ਦੀਨਾਨਗਰ, ਗੁਰਦਾਸਪੁਰ, 16 ਦਸੰਬਰ (ਸਰਬਜੀਤ ਸਿੰਘ ) – ਨਾਲਸਾ ਦੀਆਂ ਹਦਾਇਤਾਂ ਅਨੁਸਾਰ ਅਤੇ ਰਜਿੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ ਦੀ ਰਹਿਨੁਮਾਈ ਹੇਠ ਰਮਨੀਤ ਕੌਰ, ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ- ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ ਦੁਆਰਾ ਐੱਸ.ਐੱਸ.ਐੱਮ ਕਾਲਜ ਦੀਨਾਨਗਰ ਵਿਖੇ ‘ਵਿਧਾਨ ਸੇ ਸਮਾਧਾਨ’ ਵਿਸ਼ੇ ‘ਤੇ ਔਰਤਾਂ ਲਈ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਹ ਪ੍ਰੋਗਰਾਮ ਐੱਨ.ਸੀ.ਡਬਲਿਊ. ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਆਂਗਣਵਾੜੀ ਵਰਕਰਾਂ ਵੱਲੋਂ ਹਿੱਸਾ ਲਿਆ ਗਿਆ। ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਪੈਨਲ ਐਡਵੋਕੇਟ-ਕਮ-ਸਹਿਤ ਰਿਸੋਰਸ ਪਰਸਨ, ਮਿਸ ਰੁਫਸਾ ਸਭਰਵਾਲ ਅਤੇ ਬਿੰਦੂ ਦੁਆਰਾ ਔਰਤਾਂ ਨੂੰ ਘਰੇਲੂ ਹਿੰਸਾ, ਦਹੇਜ ਪੀੜਤ, ਜਿਨਸੀ ਸ਼ੋਸ਼ਣ, ਅਗਵਾਹ, ਤੇਜ਼ਾਬੀ ਹਮਲੇ, ਬਲਾਤਕਾਰ, ਦਹੇਜ ਕਾਰਨ ਮੌਤ, ਮਨੁੱਖੀ ਤਸਕਰੀ, ਇੱਕ ਕੰਮ ਇੱਕ ਤਨਖ਼ਾਹ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਸਰਕਾਰ ਵੱਲੋਂ ਔਰਤਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਰਕਾਰੀ ਸਕੀਮਾਂ, ਐੱਨ.ਸੀ.ਡਬਲਿਊ ਦੀ ਮਹੱਤਤਾ ਅਤੇ ਨਾਲਸਾ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਪੈਨਲ ਐਡਵੋਕੇਟ-ਕਮ-ਸਹਿਤ ਰਿਸੋਰਸ ਪਰਸਨ ਦੁਆਰਾ ਔਰਤਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ 60 ਆਂਗਣਵਾੜੀ ਵਰਕਰਜ਼ ਦੁਆਰਾ ਹਿੱਸਾ ਲਿਆ ਗਿਆ। ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਐੱਸ.ਐੱਸ.ਐੱਮ. ਕਾਲਜ, ਦੀਨਾਨਗਰ ਦੇ ਪ੍ਰਿੰਸੀਪਲ ਡਾਕਟਰ ਆਰ.ਕੇ.ਤੁਲੀ, ਪ੍ਰੋਫੈਸਰ ਕੰਵਲਜੀਤ ਕੌਰ (ਐੱਚ.ਓ.ਡੀ) ਹਿੰਦੀ ਡਿਪਾਰਟਮੈਂਟ, ਪ੍ਰੋਫੈਸਰ ਸੁਬੀਰ ਰਘਬੋਤਰਾ ਅਤੇ ਪ੍ਰੋਫੈਸਰ ਸ਼ਿੰਦਰ ਕੌਰ ਅਤੇ ਸਾਨੀਆ ਵੀ ਮੌਜੂਦ ਸਨ।


