ਸ਼ਹੀਦ ਭਾਈ ਲਖਬੀਰ ਸਿੰਘ ਬੀਰਾ ਦੀ ਸਲਾਨਾ ਬਰਸੀ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਨਿਹੰਗ ਸਿੰਘਾਂ ਪਿੰਡ ਹਰੜ ਖੁਰਦ ਅਜਨਾਲਾ ਵਿਖੇ ਮਨਾਈ ਗਈ- ਜਥੇ ਬਲਬੀਰ ਸਿੰਘ

ਮਾਝਾ

ਅਜਨਾਲਾ, ਗੁਰਦਾਸਪੁਰ, 6 ਜੂਨ (ਸਰਬਜੀਤ ਸਿੰਘ)– ਹਰ ਸਾਲ ਸਹੀਦ ਭਾਈ ਲਖਬੀਰ ਸਿੰਘ ਬੀਰਾ ਦੀ ਸਲਾਨਾ ਬਰਸੀ ਮਿਸਲ ਸਹੀਦ ਬਾਬਾ ਬਲਵੰਤ ਸਿੰਘ ਤਰਨਦਲ ਵੱਲੋਂ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਨਿਹੰਗ ਸਿੰਘਾਂ ਪਿੰਡ ਹਰੜ ਖੁਰਦ ਨੇੜੇ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਅਤੇ ਇਸੇ ਕੜੀ ਤਹਿਤ ਇਸ ਸਾਲ ਸ਼ਹੀਦ ਭਾਈ ਲਖਬੀਰ ਸਿੰਘ ਬੀਰਾ ਦੀ ਸ਼ਹੀਦੀ ਬਰਸੀ ਸ਼ਰਧਾ ਨਾਲ ਮਨਾਈ ਗਈ, ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ ਗਏ, ਸਮੂਹ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ ਅਤੇ ਦੁਪਹਿਰ ਤੋਂ ਬਾਅਦ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਾਨਦਾਰ ਮਹਲੇ ਦਾ ਪ੍ਰਦਰਸ਼ਨ ਕੀਤਾ, ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼ਹੀਦੀ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦੱਸਿਆ ਬਰਸੀ ਦੇ ਸਬੰਧ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਹਰੜਖੁਰਦ ਵਿਚ ਪਰਸੋ ਦੇ ਰੋਜ਼ ਤੋਂ ਰੱਬੀ ਗੁਰਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ,ਜਿਨ੍ਹਾਂ ਦੇ ਅੱਜ ਸੰਪੂਰਨ ਭੋਗ ਤੋਂ ਬਾਅਦ ਭਾਈ ਹਰਜੀਤ ਸਿੰਘ ਦੇ ਹਜ਼ੂਰੀ ਕੀਰਤਨ ਸਿੰਘਾਂ ਨੇ ਸਬਦ ਗੁਰਬਾਣੀ ਕੀਰਤਨ ਦੀ ਹਾਜ਼ਰੀ ਲਵਾਈ, ਭਾਈ ਜਗੀਰ ਸਿੰਘ ਭਮਾਕਾ ਖਾਪੜਖੇੜੀ ਬੀਬੀਆਂ ਦੇ ਜਥੇ ਨੇ ਢਾਡੀ ਵਾਰਾਂ, ਮੁਖ਼ਤਾਰ ਸਿੰਘ ਗੁਮਾਨਪੁਰੀ, ਅਮਨਪ੍ਰੀਤ ਸਿੰਘ ਕਵੀਸ਼ਰ ਘਣੀਕੇ ਬਾਂਗਰ ,ਬੀਬੀ ਮਨਜੀਤ ਕੌਰ, ਬੀਬੀ ਪਵਨਪ੍ਰੀਤ ਕੌਰ, ਬੀਬੀ ਸ਼ਰਨਜੀਤ ਆਦਿ ਤੋਂ ਇਲਾਵਾ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਨੇ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਤੇ ਸਹੀਦ ਭਾਈ ਲਖਬੀਰ ਸਿੰਘ ਬੀਰਾ ਨੂੰ ਸ਼ਰਧਾਂਜਲੀ ਭੇਟ ਕੀਤੀ, ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਜਥੇਦਾਰ ਅਕਾਲਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਈ ਲਖਬੀਰ ਸਿੰਘ ਬੀਰਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਸ਼ਹੀਦ ਦੇਸ਼ ਕੌਂਮ ਦਾ ਵੱਡਾ ਸਰਮਾਇਆ ਹੁੰਦੇ ਹਨ, ਇਸ ਕਰਕੇ ਸ਼ਹੀਦੀ ਦੀਆਂ ਯਾਦਾਂ ਨੂੰ ਮਨਾਉਣਾ ਸਮੇਂ ਦੀ ਮੰਗ ਹੈ, ਭਾਈ ਖਾਲਸਾ ਨੇ ਦੱਸਿਆ ਦੁਪਹਿਰ ਤੋਂ ਬਾਅਦ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੇ ਆਪਣੇ ਆਪਣੇ ਘੌੜਿਆ ਤੇ ਸਵਾਰ ਹੋ ਹੱਥ’ਚ ਨੇਜੇ ਬਰਛੀ ਬਰਛੇ, ਖੰਡੇ ਦੋ ਧਾਰੇ ਤੇ ਕਿਰਪਾਨਾਂ ਆਦਿ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ ਦੀ ਅਗਵਾਈ ਵਿੱਚ ਸ਼ਾਨਦਾਰ ਮਹੱਲੇ ਦਾ ਪ੍ਰਦਰਸ਼ਨ ਕੀਤਾ ਅਤੇ ਆਈ ਸੰਗਤ ਨੂੰ ਘੌੜਸਵਾਰੀ, ਨੇਜ਼ਾ ਬਾਜ਼ੀ, ਗਤਕੇਬਾਜ਼ੀ,ਕਿੱਲਾਂ ਅਤੇ ਕਿੱਲੀ ਪੁੱਟਣੀ, ਪੈਂਤੜੇ ਕੱਢਣੇ ਤੇ ਕਿਲਾ ਫਤਿਹ ਕਰਨ ਵਰਗੀਆਂ ਕਈ ਤਰ੍ਹਾਂ ਜੰਗ ਜੂੰ ਖ਼ਾਲਸਾਈ ਖੇਡਾਂ ਦੇ ਜੌਹਰ ਵਿਖਾ ਕੇ ਸਿੱਖੀ ਦੇ ਪੁਰਤਾਨ ਵਿਰਸੇ ਇਤਿਹਾਸ ਨਾਲ ਜੋੜਿਆ, ਸਮੂਹ ਧਾਰਮਿਕ ਬੁਲਾਰਿਆਂ, ਮਹੱਲਾ ਖੇਡਣ ਵਾਲੀਆਂ ਫੌਜਾਂ ਤੇ ਸੰਤਾਂ ਮਹਾਪੁਰਸ਼ਾਂ ਆਦਿ ਦਾ ਸਨਮਾਨ ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ ਤੇ ਜਥੇਦਾਰ ਬਾਬਾ ਸਤਨਾਮ ਸਿੰਘ ਪ੍ਰਧਾਨ ਖਾਪੜਖੇੜੀ ਵੱਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਤੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਾਈਆਂ ਗਈਆਂ ਇਸ ਮੌਕੇ ਤੇ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਸਾਹਿਬ ਜਥੇਦਾਰ ਬਾਬਾ ਬਲਦੇਵ ਸਿੰਘ ਜੀ ਵੱਲਾ, ਜਥੇਦਾਰ ਸੁਖਪਾਲ ਸਿੰਘ ਮਾਲਵਾ ਤਰਨਦਲ,ਜਥੇਦਾਰ ਬਲਦੇਵ ਸਿੰਘ ਮੁਸਤਫ਼ਾ ਪੁਰ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਭਾਈ ਸੁਖਦੇਵ ਸਿੰਘ ਫੌਜੀ,ਮਿਸਲ ਬਾਬਾ ਫਤਹਿ ਸਿੰਘ ਜੀ ਤਰਨਾ ਦਲ ਜਥੇਦਾਰ ਕਸ਼ਮੀਰ ਸਿੰਘ ਧਰਮਕੋਟ ਬੱਗਾ,ਜਥੇ ਸਾਭ ਸਿੰਘ, ਬਾਬਾ ਮਨਜੀਤ ਸਿੰਘ,ਭਾਈ ਇੰਦਰਜੀਤ ਸਿੰਘ ਕਾਉਂਕੇ, ਜਥੇਦਾਰ ਸਤਨਾਮ ਸਿੰਘ ਰਤੜਾ,ਜਥੇਦਾਰ ਪ੍ਰਗਟ ਸਿੰਘ ਮਜੀਠਾ ਬਾਈਪਾਸ,,ਬਾਬਾ ਰਵੇਲ ਰੰਧਾਵਾ, ਬੀਬੀ ਅਮਰਜੀਤ ਕੌਰ ਪ੍ਰਧਾਨ ਇਸਤਰੀ ਵਿੰਗ, ਸਤਨਾਮ ਸਿੰਘ ਗੁਮਟਾਲਾ, ਬਾਬਾ ਗੁਰਦਿੱਤ ਸਿੰਘ ਜੀ, ਬਾਬਾ ਨਰਿੰਦਰ ਸਿੰਘ ਵੱਲਾ, ਬਾਬਾ ਸੋਹਣੂ ਸਿੰਘ ਜੀ ਤੋਂ ਇਲਾਵਾ ਸੈਂਕੜੇ ਜਥੇਦਾਰ ਸਾਹਿਬਾਨ ਤੇ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਲਵਾਈ ।

Leave a Reply

Your email address will not be published. Required fields are marked *