ਪੁਲਿਸ ਵਲੋਂ ਦੋਵਾਂ ਲਾਸ਼ਾਂ ਕਬਜ਼ੇ ਚ ਲਏ ਮਾਮਲਾ ਦਰਜ਼ ਕਰ ਤਫਤੀਸ਼ ਕੀਤੀ ਜਾ ਰਹੀ ਹੈ -ਉਪ ਪੁਲਸ ਕਪਤਾਨ ਰਿਪੁਤਪਨ ਸਿੰਘ ਸੰਧੂ
ਗੁਰਦਾਸਪੁਰ, 24 ਦਸੰਬਰ (ਸਰਬਜੀਤ ਸਿੰਘ)–ਗੁਰਦਾਸਪੁਰ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਤੇ ਸਥਿਤ ਇਕ ਨਿੱਜੀ ਹੋਟਲ ਦੇ ਕਮਰੇ ਵਿੱਚੋ ਭੇਦਭਰੇ ਹਲਾਤਾਂ ਵਿੱਚ ਲੜਕਾ ਤੇ ਲੜਕੀ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਨੌਜਵਾਨ ਉਸੇ ਹੋਟਲ ਵਿੱਚ ਕੰਮ ਕਰਦਾ ਸੀ। ਜਦੋਂ ਕਿ ਲੜਕੀ ਵਿਆਹੀ ਹੈ ਅਤੇ ਗੁਰਦਾਸਪੁਰ ਦੇ ਬਰਿਆਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਉਥੇ ਹੀ ਪੁਲਸ ਮੌਕੇ ਤੇ ਪਹੁੰਚ ਪੁਲਿਸ ਵਲੋਂ ਮਾਮਲੇ ਦੀ ਜਾਚ ਸ਼ੁਰੂ ਕੀਤੀ ਗਈ। ਦੋਵੇ ਲਾਸਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਅਤੇ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਹਾਲਾਂਕਿ ਮਹਿਲਾ ਦੀ ਹੋਟਲ ਅੰਦਰ ਜਾਣ ਦੀ ਇੱਕ ਸੀ.ਸੀ.ਟੀ.ਵੀ ਵੀਡੀਓ ਵੀ ਸਾਹਮਣੇ ਆਈ ਹੈ |
ਵਰਣਯੋਗ ਹੈ ਕਿ ਨੌਜਵਾਨ ਸੂਰਜ ਕੁਮਾਰ ਹੋਟਲ ਵਿੱਚ ਹੀ ਕੁੱਕ ਦਾ ਕੰਮ ਕਰਦਾ ਸੀ। ਜਦੋਂ ਕਿ ਉਸ ਨੂੰ ਮਿਲਣ ਲਈ ਮ੍ਰਿਤਕ ਲੜਕੀ ਉਸ ਨੂੰ ਮਿਲਣ ਲਈ ਆਈ ਹੋਈ ਸੀ। ਦੋਵੇਂ ਹੀ ਰਾਤ ਨੂੰ ਹੋਟਲ ਦੇ ਕਮਰੇ ਵਿੱਚ ਸੋ ਗਏ ਸਨ। ਜਦੋਂ ਸਵੇਰੇ ਦੇਰ ਤੱਕ ਦਰਵਾਜਾ ਨਹੀਂ ਖੁਲਿਆ ਤਾਂ ਹੋਟਲ ਦੇ ਮਾਲਿਕ ਵੱਲੋਂ ਦਰਵਾਜਾ ਖਟਖਟਾਇਆ ਗਿਆ। ਪਰ ਕੋਈ ਵੀ ਹੱਲਚੱਲ ਨਹੀਂ ਹੋਈ। ਜਿਸ ਤੋਂ ਬਾਅਦ ਇਸ ਸਬੰਧੀ ਥਾਣਾ ਸਦਰ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਡੀ.ਐਸ.ਪੀ ਸਿਟੀ ਰਿਪੁਤਪਨ ਸਿੰਘ ਸੰਧੂ ਪੁਲਸ ਪਾਰਟੀ ਮੌਕੇ ਤੇ ਪੁੱਜੇ ਅਤੇ ਦਰਵਾਜੇ ਨੂੰ ਖੋਲਿਆ ਗਿਆ ਤਾਂ ਦੋਵੇਂ ਹੀ ਮ੍ਰਿਤਕ ਹਾਲਤ ਵਿੱਚ ਪਏ ਹੋਏ ਸਨ।
ਡੀਐਸਪੀ ਰਿਪੁਤਪਨ ਸਿੰਘ ਨੇ ਦੱਸਿਆ ਕਿ ਉਨਾਂ ਵਲੋਂ ਮੌਕੇ ਤੇ ਪਹੁੰਚ ਹਰ ਪੱਖ ਤੋਂ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ ਜਦਕਿ ਲਾਸਾ ਨੂੰ ਕਬਜ਼ੇ ਵਿਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ 174 ਦਾ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।


