ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਤੇ ਜਥੇਦਾਰ ਬਲਬੀਰ ਸਿੰਘ ਜੇਠੂਵਾਲ ਦੀ ਅਗਵਾਈ ‘ਚ ਸ਼ਰਧਾ ਨਾਲ ਮਨਾਇਆ ਗਿਆ – ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਜੈਠੂਵਾਲ, ਗੁਰਦਾਸਪੁਰ, 28 ਅਪ੍ਰੈਲ (ਸਰਬਜੀਤ ਸਿੰਘ)—ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵੱਡਾ ਸਲਾਨਾ ਗੁਰਮਤਿ ਸਮਾਗਮ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਰੰਘਰੇਟਾ ਕੌਮ ਦੇ ਜੰਗੀ ਜਰਨੈਲ ਸਿੰਘ ਸਾਹਿਬ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਸਾਹਿਬ ਜੀ,ਜਥੇਦਾਰ ਬਾਬਾ ਬਲਬੀਰ ਸਿੰਘ ਜੇਠੂਵਾਲ ਦੀ ਦੇਖ ਰੇਖ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਭਰਵੇਂ ਸੰਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ, ਅਖੰਡਪਾਠ ਸਾਹਿਬ ਜੀ ਸੰਪੂਰਨ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ ਗਏ, ਧਾਰਮਿਕ ਬੁਲਾਰਿਆਂ ਤੇ ਸਨਮਾਨ ਯੋਗ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁਟ ਵਰਤਾਏ ਗਏ, ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਮਤਿ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਹਰ ਸਾਲ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਅਤੇ ਜਥੇਦਾਰ ਬਾਬਾ ਬਲਬੀਰ ਸਿੰਘ ਜੇਠੂਵਾਲ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸੰਗਤਾਂ ਨੂੰ ਜਾਗਰੂਕ ਕਰਨ ਦੀ ਇੱਕ ਧਾਰਮਿਕ ਲਹਿਰ ਚਲਾਈ ਹੋਈ ਹੈ ਅਤੇ ਇਸੇ ਮਰਯਾਦਾ ਪਰੰਪਰਾ ਨੂੰ ਮੁੱਖ ਰੱਖਦਿਆਂ ਗੁਰਮਤਿ ਸਮਾਗਮ ਦੇ ਸਬੰਧ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਜੀ ਪਿੰਡ ਜੇਠੂਵਾਲ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਗੁਰਬਾਣੀ ਦੇ ਅਖੰਡਪਾਠ ਸਾਹਿਬ ਅਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਨੂੰ ਉਪਰੰਤ ਗੁਰਮਤਿ ਸਮਾਗਮ ਦੀ ਆਰੰਭਤਾ ਭਾਈ ਭੁਪਿੰਦਰ ਸਿੰਘ ਸੂਰਮਾ ਜੀ ਦੇ ਕੀਰਤਨੀ ਜਥੇ ਦੇ ਸਬਦ ਗੁਰਬਾਣੀ ਕੀਰਤਨ ਤੋਂ ਉਪਰੰਤ ਅਰੰਭਤਾ ਹੋਈ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਨੇ ਹਾਜ਼ਰੀ ਭਰੀ ਅਤੇ ਆਈ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਸਬੰਧੀ ਪੂਰੇ ਵਿਸਥਾਰ ਨਾਲ ਚਾਨਣਾ ਪਾਇਆ, ਇਸ ਮੌਕੇ ਤੇ ਬੋਲਦਿਆਂ ਰੰਘਰੇਟਾ ਕੌਮ ਦੇ ਚੀਫ ਜਰਨੈਲ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਨੇ ਕਿਹਾ ਖਾਲਸਾ ਸਾਜਨਾ ਦਿਵਸ ਮੌਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਲੱਖੇ ਦੇ ਇਕੱਠ ਵਿੱਚੋਂ ਪੰਜ ਪਿਆਰਿਆਂ ਚੋਣ ਕੀਤੀ ਅਤੇ ਸਪੱਸ਼ਟ ਕਿਹਾ ਖਾਲਸਾ ਪੰਥ ਉਨ੍ਹਾਂ ਦਾ ਆਪਣਾ ਸਰੂਪ ਹੈ, ਇਥੇ ਹੀ ਬਸ ਨਹੀਂ? ਉਹਨਾਂ ਨੇ ਕਿਹਾ ਖਾਲਸਾ ਪੰਥ ਸਾਜਨਾ ਅਕਾਲ ਪੁਰਖ ਦੇ ਹੁਕਮ ਅਨੁਸਾਰ ਕੀਤੀ ਗਈ ਹੈ, ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਸਾਹਿਬ ਨੇ ਕਿਹਾ ਅੱਜ ਦਾ ਸਮਾਂ ਬਹੁਤ ਭਿਆਨਕ ਹੈ ਅਤੇ ਇਸ ਸਮੇਂ ਹਰ ਪ੍ਰਾਣੀ ਖੰਡੇ ਬਾਟੇ ਦਾ ਪਵਿੱਤਰ ਅੰਮ੍ਰਿਤ ਛਕ ਕੇ ਗੁਰੂ ਸਾਹਿਬ ਜੀ ਹੁਕਮ ਨੂੰ ਪ੍ਰਵਾਨ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਉਹਨਾਂ ਕਿਹਾ ਦਸਮੇਸ਼ ਤਰਨਾ ਦਲ ਵੱਲੋਂ ਸਮੂਹ ਜੋੜ ਮੇਲਿਆਂ ਵਿਚ ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਂਦਾ ਹੈ ਅਤੇ ਚਾਹਵਾਨ ਇਸ ਦਾ ਲਾਭ ਪ੍ਰਾਪਤ ਕਰਨ ਦੀ ਲੋੜ ਤੇ ਜੋਰ ਦੇਣ,ਭਾਈ ਖਾਲਸਾ ਨੇ ਦੱਸਿਆ ਸਮਾਗਮ ਵਿੱਚ ਵੱਡੀ ਗਿਣਤੀ ਵਿਚ ਪਹੁੰਚੇ ਵੱਖ ਵੱਖ ਨਿਹੰਗ ਸਿੰਘ ਛਾਉਣੀਆਂ ਦੇ ਜਥੇਦਾਰ ਸਾਹਿਬਾਨਾਂ ਨੂੰ ਸਿੰਘ ਸਾਹਿਬ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਸਾਹਿਬ ਤੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਬਲਬੀਰ ਸਿੰਘ ਸੋਢੀ ਜੇਠੂਵਾਲ ਵੱਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਤੇ ਸ੍ਰ ਕਰਮ ਸਿੰਘ ਗਿੱਲ ਬਾਬਾ ਅਮਰੀਕ ਸਿੰਘ ਸੌਧਾਪੁਰੀ, ਬਾਬਾ ਸੰਤੋਖ ਸਿੰਘ, ਬਾਬਾ ਕਸ਼ਮੀਰ ਸਿੰਘ, ਬਾਬਾ ਰੂਡ ਸਿੰਘ ਵਰਿਆਮ ਨੰਗਲ, ਬਾਬਾ ਦਰਸ਼ਨ ਸਿੰਘ ਮਜੀਠਾ, ਬਾਬਾ ਜਸਪਾਲ ਸਿੰਘ ਪ੍ਰਧਾਨ, ਬਾਬਾ ਹਰਿੰਦਰ ਸਿੰਘ, ਬਾਬਾ ਧਰਮ ਸਿੰਘ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਹਰਪਾਲ ਸਿੰਘ ਮੂਦਲ, ਭਾਈ ਨਵਪ੍ਰੀਤ ਸਿੰਘ, ਗਿਆਨੀ ਅਰਸ਼ਦੀਪ ਸਿੰਘ, ਬਾਬਾ ਜਸਵੰਤ ਸਿੰਘ ਖੁਸ਼ੀ ਪੁਰ, ਭਾਈ ਗਿਆਨ ਸਿੰਘ, ਭਾਈ ਬਲਹਾਰ ਸਿੰਘ ਗਿੱਲ, ਭਾਈ ਗੁਰਦੀਪ ਸਿੰਘ ਸਟੂਡੈਂਟਸ ਜੇਠੂਵਾਲ ਤੋਂ ਇਲਾਵਾ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਲਵਾਈ, ਇਸ ਮੌਕੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਗਏ । ਸਮੂਹ ਸੰਗਤਾਂ ਦਾ ਜਥੇਦਾਰ ਬਾਬਾ ਬਲਬੀਰ ਸਿੰਘ ਸੋਢੀ ਜੇਠੂਵਾਲ ਵੱਲੋ ਜੀ ਆਇਆਂ ਕਿਹਾ ਗਿਆ।

Leave a Reply

Your email address will not be published. Required fields are marked *