ਗੁਰਦਾਸਪੁਰ, 9 ਮਾਰਚ (ਸਰਬਜੀਤ ਸਿੰਘ)–ਗਿਆਨੀ ਰਘਬੀਰ ਸਿੰਘ ਜੀ ਨੂੰ ਗੈਰ ਸਿਧਾਂਤਕ ਆਹੁਦੇ ਤੋਂ ਹਟਾਉਣ ਵਿਰੁੱਧ ਸਿੱਖ ਪੰਥ ਇੱਕ ਜੁੱਟ ਹੋ ਗਿਆ ਹੈ ਅਤੇ ਇਸ ਵਿੱਚ ਅਹਿਮ ਭੂਮਿਕਾ ਨਿਭਾਉਣ ਜਾ ਰਹੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਹੈ ਨਹੀਂ ਹੋਣ ਦਿਆਂਗੇ ਕੱਲ੍ਹ ਨੂੰ ਸਾਬੋ ਕੀ ਤਲਵੰਡੀ ਦੇ ਨਵੇਂ ਦਾਗ਼ੀ ਜਥੇਦਾਰ ਦੀ ਤਾਜਪੋਸ਼ੀ ,ਉਹਨਾਂ ਇਹ ਵੀ ਕਿਹਾ ਹਟਾਏ ਗਏ ਗਿਆਨੀ ਰਘਬੀਰ ਸਿੰਘ ਜੀ ਦੀ ਜਥੇਦਾਰੀ ਨੂੰ ਬਹਾਲ ਕਰਵਾਇਆ ਜਾਵੇਗਾ, ਇਸ ਸਬੰਧੀ ਬੁੱਢੇ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਨੇ ਜਥੇਦਾਰ ਬਾਬਾ ਜੋਗਾ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ ਸਾਹਿਬ,ਦਲਪੰਥ ਬਿਧੀ ਚੰਦ ਜਥੇਦਾਰ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਤੇ ਹੋਰ ਜਥੇਬੰਦੀਆਂ ਨਾਲ਼ ਗੁਰਮਤਾ ਕਰ ਲਿਆ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਬਾਬਾ ਬਲਬੀਰ ਸਿੰਘ ਬੁਢੇ ਦਲ ਵੱਲੋਂ ਲੈ ਫੈਸਲੇ ਦੀ ਪੂਰਨ ਹਮਾਇਤ ਅਤੇ ਇਸ ਫੈਸਲੇ ਨੂੰ ਸਮੁੱਚੇ ਸਿੱਖ ਪੰਥ ਦੀ ਅਵਾਜ਼ ਵਾਲਾ ਫੈਸਲਾ ਮੰਨਦੀ ਹੈ ਉਥੇ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੀ ਹੈ ਕਿ ਕੱਲ੍ਹ ਨੂੰ ਵੱਡੀ ਪੱਧਰ ਤੇ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਨਿਹੰਗ ਸਿੰਘਾਂ ਵੱਲੋਂ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਲੈ ਫੈਸਲੇ ਦੀ ਹਮਾਇਤ ਵਿਚ ਸ਼ਾਮਿਲ ਹੋਣ ਦੀ ਲੋੜ ਤੇ ਜ਼ੋਰ ਦੇਣ ,ਤਾਂ ਕਿ ਬਾਦਲਕਿਆਂ ਵੱਲੋਂ ਜਥੇਦਾਰ ਸਾਹਿਬਾਨਾਂ ਨੂੰ ਨਿੱਤ ਦਿਨ ਕਿਰਦਾਰਕੁਸ਼ੀ ਕਰਕੇ ਆਹੁਦੇ ਤੋਂ ਹਟਾਉਣ ਵਾਲੀ ਤਖ਼ਤ ਵਿਰੋਧੀ ਨੀਤੀ ਦਾ ਮੁਕਾਬਲਾ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਥੇਦਾਰ ਬਾਬਾ ਬਲਬੀਰ ਸਿੰਘ ਬੁਢੇ ਦਲ ਵੱਲੋਂ ਬਾਦਲਕਿਆਂ ਵੱਲੋਂ ਕੱਲ੍ਹ ਨੂੰ ਨਵ ਨਿਯੁਕਤ ਜਥੇਦਾਰ ਦੀ ਤਾਜਪੋਸ਼ੀ ਨੂੰ ਰੋਕਣ ਲਈ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਨੰਦਪੁਰ ਸਾਹਿਬ ਪਹੁੰਚਣ ਵਾਲੇ ਸੱਦੇ ਦੀ ਪੂਰਨ ਹਮਾਇਤ, ਸਮੂਹ ਸੰਗਤਾਂ ਨੂੰ ਅਨੰਦਪੁਰ ਸਾਹਿਬ ਪਹੁੰਚਣ ਦੇ ਨਾਲ ਨਾਲ ਨਵ ਨਿਯੁਕਤ ਹੋਣ ਵਾਲੇ ਜਥੇਦਾਰ ਨੂੰ ਤਾਜਪੋਸ਼ੀ ਨਾ ਕਰਵਾਉਣ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਬੀਤੇ ਦਿਨੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਵੀ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਸੀ ਉਹ ਕਹਿਣੀ ਤੇ ਕਥਨੀ ਦੇ ਸੂਰੇ ਬਣਕੇ ਗਿਆਨੀ ਰਘਬੀਰ ਸਿੰਘ ਜੀ ਨੂੰ ਗੈਰ ਸਿਧਾਂਤਕ ਆਹੁਦੇ ਤੋਂ ਹਟਾਉਣ ਸਬੰਧੀ ਮੈਦਾਨ ਵਿੱਚ ਆਉਣ, ਭਾਈ ਖਾਲਸਾ ਨੇ ਦੱਸਿਆ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਬਾਬਾ ਬਲਬੀਰ ਸਿੰਘ ਵੱਲੋਂ ਦਿੱਤੇ ਬਿਆਨਾਂ ਦੀ ਪੂਰਨ ਹਮਾਇਤ ਕਰਦੀ ਹੈ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾਂ ਸ਼ਲਾਘਾਯੋਗ ਫ਼ੈਸਲਾ ਮੰਨਦੀ ਹੋਈ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕਰਦੀ ਹੈ ਕੱਲ੍ਹ ਨੂੰ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਫ਼ੌਜਾਂ ਵੱਲੋਂ ਲਾਏ ਜਾ ਰਹੇ ਇਤਿਹਾਸਕ ਮੋਰਚੇ’ਚ ਸ਼ਾਮਲ ਹੋ ਕੇ ਬਾਦਲਕਿਆਂ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਤਖਤ ਨਾਲ ਟੱਕਰ ਲੈਣ ਦਾ ਸਬਕ਼ ਸਿਖਾਇਆ ਜਾ ਸਕੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਵ ਨਿਯੁਕਤ ਬਣਨ ਵਾਲੇ ਜਥੇਦਾਰ ਸਾਹਿਬਾਨਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਇਸ ਤੋਂ ਪਿੱਛੇ ਹਟ ਜਾਣ ਨਹੀਂ ਤਾਂ ਸਿੱਖ ਕੌਮ ਨੂੰ ਇਹਨਾਂ ਜਥੇਦਾਰਾਂ ਵਿਰੁੱਧ ਵੀ ਕੋਈ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਮਸਲਾ ਬਾਦਲਕਿਆਂ ਵੱਲੋਂ ਕਿਰਦਾਰਕੁਸ਼ੀ ਕਰਕੇ ਜਥੇਦਾਰਾਂ ਨੂੰ ਆਹੁਦੇ ਤੋਂ ਹਟਾਉਣ ਦੀ, ਭਾਈ ਖਾਲਸਾ ਨੇ ਦੱਸਿਆ ਅਗਰ ਇਹ ਜਥੇਦਾਰ ਆਹੁਦੇ ਤੋਂ ਬਿਰਾਜਮਾਨ ਹੋਣ ਤੋਂ ਪਹਿਲਾਂ ਹੀ ਬਾਦਲਕਿਆਂ ਨੂੰ ਜੁਵਾਬ ਦੇ ਦੇਣ ਅਸੀਂ ਪੰਥ ਦੋਖੀਆਂ ਨਾਲ ਨਹੀਂ ਸਿਖ ਸੰਗਤਾਂ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਲ ਹਾਂ ਤਾਂ ਉਹਨਾਂ ਦੀ ਇਹ ਕਾਰਵਾਈ ਇਸ ਮੌਕੇ ਤੇ ਇਤਿਹਾਸਕ ਬਣ ਸਕਦੀ ਹੈ ਭਾਈ ਖਾਲਸਾ ਦੱਸਿਆ ਅਗਰ ਉਹ ਤਾਜਪੋਸ਼ੀ ਕਰਵਾਉਂਦੇ ਹਨ ਸਾਰੀ ਉਮਰ ਲੋਕ ਇਹਨਾਂ ਨੂੰ ਨਹੀਂ ਬਖਸ਼ਣਗੇ।
