ਸੰਯੁਕਤ ਕਿਸਾਨ ਮੋਰਚੇ ਦੀ ਜਥੇਬੰਦੀ ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਵਫ਼ਦ ਨੇ ਸੌਂਪਿਆ ਮੰਗ ਪੱਤਰ

ਗੁਰਦਾਸਪੁਰ

ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ)–ਅੱਜ ਸੰਯੁਕਤ ਕਿਸਾਨ ਮੋਰਚੇ ਦੀ ਜਥੇਬੰਦੀ ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਵਫ਼ਦ ਨੇ ਐਸ ਐਸ ਪੀ ਬਟਾਲਾ ਦੀ ਗੈਰ ਹਾਜ਼ਰੀ ਵਿੱਚ ਉਨ੍ਹਾਂ ਦੇ ਰੀਡਰ ਹਰਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ। ਵਫਦ ਵਿੱਚ ਸ਼ਾਮਲ ਆਗੂਆਂ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ, ਸੁਖਦੇਵ ਸਿੰਘ ਭਾਗੋਕਾਵਾਂ, ਰਘਬੀਰ ਸਿੰਘ ਪਕੀਵਾਂ ਅਤੇ ਗੁਰਮੀਤ ਸਿੰਘ ਡਡਿਆਲਾ ਨਜਾਰਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨਾਲ ਸਬੰਧਤ ਜਸਪਾਲ ਸਿੰਘ ਵਾਸੀ ਡੇਰਾ ਬਾਬਾ ਨਾਨਕ ਅਤੇ ਰਣਬੀਰ ਸਿੰਅ‌ ਉਰਫ ਕਾਕਾ ਨੇ ਘਣੀਆਂ ਕੇ ਬੇਟ ਦੇ ਦਲਿਤ ਪਰਿਵਾਰ ਜਗੀਰ ਸਿੰਘ ਉਰਫ ਸਾਬੇ‌ ਦੀ ਤਿੰਨ ਏਕੜ ਤੋਰੀਏ ਅਤੇ ਜਵਾਰ ਦੀ ਫ਼ਸਲ ਬਰਬਾਦ ਕਰ ਦਿਤੀ ਹੈ।

ਕਿਸਾਨ ਆਗੂਆਂ ਕਿਹਾ ਕਿ 21ਅਗਸਤ ਨੂੰ ਇਨ੍ਹਾਂ ਧਨਾਢ ਕਿਸਾਨਾ ਨੇ ਆਪਣੇ ਨਾਲ ਇਕ ਦਰਜਨ ਵਿਅਕਤੀ ਲੈ ਕੇ ਚਾਰ ਟਰੈਕਟਰਾ ਨਾਲ ਬੀਜੀ ਫ਼ਸਲ ਵਾਹ ਦਿੱਤੀ ਜਦੋਂ ਕਿ ਇਹ ਜ਼ਮੀਨ ਜੰਗਲਾਤ ਵਿਭਾਗ ਦੀ ਹੈ ਅਤੇ ਇਹ ਦਲਿਤ ਪਰਿਵਾਰ ਆਪਣੇ ਵਡ ਵਡੇਰਿਆਂ ਤੋਂ ਇਸ ਜ਼ਮੀਨ ਉਪਰ ਖੇਤੀ ਕਰ ਰਿਹਾ ਹੈ ਅਤੇ ਕਰੀਬ 35ਸਾਲ‌‌ ਤੋਂ ਇਸ ਜ਼ਮੀਨ ਦੀਆਂ ਗਰਦੌਰੀਆ ਵੀ ਇਸ ਪਰਿਵਾਰ ਦੇ ਨਾਂ ਹਨ। ਆਗੂਆਂ ਮੰਗ ਪੱਤਰ ਵਿੱਚ ਲਿਖਿਆ ਹੈ ਕਿ ਸਤਾਧਾਰੀ ਧਿਰ ਨਾਲ ਸਬੰਧਤ ਇਨਾਂ ਵਿਅਕਤੀਆਂ ਨੇ ਇਹ ਕਾਰਵਾਈ ਦਲਿਤ ਪਰਿਵਾਰ ਸਮਝ ਕੇ ਕੀਤੀ ਗਈ ਹੈ ਅਤੇ ਬਕਾਇਦਾ ਇਸ ਪਰਿਵਾਰ ਨੂੰ ਦਲਿਤ ਅਪਸ਼ਬਦ ਬੋਲਦਿਆਂ ਗਾਲੀ ਗਲੋਚ ਅਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਡੇਰਾ ਬਾਬਾ ਨਾਨਕ ਪੁਲਿਸ ਨੂੰ ਸਬੰਧਤ ਪਰਿਵਾਰ ਨੇ ਕਈ‌ ਦਰਖਾਸਤਾਂ ਦਿੱਤੀਆਂ ਹਨ ਪਰ ਪੁਲੀਸ ਨੇ ਇਨ੍ਹਾਂ ਧਨਾਢ ਵਿਅਕਤੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਮੰਗ ਪੱਤਰ ਵਿੱਚ ਪੜਤਾਲ ਕਰਕੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ

Leave a Reply

Your email address will not be published. Required fields are marked *