ਦਸਮੇਸ਼ ਤਰਨਾ ਦਲ ਵੱਲੋਂ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਦੀ ਅਗਵਾਈ ਹੇਠ ਅੱਡਾ ਡੱਡੂਆਣਾ ਮਹਿਤਾ ਅੰਮ੍ਰਿਤਸਰ ਰੋਡ ਤੇ ਸਹੀਦਾ ਦੀ ਯਾਦ ‘ ਚ ਵਿਸ਼ਾਲ ਲੰਗਰ, ਠੰਡੇ ਮਿੱਠੇ ਜਲ ਦੇਗਾਂ ਸਰਦਾਈਆ ਦੇ ਅਤੁੱਟ ਲੰਗਰ ਵਰਤਾਏ ਗਏ – ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਅੰਮ੍ਰਿਤਸਰ, ਗੁਰਦਾਸਪੁਰ, 6 ਜੂਨ (ਸਰਬਜੀਤ ਸਿੰਘ)— ਹਰ ਸਾਲ ਦਸਮੇਸ਼ ਤਰਨਦਲ ਵੱਲੋਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ 84 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ ਅਤੇ ਇਸੇ ਮਰਯਾਦਾ ਤਹਿਤ ਇਸ ਸਾਲ ਇਹ ਗੁਰਮਤਿ ਸਮਾਗਮ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕਈ ਪ੍ਰਕਾਰ ਦੇ ਲੰਗਰ ਛਕਾਏ ਗਏ,350 ਵਲੰਟੀਅਰਾ ਨੇ ਇਹ ਸੇਵਾ ਨਿਭਾਈ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਦੱਸਿਆ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪਿੰਡ ਡੱਡੂ ਆਣਾ ਅੱਡਾ ਮਹਿਤਾ ਅੰਮ੍ਰਿਤਸਰ ਰੋਡ ਵਿਖੇ ਠੰਢੇ ਮਿੱਠੇ ਜਲ ਦੀ ਛਬੀਲਾ ਪੂੜੀ ਛੋਲੇ, ਪ੍ਰਸਾਦਿ, ਮੁਰੱਬੇ, ਹਦਵਾਣਾ ਖਰਬੂਜੇ ਤੇ ਹੋਰ ਕਈ ਪ੍ਰਕਾਰ ਦੇ ਪਦਾਰਥ ਛਕਾਏ ਗਏ, ਇਸ ਮੌਕੇ ਹਰ ਬੱਸ ਟਰੱਕ ਕਾਰਾਂ ਟਰੈਕਟਰਾਂ ਤੇ ਹੋਰ ਆਉਣ ਜਾਣ ਵਾਲੇ ਸਾਰੇ ਵਹੀਕਲ ਠੰਡੇ ਮਿੱਠੇ ਜਲ ਅਤੇ ਲੰਗਰ ਛਕਾਏ, ਭਾਈ ਖਾਲਸਾ ਨੇ ਦੱਸਿਆ ਹਰ ਸਾਲ ਦਸਮੇਸ਼ ਤਰਨਾ ਦਲ ਵੱਲੋਂ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਅਤੇ ਜਥੇਦਾਰ ਬਾਬਾ ਮੇਜ਼ਰ ਸਿੰਘ ਜੀ ਸੋਢੀ ਦੀ ਅਗਵਾਈ ਹੇਠ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਅਤੇ 84 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਕਰਵਾਇਆ ਜਾਂਦਾ ਹੈ ਇਹ ਲੰਗਰ ਸਵੇਰੇ 9 ਵਜੇ ਸ਼ੁਰੂ ਹੋਇਆ ਅਤੇ ਸਾਮ ਸੱਤ ਵਜੇ ਤੱਕ ਨਿਰੰਤਰ ਚੱਲਿਆ, ਭਾਈ ਖਾਲਸਾ ਨੇ ਅੱਜ਼ ਬੇਹੱਦ ਗਰਮੀ ਨੂੰ ਮੁੱਖ ਰੱਖਦਿਆਂ ਹਰ ਰਾਹਗੀਰ ਨੂੰ ਪੂੜੀ ਛੋਲੇ, ਪ੍ਰਸਾਦਿ ਚੌਲ ਕੜੀ ਦਾਲ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਮਰੱਬੇ ਖਰਬੂਜੇ ਹਦਵਾਣਾ ਅਤੇ ਹੋਰ ਪਦਾਰਥਾਂ ਦੇ ਨਾਲ ਰੰਗ ਰੰਗ ਦੀਆਂ ਛਬੀਲਾਂ ਲਗਾਉਣ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ, ਇਸ ਮੌਕੇ ਤੇ ਜਦੇਦਰ ਬਾਬਾ ਬਲਦੇਵ ਸਿੰਘ ਵੱਲਾ, ਜਥੇਦਾਰ ਸੁਖਪਾਲ ਸਿੰਘ ਮਾਲਵਾ ਤਰਨਾ ਦਲ, ਜਥੇਦਾਰ ਬਲਦੇਵ ਸਿੰਘ ਮੁਸਤਫ਼ਾ ਪੁਰ, ਜਥੇਦਾਰ ਸਾਹਿਬ ਬਟਾਲਾ, ਜਥੇਦਾਰ ਸਤਨਾਮ ਸਿੰਘ ਪ੍ਰਧਾਨ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਜਥੇਦਾਰ ਸਤਨਾਮ ਸਿੰਘ ਰੱਤੜਾ ਭਾਈ ਸੁਖਦੇਵ ਸਿੰਘ ਫੌਜੀ, ਭਾਈ ਇੰਦਰਜੀਤ ਸਿੰਘ ਕਾਉਂਕੇ, ਜਥੇਦਾਰ ਬਲਬੀਰ ਸਿੰਘ ਜੇਠੂਵਾਲ, ਬਾਬਾ ਨਰਿੰਦਰ ਸਿੰਘ ਆਦਿ ਤੋਂ ਇਲਾਵਾ ਸੈਂਕੜੇ ਜਥੇਦਾਰ ਸਾਹਿਬਾਨਾਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਵੱਲੋਂ ਆਰੰਭੀ ਸੇਵਾ ਦੀ ਸ਼ਲਾਘਾ ਕੀਤੀ, ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਸਮੂਹ ਸਨਮਾਨ ਯੋਗ ਹਸਤੀਆਂ ਦਾ ਸਨਮਾਨ ਵੀ ਕੀਤਾ,ਇਸ ਮੌਕੇ 400 ਵਲੰਟੀਅਰ ਸੇਵਾਦਾਰ ਬੱਸਾਂ ਟਰੱਕਾਂ ਤੇ ਹੋਰ ਵਹੀਕਲਾ ‘ਚ ਸਵਾਰ ਰਾਹਗੀਰਾਂ ਦੀ ਰੱਜ ਕੇ ਸੇਵਾ ਕੀਤੀ ਭਾਈ ਖਾਲਸਾ ਨੇ ਦੱਸਿਆ ਇਹ ਛਬੀਲ ਜੀ ਟੀ ਰੋਡ ਦੇ ਵਿਚਕਾਰ ਬਣੇ ਇਤਿਹਾਸਕ ਬੋਹੜ ਦੇ ਥੱਲੇ ਲਗਾਈਂ ।

Leave a Reply

Your email address will not be published. Required fields are marked *