ਅਧਿਆਪਕ ਦਾ ਪੁੱਤਰ ਹੌਣ ਦਾ ਪ੍ਰਾਪੇਗੰਡਾ ਕਰਕੇ ਸੱਤਾ ਵਿੱਚ ਆਇਆ ਭਗਵੰਤ ਮਾਨ ਅਧਿਆਪਕ ਆਗੂਆ ਦੇ ਸੁਵਾਲਾ ਤੋ ਡਰਿਆ
ਮਾਨਸਾ, ਗੁਰਦਾਸਪੁਰ, 5 ਅਕਤੂਬਰ (ਸਰਬਜੀਤ ਸਿੰਘ)– ਮੁੱਖ ਮੰਤਰੀ ਭਗਵੰਤ ਮਾਨ ਦੀ ਮਾਨਸਾ ਦੇ ਪਿੰਡ ਫੱਤਾ ਮਾਲੋਕਾ ਵਿੱਖੇ ਅਖੋਤੀ ਲੋਕ ਮਿਲਣੀ ਪ੍ਰੋਗਰਾਮ ਤੋ ਪਹਿਲਾ ਮੁਲਾਜ਼ਮ ਤੇ ਅਧਿਆਪਕ ਆਗੂਆ ਨੂੰ ਨਜਰਬੰਦ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦਾ ਗੈਰ ਸੰਵਿਧਾਨਕ ਤੇ ਤਾਨਾਸ਼ਾਹੀ ਰਵੱਈਆ ਹੈ , ਜਿਸ ਨੂੰ ਕਿਸੇ ਕੀਮਤ ਤੇ ਵੀ ਪੰਜਾਬ ਦੇ ਲੋਕ ਸਵੀਕਾਰ ਨਹੀ ਕਰਨਗੇ ਤੇ ਆਉਦੀਆ ਵਿਧਾਨ ਸਭਾ ਦੀਆ ਚੌਣਾ ਵਿੱਚ ਇਸ ਦੀ ਕੀਮਤ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਅਦਾ ਕਰਨੀ ਪਵੇਗੀ, ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਮੁਲਾਜ਼ਮ ਤੇ ਅਧਿਆਪਕ ਆਗੂਆ ਨੂੰ ਪਿਛਲੀ ਰਾਤ ਹੀ ਘਰਾਂ ਵਿੱਚੋ ਚੁੱਕ ਕੇ ਨਜਰਬੰਦ ਕਰਨ ਤੇ ਉਨਾਂ ਦੇ ਮੋਬਾਈਲ ਵਗੈਰਾ ਖੋਹਣ ਦੀ ਸਖਤ ਸਬਦਾ ਵਿੱਚ ਨਿੰਦਾ ਕੀਤੀ।
ਐਡਵੋਕੇਟ ਉੱਡਤ ਨੇ ਕਿਹਾ ਕਿ ਵਿਧਾਨ ਸਭਾ ਦੀਆ ਚੌਣਾ ਤੋ ਪਹਿਲਾ ਭਗਵੰਤ ਮਾਨ ਨੇ ਮੁੱਖ ਮੰਤਰੀ ਦਾ ਉਮੀਦਵਾਰ ਹੌਣ ਦੇ ਨਾਮ ਤੇ ਅਧਿਆਪਕ ਦਾ ਪੁੱਤਰ ਹੌਣ ਦਾ ਖੂਬ ਪ੍ਰਾਪੇਗੰਡਾ ਕੀਤਾ ਤੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਤੇ ਹੁਣ ਅਧਿਆਪਕ ਆਗੂਆ ਤੋ ਥਰ- ਥਰ ਕੰਬ ਰਿਹਾ ਹੈ ਤੇ ਅਖੋਤੀ ਲੋਕ ਮਿਲਣੀ ਜੋ ਸਰਕਾਰੀ ਮਨਿਸਰੀ ਦੀ ਦੂਰਵਰਤੋ ਕਰਕੇ ਇਕੱਠੇ ਕੀਤੇ ਲੋਕ ਹਨ ਦਾ ਡਰਾਮਾ ਕੀਤਾ ਜਾ ਰਿਹਾ ਹੈ।

