ਚੋਰੀ, ਗੁੰਡਾਗਰਦੀ, ਲੁੱਟਾ ਖੋਹਾਂ ਦੀਆਂ ਵਾਰਦਾਤਾਂ ਦੇ ਵਿਰੁੱਧ ਵਿੱਚ ਕਲਾਨੌਰ ਰਿਹਾ ਬੰਦ
ਪੰਜਾਬ ਸਰਕਾਰ ਨਸ਼ੇ ਰੋਕਣ ਦਾ ਦਾਅਵਾ ਪੂਰਾ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋਈ-ਬੱਖਤਪੁਰਾ
ਗੁਰਦਾਸਪੁਰ, 1 ਅਕਤੂਬਰ (ਸਰਬਜੀਤ ਸਿੰਘ)–ਵੱਡੀ ਪੱਧਰ ਤੇ ਫੈਲ ਰਹੇ ਨਸ਼ੇ, ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ, ਗੁੰਡਾਗਰਦੀ,ਲੁੱਟਾਂ ਖੋਹਾਂ, ਚੋਰੀਆਂ, ਡਕੈਤੀਆਂ ਤੇ ਗੋਲੀਬਾਰੀ ਦੀਆਂ ਵਧ ਰਹੀਆਂ ਘਟਨਾਵਾਂ, ਵਿਆਪਕ ਦਹਿਸ਼ਤ ਦੇ ਮਾਹੌਲ ਵਿਰੁੱਧ ਅਤੇ ਕਿਸਾਨ ਆਗੂ ਹਰਜੀਤ ਸਿੰਘ ਕਾਹਲੋ ਦੇ ਭਰਾ ਹਰਪ੍ਰੀਤ ਸਿੰਘ ਉੱਪਰ ਗੋਲੀ ਚਲਾਉਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਅੱਜ ਇੱਥੇ ਸ਼ਿਵ ਮੰਦਰ ਪਾਰਕ ਵਿਖੇ ਸੰਯੁਕਤ ਕਿਸਾਨ ਮੋਰਚਾ ਜਿਲਾ ਗੁਰਦਾਸਪੁਰ ਵੱਲੋਂ ਬਹੁਤ ਵੱਡੀ ਰੈਲੀ ਕੀਤੀ ਗਈ। ਰੰਗ ਬਿਰੰਗੇ ਝੰਡੇ ਲੈ ਕੇ ਜ਼ਿਲੇ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ ,ਤੇ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ।
ਰੈਲੀ ਵਿੱਚ ਸ਼ਾਮਿਲ ਹੋਣ ਲਈ ਆਏ ਕਾਫਲੇ ਪੰਜਾਬ ਤੇ ਕੇਂਦਰ ਸਰਕਾਰ, ਨਸ਼ਿਆਂ, ਗੁੰਡਾਗਰਦੀ ਤੇ ਲੁੱਟਾਂ ਖੋਹਾਂ, ਗੋਲੀਬਾਰੀ ਦੀਆਂ ਘਟਨਾਵਾਂ ਵਿਰੁਧ ਨਾਅਰੇ ਲਾ ਰਹੇ ਸਨ। ਇਸ ਰੈਲੀ ਦੀ ਪ੍ਰਧਾਨਗੀ ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਸਤਬੀਰ ਸਿੰਘ ਸੁਲਤਾਨੀ, ਗੁਲਜ਼ਾਰ ਸਿੰਘ ਬਸੰਤਕੋਟ, ਰਾਜਗੁਰਵਿੰਦਰ ਸਿੰਘ ਲਾਡੀ, ਸੁਖਦੇਵ ਸਿੰਘ ਭਾਗੋਕਾਵਾਂ, ਕਸ਼ਮੀਰ ਸਿੰਘ ਤੁਗਲਵਾਲ, ਜਗਜੀਤ ਸਿੰਘ ਕਲਾਨੌਰ, ਹਰਜੀਤ ਸਿੰਘ ਕਾਹਲੋ, ਗੁਰਵਿੰਦਰ ਸਿੰਘ ਜੀਵਨ ਚੱਕ ਲਖਵਿੰਦਰ ਸਿੰਘ ਮਰੜ, ਸੁਰਿੰਦਰ ਸਿੰਘ ਕੋਠੇ,ਨੇ ਸਾਂਝੇ ਤੌਰ ਤੇ ਕੀਤੀ। ਸਟੇਜ ਦੀ ਕਾਰਵਾਈ ਮੱਖਣ ਸਿੰਘ ਕੁਹਾੜ ਨੇ ਨਿਭਾਈ। ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਵੀ ਕਿਸਾਨਾਂ ਦਾ ਜੱਥਾ ਲੈ ਕੇ ਉਚੇਚੇ ਪਹੁੰਚੇ |ਸਾਬਕਾ ਸੈਨਿਕ ਸੰਘਰਸ਼ ਕਮੇਟੀ ਨੇ ਐਸਪੀ ਸਿੰਘ ਗੋਸਲ ਦੀ ਅਗਵਾਈ ਵਿੱਚ ਅਤੇ ਆੜਤੀ ਐਸੋਸੀਏਸ਼ਨ ਨੇ ਇਲਾਕੇ ਦੀਆਂ ਸਾਰੀਆਂ ਹੀ ਆੜਤ ਦੀਆਂ ਦੁਕਾਨਾਂ ਬੰਦ ਕਰਕੇ ਪ੍ਰਧਾਨ ਕੁਲਵਿੰਦਰ ਸਿੰਘ ਸਰਾਂ ਦੀ ਅਗਵਾਈ ਵਿੱਚ ਵੱਡੇ ਕਾਫਲੇ ਨਾਲ ਸ਼ਮੂਲੀਅਤ ਕੀਤੀ | ,ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨਸ਼ੇ ਰੋਕਣ ਦਾ ਦਾਅਵਾ ਪੂਰਾ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ। ਨਸ਼ਿਆਂ ਦਾ ਪ੍ਰਕੋਪ ਅੱਗੇ ਨਾਲੋਂ ਕਈ ਗੁਣਾ ਵਧੇਰੇ ਹੋ ਗਿਆ ਹੈ। ਨਸ਼ਿਆਂ ਕਾਰਨ ਹਰ ਰੋਜ਼ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਨਸ਼ਿਆਂ ਦੇ ਸੌਦਾਗਰਾਂ ਤੇ ਡਰੋਨਾ ਰਾਹੀਂ ਆ ਰਹੇ ਨਸ਼ਿਆਂ ਤੇ ਹਥਿਆਰਾਂ ਨੂੰ ਰੋਕਿਆ ਨਹੀਂ ਜਾ ਰਿਹਾ। ਪੁਲਿਸ ਵੀ ਇਹਨਾਂ ਨਸ਼ੇ ਦੇ ਸੌਦਾਗਰਾਂ ਨਾਲ ਰਲੀ ਹੋਈ ਲੱਗਦੀ ਹ ਲੁੱਟਾਂ ਖੋਹਾਂ ਚੋਰੀਆਂ ਡਕੈਤੀਆਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਬਹੁਤ ਵਾਧਾ ਹੋ ਗਿਆ ਹੈ । ਕਤਲੋਗਾਰਤ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਸਾਰੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਹੈ ।ਪੰਜਾਬ ਦੀ ਮਾਨ ਸਰਕਾਰ ਦੀ ਪੁਲਿਸ ਦੋਸ਼ੀਆਂ ਨੂੰ ਫੜਨ ਵਿੱਚ ਅਸਫਲ ਹੋਈ ਹੈ।
ਆਗੂਆਂ ਨੇ ਆਖਿਆ ਕਿ ਕਿਸਾਨ ਆਗੂ ਹਰਜੀਤ ਸਿੰਘ ਕਾਹਲੋਂ ਉ ਦੇ ਭਰਾ ਨੂੰ ਦਿਨ ਦਿਹਾੜੇ ਗੋਲੀਆਂ ਮਾਰਨੀਆਂ ਅਤੇ ਫਿਰ ਦੋਸ਼ੀਆਂ ਦਾ ਫੜੇ ਨਾ ਜਾਣਾ ਮਾਨ ਸਰਕਾਰ ਅਤੇ ਪੁਲਿਸ ਦੀ ਨਕਾਮੀ ਹੈ। ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ| ਪੂਰੀ ਅਰਾਜਕਤਾ ਹੈ । ਤਕੜੇ ਦਾ ਸਤੀ ਵੀ ਹੀ ਸੌ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਅਗਰ ਮਾਹੌਲ ਵਿੱਚ ਸੁਧਾਰ ਨਾ ਹੋਇਆ ਤਾਂ ਭਗਵੰਤ ਮਾਨ ਦੀ ਸਰਕਾਰ ਨੂੰ ਲੋਕ ਸਮੇਂ ਤੋਂ ਪਹਿਲਾਂ ਹੀ ਚੱਲਦਾ ਕਰ ਦੇਣਗੇ ਆਗੂਆਂ ਕਿਹਾ ਕਿ ਮਾਨ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਭੁੱਲ ਗਈ ਹੈ ਅਤੇ ਕਾਂਗਰਸੀ ਅਕਾਲੀ ਸਰਕਾਰ ਵਾਂਗ ਹੀ ਸ਼ੋਸ਼ੇ ਛੱਡ ਰਹੀ ਹੈ। ਫਜੂਲ ਹੀ ਝੂਠੀਆਂ ਮਸ਼ਹੂਰੀਆਂ ਤੇ ਲੋਕਾਂ ਦਾ ਪੈਸਾ ਉਜਾੜਿਆ ਜਾ ਰਿਹਾ ਹੈ | ਬੁਲਾਰਿਆਂ ਕਿਹਾ ਕਿ ਅਗਰ ਹਰਪ੍ਰੀਤ ਸਿੰਘ ਕਾਹਲੋ ਦੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਪੁਲਿਸ ਅਸਫਲ ਰਹੀ ਤਾਂ ਕਿਸਾਨ ਮੋਰਚਾ ਮੀਟਿੰਗ ਕਰਕੇ ਅਗਲੀ ਰਣਨੀਤੀ ਬਣਾਵੇਗਾ ਜਿਸ ਵਿੱਚ ਐਸਐਸਪੀ ਦਫਤਰ ਦਾ ਘਰਾਓ ਵੀ ਹੋ ਸਕਦਾ ਹੈ
ਇਸ ਸਮੇਂ ਪ੍ਰਧਾਨਗੀ ਮੰਡਲ ਤੋਂ ਬਿਨਾਂ ਅਸ਼ਵਨੀ ਕੁਮਾਰ ਲੱਖਣ ਕਲਾਂ ਸ਼ਮਸ਼ੇਰ ਸਿੰਘ ਨਵਾਂ ਪਿੰਡ ਮਜ਼ਦੂਰ ਆਗੂ ਸ਼ਿਵ ਕੁਮਾਰ ਗੁਰਮੀਤ ਸਿੰਘ ਬਖਤਪੁਰਾ ਰਘਬੀਰ ਸਿੰਘ ਪਕੀਵਾ ਆਦੀ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਕਲਾਨੌਰ ਵੱਡਾਲਾ ਬਾਂਗਰ ਨੜਾਂ ਵਾਲੀ ਤੇ ਹੋਰ ਇਲਾਕੇ ਦੇ ਸਾਰੇ ਕਸਬਿਆਂ ਦੇ ਬਾਜ਼ਾਰ ਰੋਸ ਵਜੋਂ ਬੰਦ ਰਹੇ।
ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਬੋਲਦੇ ਹੋਏ