ਬਿਆਸ, ਗੁਰਦਾਸਪੁਰ, 16 ਫਰਵਰੀ (ਸਰਬਜੀਤ ਸਿੰਘ)- ਆਖਿਰ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁੱਖੀ ਸਨਮਾਨ ਯੋਗ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਵੱਲੋਂ ਸਾਰੀਆਂ ਸਿਆਸੀ ਸਰਗਰਮੀਆਂ ਤੋਂ ਯੂ ਟਰਨ ਲੈਂਦਿਆਂ ਡੇਰੇ ਦੇ ਅਧਿਆਪਕ ਕੰਮਾਂ ਵੱਲ ਵਧਣ ਦਾ ਇਤਿਹਾਸਕ ਫੈਸਲਾ ਲਿਆ ਗਿਆ ਹੈ ਅਤੇ ਉਨ੍ਹਾਂ ਨੇ ਡੇਰੇ ਵਿਖੇ ਆਉਣ ਵਾਲੇ ਕਿਸੇ ਵੀ ਸਿਆਸਤਦਾਨ ਨਾਲ਼ ਫ਼ੋਟੋ ਸਾਂਝੀ ਕਰਨ ਦੀ ਮਨਾਹੀ ਕਰ ਦਿੱਤੀ ਹੈ,ਬਹੁਤ ਸਾਰੇ ਸਿਆਸੀ ਤੇ ਧਾਰਮਿਕ ਆਗੂਆਂ ਦੇ ਨਾਲ ਨਾਲ ਲੋਕਾਂ ਵੱਲੋਂ ਡੇਰਾ ਮੁਖੀ ਦੇ ਇਸ ਫੈਸਲੇ ਨੂੰ ਸਹੀ ਦੱਸ ਕੇ ਇਸ ਦਾ ਸਵਾਗਤ ਅਤੇ ਇਸ ਫੈਸਲੇ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆ ਫੈਸਲਾ ਦੱਸਿਆ ਜਾ ਰਿਹਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਡੇਰਾ ਮੁੱਖੀ ਸਤਿਸੰਗ ਬਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਫੈਸਲੇ ਦਾ ਸਵਾਗਤ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾਂ ਸ਼ਲਾਘਾ ਯੋਗ ਫੈਸਲਾ ਮੰਨਦੀ ਹੈ ,ਕਿਉਂਕਿ ਇਸ ਨਾਲ ਲੱਖਾਂ ਦੇ ਹਿਸਾਬ ਨਾਲ ਜੁੜੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸ਼ਰਧਾਲੂਆਂ ਦੀ ਡੇਰੇ ਅਤੇ ਡੇਰਾ ਮੁਖੀ ਸਬੰਧੀ ਸ਼ਰਧਾ ਵਧੀ ਹੈ ਅਤੇ ਇਸ ਫੈਸਲੇ ਨਾਲ ਡੇਰੇ ਵਿਖੇ ਸਿਆਸਤ ਕਰਨ ਵਾਲੇ ਸਿਆਸਤ ਦਾਨਾ ਨੂੰ ਵੱਡਾ ਝਟਕਾ ਲੱਗਾ ਹੈ ਹੈਂ ਕਿਉਂਕਿ ਬਾਬਾ ਜੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਡੇਰਾ ਵਿਖੇ ਆਉਣ ਵਾਲੇ ਕਿਸੇ ਵੀ ਸਿਆਸੀ ਨਾਲ਼ ਫੋਟੋ ਸਾਂਝੀ ਨਹੀਂ ਕਰਨਗੇ? ਅਤੇ ਡੇਰੇ ਦੇ ਅਧਿਆਤਮਕ ਕਾਰਜ ਲਈ ਅੱਗੇ ਵਧਣ ਲਈ ਢੁਕਵੇਂ ਉਪਰਾਲੇ ਕਰਨਗੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਡੇਰਾ ਸਤਿਸੰਗ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਇੱਕ ਇਤਿਹਾਸਕ ਫੈਸਲੇ ਰਾਹੀਂ ਸਿਆਸੀ ਸਰਗਰਮੀਆਂ ਤੋਂ ਯੂ ਟਰਨ ਲੈਂਦਿਆਂ ਅਧਿਆਤਮਕ ਕਾਰਜਾਂ ਵੱਲ ਵਧਣ ਦੀ ਸ਼ਲਾਘਾ ਤੇ ਇਸ ਫ਼ੈਸਲੇ ਨੂੰ ਸਮੇਂ ਦੀ ਲੋੜ ਵਾਲਾਂ ਸ਼ਲਾਘਾਯੋਗ ਫੈਸਲਾ ਦੱਸਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਬੀਤੇ ਦਿਨੀਂ ਭੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੀਆਂ ਸਿਆਸੀ ਸਰਗਰਮੀਆਂ ਵਧ ਗਈਆਂ ਸਨ ਜੋ ਲੋਕਾਂ ਲਈ ਵੱਡੀ ਦੁਬਿਧਾ ਤੇ ਚਿੰਤਾਂ ਦਾ ਵਿਸ਼ਾ ਬਣ ਚੁੱਕੀਆਂ ਸਨ,ਜਿਵੇਂ ਕਿ ਚਿੱਟੇ ਦੇ ਕੇਸ ਵਿੱਚ ਬਦਨਾਮ ਜੇਲ੍ਹ ‘ਚ ਬੈਠੇ ਬਿਕਰਮ ਸਿੰਘ ਮਜੀਠੀਆ ਨਾਲ਼ ਕੀਤੀ ਜੇਲ ਮੁਲਾਕਾਤ, ਗਵਰਨਰ ਵੱਲੋਂ ਨਸ਼ਿਆਂ ਖ਼ਿਲਾਫ਼ ਕੱਢੀ ਯਾਤਰਾ ਅਤੇ ਨਾਬੇ ਦੇ ਨਾਬਾਲਗ ਜਿਹੇ ਜਵਾਕ ਨੂੰ ਰਾਜਾਂ ਬਣਾ ਸਿੱਖ ਕੌਮ ਤੇ ਥਾਪਣ, ਗਵਰਨਰ ਯਾਤਰਾ’ਚ ਸ਼ਾਮਲ ਹੋਣ,ਜਿਸ ਵਿੱਚ ਭਾਜਪਾਈ ਤੇ ਅਕਾਲੀ ਇਕੱਠੇ ਨਜ਼ਰ ਆਏ, ਜਿਸ ਨੂੰ ਵੇਖਦਿਆਂ ਗਠਜੋੜ ਦੀ ਵਿਚੋਲਗੀ ਕਰਨ ਦੇ ਇਲਜ਼ਾਮ ਵੀ ਬਾਬਾ ਜੀ ਤੇ ਲੱਗੇ, ਭਾਈ ਖਾਲਸਾ ਨੇ ਦੱਸਿਆ ਡੇਰੀ ਦੀ ਸ਼ਰਧਾਲੂ ਸੰਗਤ ਬਹੁਤ ਹੀ ਦੁਬਿਧਾ ਦਾ ਸਹਾਮਣਾ ਕਰ ਰਹੀ ਸੀ, ਉਹਨਾਂ ਦੱਸਿਆ ਰਾਧਾ ਸੁਆਮੀ ਸਤਿਸੰਗ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਿਆਸੀ ਸਰਗਰਮੀਆਂ ਤੋਂ ਵੱਡਾ ਯੂ ਟਰਨ ਲੈਂਦਿਆਂ ਅਧਿਆਤਮਕ ਕਾਰਜਾਂ ਵੱਲ ਵਧਣ ਦਾ ਐਲਾਨ ਕਰਨ ਵਾਲੇ ਫੈਸਲੇ ਰਾਹੀਂ ਕਰ ਦਿੱਤਾ ਹੈ, ਭਾਈ ਖਾਲਸਾ ਨੇ ਕਿਹਾ ਨਾਭੇ ਵਾਲੇ ਇੱਕ ਜੁਵਾਕ ਨੂੰ ਰਾਜਾ ਬਣਾਕੇ ਸਿੱਖਾਂ ਤੇ ਥੋਪਣ ਵਾਲੀ ਘਟਨਾ ਸਬੰਧੀ ਵੀ ਰਾਧਾ ਸੁਆਮੀ ਸਤਿਸੰਗ ਮੁਖੀ ਤੇ ਲੋਕਾਂ ਨੇ ਬਹੁਤ ਸਾਰੇ ਸਵਾਲ ਚੁੱਕੇ ਸਨ, ਭਾਈ ਖਾਲਸਾ ਨੇ ਕਿਹਾ,ਜਿਸ ਦਾ ਹੱਲ ! ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਿਆਸੀ ਸਰਗਰਮੀਆਂ ਤੋ ਯੂ ਟਰਨ ਲੈ ਕੇ ਅਧਿਆਤਮਕ ਕੰਮਾਂ ਲਈ ਅੱਗੇ ਵਧਣ ਵਾਲੇ ਫੈਸਲੇ ਰਾਹੀਂ ਕਰ ਦਿੱਤਾ,ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਡੇਰਾ ਮੁਖੀ ਸਤਿਸੰਗ ਬਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸਿਆਸੀ ਸਰਗਰਮੀਆਂ ਤੋ ਯੂ ਟਰਨ ਲੈ ਕੇ ਡੇਰੇ ਦੇ ਅਧਿਆਤਮਕ ਕੰਮਾਂ ਲਈ ਅੱਗੇ ਵਧਣ ਵਾਲੇ ਇਤਿਹਾਸਕ ਫੈਸਲੇ ਦਾ ਸਵਾਗਤ ਕਰਦੀ ਹੋਈ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਸ਼ਲਾਘਾਯੋਗ ਫੈਸਲਾ ਮੰਨਦੀ ਹੈ ,ਕਿਉਂਕਿ ਇਸ ਨਾਲ ਜਿੱਥੇ ਡੇਰਾ ਮੁਖੀ ਦਾ ਸਤਿਕਾਰ ਵਧੇਗਾ ਅਤੇ ਸੰਗਤਾਂ ਵਿੱਚ ਪਿਆ ਭ੍ਰਮ ਭੁਲੇਖਾ ਦੂਰ ਹੋਵੇਂਗਾ ਦੇ ਨਾਲ ਨਾਲ ਡੇਰੇ ਵਿਖੇ ਆ ਕੇ ਬਾਬਾ ਜੀ ਨਾਲ ਫੋਟੋ ਖਿਚਵਾਉਣ ਉਪਰੰਤ ਸਿਆਸਤ ਚਮਕਾਉਣ ਵਾਲੇ ਸਿਆਸਤਦਾਨਾਂ ਨੂੰ ਵੱਡੀ ਸੱਟ ਵੱਜੇਗੀ ਤੇ ਨਿਰਾਸ਼ਤਾ ਮੂੰਹ ਵੇਖਣਾ ਪਵੇਗਾ ਕਿਉਂਕਿ ਬਾਬਾ ਜੀ ਹੁਣ ਕਿਸੇ ਸਿਆਸਤਦਾਨ ਫੋਟੋ ਸਾਂਝੀ ਨਹੀਂ ਕਰਨਗੇ?, ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਿਹਾ ਇਥੇ ਇਹ ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ਤੋਂ ਕਈ ਤਰ੍ਹਾਂ ਦੀਆਂ ਸਿਆਸੀ ਗਤੀਵਿਧੀਆਂ ਕਰਕੇ ਵਿਵਾਦਾਂ ਵਿੱਚ ਘਿਰੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਚਰਚਾ ਦਾ ਵਿਸ਼ਾ ਬਣੇ ਹੋਏ ਸਨ ਤੇ ਲੋਕਾਂ ਦਾ ਕਹਿਣਾ ਸੀ ਕਿ ਡੇਰਾ ਮੁੱਖੀ ਨੂੰ ਅਜਿਹਾ ਕਿਉਂ ਕਰਨਾ ਪਿਆ,ਪੱਤਰਕਾਰਾਂ ਸਾਹਮਣੇ ਮਜੀਠੀਆ ਨੂੰ ਕਲੀਨ ਚਿੱਟ ਦਿੰਦੇ ਹੋਏ ਇਸ ਕੇਸ ਨੂੰ ਝੂਠ ਦੱਸਣ ਵਾਲੀਆਂ ਸਿਆਸੀ ਸਰਗਰਮੀਆਂ ਬਹੁਤ ਮਹਿੰਗੀਆਂ ਪਈਆਂ ਅਤੇ ਉਹਨਾਂ ਵਰਗੀ ਉੱਚ ਅਧਿਆਤਮਕ ਪਾਵਰ ਸ਼ਖ਼ਸੀਅਤ ਤੇ ਕਈ ਸਿਆਸੀ, ਧਾਰਮਿਕ, ਸਮਾਜਿਕ ਦੇ ਨਾਲ ਨਾਲ ਸੋਸ਼ਲ ਮੀਡੀਆ ਤੇ ਸਰਗਰਮ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਪੈਦਾ ਕੀਤੇ ਜਿਸ ਨਾਲ ਡੇਰੇ ਨਾਲ ਜੁੜੇ ਲੱੱਖਾ ਸ਼ਰਧਾਲੂਆਂ ਦੇ ਧਰਮਾਂ ਮਨਾਂ ਨੂੰ ਠੇਸ ਵੀ ਪੁੱਜੀ ਸੀ, ਜਿਸ ਕਰਕੇ ਇਹ ਫੈਸਲਾ ਸ਼ਲਾਘਾਯੋਗ ਹੈ ਅਤੇ ਡੇਰੇ ਦੇ ਸ਼ਰਧਾਲੂ ਸਤਿਸੰਗੀਆ ਦੀਆਂ ਭਾਵਨਾਵਾਂ ਨਾਲਾ ਹੈ।


