ਸਚਾਈ ਅਤੇ ਧਰਮ ਤੇ ਚੱਲਣ ਵਾਲਾ ਮਨੁੱਖ ਇੱਕ ਵਾਰ ਦੁਨੀਆਂ’ਚ ਇਕੱਲਾ ਰਹਿ ਜਾਂਦਾ,ਪਰ ਅੰਤ ਸਮਾਂ ਪਾ ਕੇ ਉਸ ਦਾ ਸਾਥ ਵਾਹਿਗੁਰੂ ਦਿੰਦਾ ਤੇ ਉਸ ਦਾ ਸੰਸਾਰਕ ਜੀਵਨ ਸਫਲ ਬਣਾ ਦਿੰਦਾ ਹੈ – ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਅੰਮ੍ਰਿਤਸਰ, ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)– ਸੱਚ ਧਰਮ ਇਨਸਾਫ਼ ਤੇ ਰੱਬ ਤੇ ਵਿਸ਼ਵਾਸ ਰੱਖਣ ਵਾਲਾ ਇਨਸਾਨ ਵਿਸ਼ਾਲ ਦੁਨੀਆਂ ‘ਚ ਇੱਕ ਵਾਰ ਇਕੱਲਾ ਰਹਿ ਜਾਂਦਾ ਹੈ,ਇਥੇ ਹੀ ਬਸ ਨਹੀਂ ? ਉਸ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ ਅਤੇ ਭੈਣ ਭਰਾ ਮਾ ਪਿਉ ਯਾਰ ਦੋਸਤ ਸਾਕ ਸਬੰਧੀ ਸਾਰੇ ਛੱਡ ਜਾਂਦੇ ਹਨ, ਅਗਰ ਉਹ ਭਾਣੇ ਤੋਂ ਡੋਲ ਕੇ ਬਾਕੀ ਸੰਸਾਰੀ ਜ਼ਿੰਦਗੀ ਆਮ ਦੁਨੀਆਂ ਵਾਂਗ ਬਤਾਉਣ’ਚ ਲੱਗ ਪਵੈ,ਤਾਂ ਇਸ ਨੂੰ ਵਾਹਿਗੁਰੂ ਦਾ ਸਾਥ ਨਹੀਂ ਮਿਲ ਸਕਦਾ ਕਿਉਂਕਿ ਵਾਹਿਗੁਰੂ ਤੇ ਭਰੋਸਾ ਰੱਖਣ ਦੇ ਨਾਲ ਨਾਲ ਸੱਚ ਧਰਮ ਇਨਸਾਫ਼ ਦੀ ਗੱਲ ਕਰਨ ਵਾਲੇ ਮਨੁੱਖਾਂ ਨੂੰ ਵਾਹਿਗੁਰੂ ਦੀਆਂ ਬਹੁਤ ਸਾਰੀਆਂ ਪ੍ਰੀਖਿਆਵਾਂ ਜਿਵੇਂ ਗੁਰਬਾਣੀ ਦਾ ਫੁਰਮਾਨ ਹੈ ਕੱਸ ਕਸਵੱਟੀ ਲਾਈਏ ।। ਪੂਰਾ ਲਈਏ ਤੋਲ ।। ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ,ਰੱਬ ਦੇ ਪਿਆਰਿਆਂ ਅਤੇ ਸੱਚ ਧਰਮ ਦੀ ਗੱਲ ਕਰਨ ਵਾਲੇ ਦੁਨੀਆਂ ਤੇ ਆਏ ਸਾਰੇ ਰਿਸ਼ੀ ਮੁਨੀ ਪੈਗੰਬਰ ਦੇਵੀ ਦੇਵਤਿਆਂ ਦੇ ਨਾਲ ਨਾਲ ਸਿੱਖ ਗੁਰੂ ਸਾਹਿਬਾਨਾਂ, ਸਿੱਖਾਂ ਤੇ ਭਗਤਾਂ ਆਦਿ ਦੀਆਂ ਰੱਬੀ ਪ੍ਰੀਖਿਆਵਾਂ ਹੋਈਆਂ ਅਤੇ ਅੰਤ ਸਮੇਂ ਵਾਹਿਗੁਰੂ ਨੇ ਆਪ ਸਾਥ ਦਿੱਤਾ ਤੇ ਸੰਸਾਰਕ ਜੀਵਨ ਨੂੰ ਸਫਲ ਬਣਾ ਦਿੱਤਾ, ਭਾਵੇਂ ਕਿ ਦੁਨੀਆਂ’ਚ ਕਰੌੜਾਂ ਅਰਬਾਂ ਲੋਕ ਵੱਸਦੇ ਹਨ ਪਰ “ਸੱਚ ਧਰਮ ਇਨਸਾਫ਼ ਤੇ ਰੱਬ ਨੂੰ ਮੰਨਣ ਵਾਲੇ ਮਨੁੱਖਾਂ”ਤੋਂ ਬਗੈਰ ਸਭ ਨੂੰ ਦੁਨੀਆਂ ਤੋਂ ਹਾਰ ਕੇ ਜਾਣਾ ਪੈਂਦਾ ਹੈ! ਇਸੇ ਹੀ ਕਰਕੇ ਸਚਾਈ ਅਤੇ ਧਰਮ ਤੇ ਚੱਲਣ ਵਾਲਾਂ ਮਨੁੱਖ ਇੱਕ ਵਾਰ ਤਾਂ ਦੁਨੀਆਂ ‘ਚ ਇਕੱਲਾ ਹੀ ਰਹਿ ਜਾਂਦਾ ਹੈ,ਪਰ ਅੰਤ ਸਮੇਂ ਉਸ ਦਾ ਸਾਥ ਵਾਹਿਗੁਰੂ ਆਪ ਦੇਂਦਾ ਤੇ ਸੰਸਾਰਕ ਜੀਵਨ ਸਫਲ ਬਣਾ ਦੇਂਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਦੁਨੀਆਂ ਵਿੱਚ ਸੱਚ ਧਰਮ ਦੀ ਗੱਲ ਬਦਲੇ ਵਾਹਿਗੁਰੂ ਜੀ ਦੀਆਂ ਸਖ਼ਤ ਪ੍ਰੀਖਿਆਵਾਂ ‘ਚ ਲੰਘਦੇ ਹੋਏ ਆਪਣੇ ਸੰਸਾਰਕ ਮਨੁੱਖੀ ਜੀਵਨ ਨੂੰ ਸਫਲ ਬਣਾਉਣ ਵਾਲੇ ਵਾਹਿਗੁਰੂ ਪਿਆਰਿਆਂ ਦੀ ਸ਼ਲਾਘਾ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਸੱਚ ਧਰਮ ਦੀ ਗੱਲ ਕਰਕੇ ਆਪਣੇ ਮਨੁੱਖੀ ਜੀਵਨ ਨੂੰ ਸਫਲ ਬਣਾਉਣ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ

Leave a Reply

Your email address will not be published. Required fields are marked *