ਕੰਸਟ੍ਰਕਸਨ ਵਰਕਰਜ ਫੈਡਰੇਸਨ ਆਫ ਇੰਡੀਆ ਦੀ ਆਲ ਇੰਡੀਆ ਵਰਕਿੰਗ ਕਮੇਟੀ ਮੀਟਿੰਗ ਝੰਡਾ ਲਹਿਰਾ ਕੇ ਕੀਤੀ ਆਰੰਭ
ਪਠਾਨਕੋਟ/ ਸਾਹਪੁਰ ਕੰਢੀ, ਗੁਰਦਾਸਪੁਰ, 22 ਅਗਸਤ (ਸਰਬਜੀਤ ਸਿੰਘ)– ਕੰਸਟ੍ਰਕਸਨ ਵਰਕਰਜ ਫੈਡਰੇਸਨ ਆਫ ਇੰਡੀਆ ਦੀ ਦੋ ਦਿਨਾ ਆਲ ਇੰਡੀਆ ਵਰਕਿੰਗ ਕਮੇਟੀ ਮੀਟਿੰਗ ਸਥਾਨਿਕ ਰਾਮ ਸਿੰਘ ਪਠਾਣੀਆ ਯਾਦਗਾਰ ਭਵਨ ਵਿੱਖੇ ਦੀ ਕੌਮੀ ਪ੍ਰਧਾਨ ਕਾਮਰੇਡ ਸਾਈ ਬਾਬੂ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ , ਮੀਟਿੰਗ ਦੇ ਸੁਰੂਆਤ ਵਿੱਚ ਕੰਸਟ੍ਰਕਸ਼ਨ ਵਰਕਰਜ ਫੈਡਰੇਸਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਕਾਮਰੇਡ ਸਾਈ ਬਾਬੂ ਨੇ ਜੱਥੇਬੰਦੀ ਦਾ ਝੰਡਾ ਲਹਿਰਾਇਆ।
ਮੀਟਿੰਗ ਦੌਰਾਨ ਪਿਛਲੇ ਸਮੇ ਦੌਰਾਨ ਵਿਛੜੇ ਸਾਥੀਆ ਦੀ ਯਾਦ ਵਿੱਚ ਸੋਕ ਮਤਾ ਰੱਖ ਕੇ ਉਨ੍ਹਾ ਨੂੰ ਸਰਧਾਜਲੀ ਭੇਟ ਕੀਤੀ ਗਈ।
ਇਸ ਮੌਕੇ ਤੇ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦਿਆ ਕੰਸਟ੍ਰਕਸਨ ਵਰਕਰਜ ਫੈਡਰੇਸਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਕਾਮਰੇਡ ਸਾਈ ਬਾਬੂ ਤੇ ਕੌਮੀ ਜਰਨਲ ਸਕੱਤਰ ਕਾਮਰੇਡ ਯੂ ਪੀ ਜੌਸੇਫ ਨੇ ਕਿਹਾ ਕਿ ਮੋਦੀ ਹਕੂਮਤ ਦੀਆ ਪਿਛਲੇ 12 ਸਾਲਾ ਦੀਆ ਆਰਥਿਕ ਨੀਤੀਆ ਨੇ ਮਿਹਨਤਕਸ ਅਵਾਮ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ ਤੇ ਮਹਿੰਗਾਈ ਨੇ ਆਮ ਆਦਮੀ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ।
ਆਗੂਆ ਨੇ ਕਿਹਾ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆ ਨੂੰ ਖੁਸ ਕਰਨ ਲਈ ਮਿਹਨਤਕਸ ਅਵਾਮ ਲਈ ਬਣੇ 44 ਕਾਨੂੰਨਾ ਨੂੰ ਖਤਮ ਕਰਕੇ ਮਜਦੂਰ ਵਿਰੋਧੀ ਚਾਰ ਲੇਬਰ ਕੋਡ ਬਣਾ ਦਿੱਤੇ, ਜਿਸ ਤਹਿਤ ਮਜਦੂਰ ਨੂੰ ਬੰਧੂਆ ਮਜਦੂਰ ਬਣਾ ਕੇ ਰੱਖ ਦਿੱਤਾ ਗਿਆ।
ਆਗੂਆ ਨੇ ਕਿਹਾ ਕਿ ਮਨਰੇਗਾ ਕਾਨੂੰਨ ਨੂੰ ਖਤਮ ਕਰਕੇ ਮੋਦੀ ਸਰਕਾਰ ਨੇ ਇੱਕ ਤਰ੍ਹਾਂ ਨਾਲ ਵਰਕਿੰਗ ਕਲਾਸ ਨਾਲ ਧ੍ਰੋਹ ਕਮਾਇਆ ਹੈ , ਜਿਸਨੂੰ ਮਿਹਨਤਕਸ ਅਵਾਮ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰੇਗੀ ਤੇ ਇਤਿਹਾਸਕ ਕਿਸਾਨੀ ਅੰਦੋਲਨ ਵਾਗ ਮੋਦੀ ਸਰਕਾਰ ਨੂੰ ਝੁਕਾ ਕੇ ਲੇਬਰ ਕੋਡ ਰੱਦ ਕਰਵਾਏ ਜਾਣਗੇ ਤੇ ਮਨਰੇਗਾ ਕਾਨੂੰਨ ਬਹਾਲ ਕਰਵਾਇਆਂ ਜਾਵੇਗਾ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਕਾਮਰੇਡ ਕਸਮੀਰ ਸਿੰਘ ਠਾਕੁਰ ਕੌਮੀ ਮੀਤ ਪ੍ਰਧਾਨ ਕੰਸਟ੍ਰਕਸ਼ਨ ਵਰਕਰਜ ਫੈਡਰੇਸਨ ਆਫ ਇੰਡੀਆ, ਕੌਮੀ ਮੰਜੂ ਮੈਮਨ , ਸੀਟੂ ਦੇ ਜਰਨਲ ਸਕੱਤਰ ਕਾਮਰੇਡ ਮਹਾਂ ਸਿੰਘ ਰੌੜੀ, ਸੀਟੀਯੂ ਦੇ ਸੂਬਾਈ ਪ੍ਰਧਾਨ ਜਗਦੀਸ ਚੰਦਰ, ਹਰਿੰਦਰ ਸਿੰਘ ਰੰਧਾਵਾ, ਸਵਾਗਤੀ ਕਮੇਟੀ ਦੇ ਚੇਅਰਮੈਨ ਨੱਥਾ ਸਿੰਘ , ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਅਮਰਨਾਥ ਕੂੰਮਕਲਾ , ਦਲਜੀਤ ਕੁਮਾਰ ਗੋਰਾ, ਜਨਕ ਰਾਜ, ਦੇਵ ਰਾਜ ਵਰਮਾ, ਜਸਵੰਤ ਸਿੰਘ ਸੰਧੂ, ਰਣਯੋਧ ਸਿੰਘ ਅਵਤਾਰ ਸਿੰਘ, ਨਾਇਬ ਸਿੰਘ ਲੋਚਮਾ ਆਦਿ ਵੀ ਹਾਜਰ ਸਨ।


