ਜੀਰਾ ਪੁਲਸ ਜਥੇਦਾਰ ਅਮਰੀਕ ਸਿੰਘ ਬਹਿਕ ਫੱਤੂ ਨੂੰ ਇਨਸਾਫ਼ ਦੇਣ ਲਈ ਦਿੱਤੀਆਂ ਦਰਦਾਸਤਾ ਤੇ ਤੁਰੰਤ ਕਾਰਵਾਈ ਕਰੇ ! ਦੋਸ਼ੀ ਦੇ ਰਹੇ ਧਮਕੀਆਂ ! ਹੋ ਸਕਦਾ ਜਾਨੀ ਨੁਕਸਾਨ : ਜਥੇਦਾਰ ਅਮਰੀਕ ਸਿੰਘ ਬਹਿਕ ਜੀਰਾ

ਮਾਲਵਾ

ਜੀਰਾ, ਗੁਰਦਾਸਪੁਰ, 26 ਨਵੰਬਰ (ਸਰਬਜੀਤ ਸਿੰਘ)– ਜਥੇਦਾਰ ਅਮਰੀਕ ਸਿੰਘ ਬਹਿਕ ਫੂੱਤੂ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਪੁਲਸ ਤੋਂ ਮੰਗ ਕੀਤੀ ਕਿ ਉਸ ਨੂੰ ਅਤੇ ਉਸ ਦੇ ਪੁੱਤਰ ਦੀ ਜਾਨ ਦੀ ਸੁਰੱਖਿਆ ਨੂੰ ਯੌਕੀਨੀ ਬਣਾਉਣ ਲਈ ਐਸ ਐਚ ਜ਼ੀਰਾ ਸਾਹਿਬ ਨੂੰ ਦੋਸ਼ੀ, ਬਲਦੇਵ ਸਿੰਘ ਪੁੱਤਰ ਨਰੈਣ ਸਿੰਘ,ਨਿਰਮਲ ਸਿੰਘ ਬਬਲੂ,ਰਾਜੂ ਪੁਤਰਾਨ ਬਲਦੇਵ ਸਿੰਘ ਤੇ ਜੱਸਾ ਸਿੰਘ ਪੁੱਤਰ ਰੇਸ਼ਮ ਸਿੰਘ,ਜਰਮਨ ਸਿੰਘ ਪੁੱਤਰ ਰੇਸ਼ਮ ਸਿੰਘ ਅਤੇ ਮੰਗਲ ਸਿੰਘ ਪੁੱਤਰ ਨਰੈਣ ਸਿੰਘ ਜਾਤ ਰਠੌਰ ਵਾਸੀ ਬਹਿਕਫੱਤੂ ਤਹਿਸੀਲ ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਆਦਿ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀਆਂ ਦਰਖ਼ਾਸਤਾਂ ਐਸ ਐਚ ਓ ਜ਼ੀਰਾ ਸਾਹਿਬ ਜੀ ਨੂੰ ਦਿਤੀਆਂ ਸਨ ਪਰ ਕੋਈ ਕਾਰਵਾਈ ਨਾ ਹੋਣ ਦੇ ਸਿੱਟੇ ਵਜੋਂ ਦੋਸ਼ੀਆਂ ਨੇ ਮੇਰੇ ਘਰ ਤੇ ਗੋਲੀਆਂ ਚਲਾਈਆਂ ਅਤੇ ਮੇਰੇ ਪੁੱਤਰ ਨੂੰ ਮਾਰ ਦੀ ਕੋਸ਼ਿਸ਼ ਕੀਤੀ ਪਰ ਲੰਮਾਂ ਪੈਣ ਕਰਕੇ ਵਾਲ ਵਾਲ ਬਚ ਗਿਆ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਜਥੇਦਾਰ ਬਾਬਾ ਅਮਰੀਕ ਸਿੰਘ ਮੁੱਖੀ ਮਿਸਲ ਅਮਰ ਸ਼ਹੀਦ ਬਾਬਾ ਉਦੇ ਸਿੰਘ ਜੀ ਖਾਲਸਾ ਤਰਨਾ ਦਲ ਚੱਲਦਾ ਵਹੀਰ ਚੱਕਰਵਰਤੀ ਹੈਡ ਕੁਆਰਟਰ ਗੁਰਦੁਆਰਾ ਬਾਬਾ ਉਦੇ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ,ਬਹਿਕ ਫੱਤੂ, ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਨੇ ਪ੍ਰੈਸ ਦੇ ਨਾਂ ਬਿਆਨ ਰਾਹੀਂ ਭੇਜਿਆ, ਜਿਸ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਵੱਲੋਂ ਜਾਰੀ ਕੀਤੀ ਗਿਆਂ, ਭਾਈ ਖਾਲਸਾ ਨੇ ਦੱਸਿਆ ਜਥੇਦਾਰ ਅਮਰੀਕ ਸਿੰਘ ਦੇ ਦੱਸਣ ਮੁਤਾਬਿਕ ਉਨ੍ਹਾਂ ਦਾ ਪੁਰਾਣਾ ਝਗੜਾ ਬਲਦੇਵ ਸਿੰਘ ਨਾਲ ਚੱਲਦਾ ਆ ਰਿਹਾ ਹੈ ਅਤੇ ਉਹ (ਬਲਦੇਵ ਸਿੰਘ)ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਚੁੱਕਾ ਹੈ ਅਤੇ ਮੈਂ ਇਸ ਦੇ ਬਾਬਤ ਐਸ ਐਚ ਓ ਜ਼ੀਰਾ ਸਾਹਿਬ ਨੂੰ ਲਿਖਤੀ ਸ਼ਿਕਾਇਤ ਪੱਤਰ ਦੇ ਚੁੱਕਾ ਹੈ ਜਥੇਦਾਰ ਅਮਰੀਕ ਸਿੰਘ ਦਾ ਦੋਸ ਹੈ ਕਿ ਅਗਰ ਪੁਲਸ ਮੇਰੀਆਂ ਸਕਾਇਤਾ ਤੇ ਦੋਸ਼ੀਆਂ ਨੂੰ ਫੜਦੀ ਜਾਂ ਕਾਰਵਾਈ ਤਾਂ ਮਿਤੀ 29/10/2026 ਵਕਤ ਸਵੇਰੇ 10 ਵਜੇ ਦੋਸ਼ੀਆਂ ਵੱਲੋਂ ਮੇਰੇ ਪੁੱਤਰ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਚਲਾਈਆਂ ਗੋਲੀਆਂ ਵਾਲ਼ੀ ਘਟਨਾ ਨਹੀਂ ਸੀ ਵਾਪਰਨੀ, ਜਥੇਦਾਰ ਨੇ ਮੇਰੇ ਲੜਕੇ ਦੇ ਲੰਮੇ ਪੈ ਜਾਣ ਕਰਕੇ ਉਸ ਦੀ ਜਾਨ ਬਚ ਗਈ, ਜਥੇਦਾਰ ਬਾਬਾ ਅਮਰੀਕ ਸਿੰਘ ਨੇ ਆਪਣੇ ਸਾਥੀਆਂ ਸਮੇਤ ਜ਼ੀਰਾ ਪੁਲਸ ਤੋਂ ਇਨਸਾਫ ਦਿਵਾਉਣ ਲਈ ਫ਼ਿਰੋਜ਼ਪੁਰ ਪੁਲਸ ਨੂੰ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਕਿਉਂਕਿ ਲੰਮੇ ਸਮੇਂ ਤੋਂ ਉਹਨਾਂ ਵੱਲੋਂ ਭੇਜਿਆ ਦਰਖਾਸਤਾ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਦੋਸ਼ੀਆਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਉਨ੍ਹਾਂ ਇਹ ਵੀ ਕਿਹਾ ਅਗਰ ਹੁਣ ਮੇਰਾ ਇਨ੍ਹਾਂ ਦੋਸ਼ੀਆਂ ਵੱਲੋਂ ਕਿਸੇ ਤਰ੍ਹਾਂ ਦੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਪੁਲਸ ਜ਼ੁਮੇਵਾਰ ਹੋਏਗੀ, ਇਸ ਕਰਕੇ ਸਾਡੇ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਐਸ ਐਚ ਓ ਜੀਰਾ ਸਾਹਿਬ ਨੂੰ ਭੇਜੀਆਂ ਗਈਆਂ ਦਰਦਾਸਤਾਂ ਤੇ ਜਲਦੀ ਤੋ ਜਲਦੀ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾ ਸਕੇ, ਜਥੇਦਾਰ ਅਮਰੀਕ ਸਿੰਘ ਬਹਿਕ ਫੱਤੂ ਜ਼ੀਰਾ ਨੇ ਬਿਆਨ ‘ਚ ਕਿਹਾ ਅਗਰ ਦੋਸ਼ੀਆਂ ਵੱਲੋਂ ਮੇਰਾ ਜਾ ਮੇਰੇ ਪਰਿਵਾਰ ਦਾ ਨੁਕਸਾਨ ਹੁੰਦਾ ਹੈ ਤਾਂ ਦੋਸ਼ੀਆਂ ਦੇ ਨਾਲ ਨਾਲ ਸਥਾਨਕ ਪੁਲਸ ਵੀ ਜ਼ੁਮੇਵਾਰ ਹੋਵੇਗੀ ,

Leave a Reply

Your email address will not be published. Required fields are marked *