ ਮਨਿੰਦਰ ਜੀਤ ਸਿੰਘ ਤੇ ਪਾਇਆ ਝੂਠਾ ਪ੍ਰਚਾ ਰੱਦ ਕੀਤਾ ਜਾਵੇ ਤਾਂ ਕਿ ਚਿੱਟੇ ਵਰਗੀ ਨਸ਼ੇ ਦੀ ਲਾਹਨਤ ਨੂੰ ਖਤਮ ਕਰਕੇ ਪੰਜਾਬ ਨਸ਼ਾ ਮੁਕਤ ਸੂਬਾ ਬਣਾਇਆ ਜਾ ਸਕੇ, ਇਸ ਮੌਕੇ ਤੇ ਭਾਈ ਖਾਲਸਾ ਤੇ ਭਾਈ ਸੁਖਦੇਵ ਜਗਰਾਓਂ ਤੋਂ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸਿਦਾ ਸਿੰਘ ਨਿਹੰਗ ਤੇ ਭਾਈ ਪਿਰਥੀ ਸਿੰਘ ਧਰਮਕੋਟ, ਭਾਈ ਰਛਪਾਲ ਸਿੰਘ ਤੇ ਭਾਈ ਮਨਜਿੰਦਰ ਸਿੰਘ ਕਮਾਲਕੇ ਅਤੇ ਭਾਈ ਜੱਸਾ ਸਿੰਘ ਬਿਆਸ ਆਦਿ ਆਗੂ ਹਾਜਰ ਸਨ ।।

Leave a Reply

Your email address will not be published. Required fields are marked *