ਚੰਡੀਗੜ੍ਹ, ਗੁਰਦਾਸਪੁਰ, 26 ਨਵੰਬਰ ( ਸਰਬਜੀਤ ਸਿੰਘ)– ਲੰਮੇ ਸਮੇਂ ਤੋਂ ਅਕਾਲੀ ਭਾਜਪਾ ਗੱਠਜੋੜ ਦੀਆਂ ਚੱਲ ਰਹੀਆਂ ਸਾਰੀਆਂ ਗੱਲਾਂ ਹੁਣ ਰਸਮੀ ਐਲਾਨ ਹੋਣ ਤੋਂ ਬਾਅਦ ਸਿੱਧ ਹੋ ਗਈਆਂ, ਕੇ ਅਕਾਲੀ ਭਾਜਪਾ ਗਠਜੋੜ ਸਰਕਾਰ ਬਣਾਉਣ ਦੀਆਂ ਭਾਜਭਾਈਆ ਅਤੇ ਅਕਾਲੀਆਂ ‘ਚ ਗੱਲਾਂ ਬਾਤਾਂ ਪਹਿਲਾਂ ਤੋਂ ਜਾਰੀ ਜਾਰੀ ਸਨ,ਪਰ ਇਸ ਦੀ ਰਸਮੀ ਤੌਰ ਤੇ ਘੁੰਡ ਚੁਕਾਈ ਹੁਣ ਕੀਤੀ ਗਈ ਸੀ ਅਤੇ ਹੁਣ ਇਸ ਨੂੰ ਪੱਕੇ ਤੌਰ ਤੇ ਅਮਲੀ ਰੂਪ ਵਿਚ ਲਿਆਉਂਦਿਆਂ 60/50 ਦੇ ਅਨੁਪਾਤ ਨਾਲ ਸਮਝੌਤਾ ਤਹਿ ਹੋਇਆ ਹੈ, ਜਦੋਂ ਕਿ ਮੁੱਖ ਮੰਤਰੀ ਦਾ ਉਮੀਦਵਾਰ ਸ੍ਰ ਸੁਖਬੀਰ ਸਿੰਘ ਬਾਦਲ ਰਹਿਣਗੇ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਬਣਾਇਆ ਜਾ ਸਕਦਾ ਹੈ, ਹੁਣ ਦੇਖਣਾ ਇਹ ਹੈ ਕਿ ਅਕਾਲੀ ਦਲ ਬਾਦਲ ਆਪਣੀ ਇਸ ਨੀਤੀ’ਚ ਕਿਨੀ ਕੂੰ ਕਾਮਯਾਬ ਸ਼ਾਬਤ ਹੁੰਦੇ ਹਨ, ਪਰ ਇਸ ਨੀਤੀ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿਚ ਗਹਿਰੀ ਚਿੰਤਾ ਦਾ ਮਹੌਲ ਬਣਾ ਕੇ ਰੱਖ ਦਿੱਤਾ ਹੈ, ਭਾਵੇਂ ਕਿ ਹੁਣ ਦੇ ਹਲਾਤਾਂ ਵਿੱਚ ਅਕਾਲੀ ਭਾਜਪਾ ਗੱਠਜੋੜ ਵੱਲੋਂ ਪੰਜਾਬ ਵਿੱਚ ਸਰਕਾਰ ਬਣਾਉਣਾ ਆਸਾਨ ਨਹੀਂ ਹੋਵੇਗਾ? ਪਰ ਬਾਕੀ ਸਮੇਂ ਦਾ ਭਵਿੱਖ ਤਹਿ ਕਰੇਗਾ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਕਾਲੀ ਭਾਜਪਾ ਗੱਠਜੋੜ ਦੇ ਰਸਮੀ ਐਲਾਨ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ ਲੰਮੇ ਸਮੇਂ ਤੋਂ ਅਕਾਲੀ ਅਤੇ ਭਾਜਪਾ ਵਿਚ ਗੱਠਜੋੜ ਸਰਕਾਰ ਬਣਾਉਣ ਦੀ ਗੱਲ ਵਿਚੋਂ ਵਿਚ ਚੱਲ ਰਹੀ ਸੀ ਅਤੇ ਇਸ ਗੱਠਜੋੜ ਦਾ ਰਸਮੀ ਐਲਾਨ ਦੇ ਸਮੇਂ ਦੀ ਉਡੀਕ ਕੀਤੀ ਜਾ ਰਹੀ ਸੀ, ਜਿਸ ਨੂੰ ਮੁੱਖ ਰੱਖਦਿਆਂ ਹੁਣ ਅਕਾਲੀ ਦਲ 60 ਸੀਟਾਂ ਅਤੇ ਭਾਜਪਾ 50 ਸੀਟਾਂ ਤੇ ਪੰਜਾਬ ਵਿਧਾਨ ਸਭਾ ਦੀਆਂ ਟਿਕਟਾਂ ਦੇ ਉਮੀਦਵਾਰ ਹੋਣਗੇ ਜਦੋਂ ਕਿ ਮੁੱਖ ਮੰਤਰੀ ਦਾ ਚੇਹਰਾ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਹੀ ਬਣਾਇਆ ਜਾਵੇਗਾ, ਇਹ ਤਾਂ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ ਕਿ ਅਕਾਲੀ ਭਾਜਪਾ ਗੱਠਜੋੜ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਕਿੰਨੀ ਕੂੰ ਸਫਲ ਹੁੰਦਾ ਹੈ ਜਾ ਆਪਣੀ ਹੋਂਦ ਹੀ ਗਵਾ ਬਹਿਦਾ ਹੈ ਇਹ ਤਾਂ ਸਮਾਂ ਦੱਸੋ? ਭਾਈ ਖਾਲਸਾ ਨੇ ਕਿਹਾ ਇਸ ਸਮੇਂ ਪੰਜਾਬ ਵਿੱਚ ਸਿੱਖ ਪੰਥ ਦੀਆਂ ਦੋ ਸਿਰਮੌਰ ਧਿਰਾ ਅਕਾਲੀ ਦਲ ਦੇ ਵਿਰੋਧ ਵਿਚ ਖੜੀਆਂ ਹਨ, ਦੂਸਰੇ ਪਾਸੇ ਵਾਰਸ਼ ਪੰਜਾਬ ਤੋਂ ਇਲਾਵਾ ਸੰਤ ਸਮਾਜ ਦੇ ਨਾਲ ਨਾਲ ਕਿਸਾਨਾਂ ਦੇ ਵਿਰੋਧ ਦਾ ਵੀ ਸਹਾਮਣਾ ਕਰਨਾ ਪੈ ਸਕਦਾ ਹੈ ,ਇਸ ਕਰਕੇ ਅਜਿਹੇ ਹਲਾਤਾਂ ਵਿੱਚ ਸਰਕਾਰ ਬਣਾਉਣੀ ਅਕਾਲੀ ਭਾਜਪਾ ਗੱਠਜੋੜ ਲਈ ਵੱਡੀ ਚੁਣੌਤੀ ਅਤੇ ਅਸਾਨ ਨਹੀਂ ਹੋਵੇਗੀ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਕਾਲੀ ਭਾਜਪਾ ਗੱਠਜੋੜ ਦੀ ਸ਼ਲਾਘਾ ਕਰਦੀ ਹੋਈ ਹੋਈ ਕਾਮਨਾ ਕਰਦੀ ਹੈ ਕਿ ਜਿਸ ਮਕ਼ਸਦ ਨਾਲ ਇਹ ਗੱਠਜੋੜ ਹੋਇਆ ਪਰਮਾਤਮਾ ਸਫ਼ਲਤਾ ਬਖਸ਼ਿਸ਼ ਕਰਨ ।

