ਗੁਰਦਾਸਪੁਰ 23 ਮਈ (ਸਰਬਜੀਤ ਸਿੰਘ)– ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਸ਼ਰਮਾ, (ਸਟੇਟ ਐਵਾਰਡੀ) ਅਤੇ ਅਨੀਤਾ; ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਟੂਰਨਾਂਮੈਂਟ ਕਮੇਟੀ ਦੀ ਚੋਣ ਸਫ਼ਲਤਾ ਪੂਰਵਕ ਸੰਪੰਨ ਹੋ ਗਈ ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀ.ਈ.ਓ. ਸੈਕੰ: ਰਾਜੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਸਿੱਖਿਆ ਵਿਭਾਗ ਦੀ ਖੇਡ ਕਮੇਟੀ ਦੋ ਸਾਲਾਂ ਲਈ ਚੁਣੀ ਗਈ ਹੈ। ਇਸ ਚੋਣ ਨੂੰ ਨੇਪਰੇ ਚਾੜ੍ਹਨ ਲਈ ਪ੍ਰਿੰਸੀਪਲ ਅਨਿਲ ਭੱਲਾ (ਸਕੂਲ਼ ਆਫ ਐਮੀਨੈਂਸ ਗੁਰਦਾਸਪੁਰ), ਗੀਤਿਕਾ ਗੋਸਵਾਮੀ (ਬੀ ਐਨ ਓ, ਹੈਡ ਮਿਸਟ੍ਰੈਸ ਸ ਹ ਸ ਬੱਬਰੀ), ਦਵਿੰਦਰ ਕੁਮਾਰ (ਬੀ ਐਨ ਓ, ਹੈਡ ਮਾਸਟਰ ਸ ਹ ਸ ਸਾਧੂਚੱਕ), ਨੀਤਿਕਾ ਭੱਲਾ (ਹੈਡ ਮਿਸਟ੍ਰੈਸ ਸ ਹ ਸ ਤਿੱਬੜ) , ਹੈੱਡਮਾਸਟਰ ਨਰਿੰਦਰ ਮਹਿਤਾ ਵੱਲੋਂ ਪਾਰਦਰਸ਼ੀ ਢੰਗ ਨਾਲ ਜ਼ਿਲ੍ਹਾ ਟੂਰਨਾਂਮੈਂਟ ਕਮੇਟੀ ਦੀ ਚੋਣ ਕਾਰਵਾਈ ਗਈ।
ਉਨ੍ਹਾਂ ਦੱਸਿਆ ਕਿ ਇਕਬਾਲ ਸਿੰਘ ਸਮਰਾ (ਹੈਡ ਮਾਸਟਰ ਸ ਹ ਸ ਸੀੜਾ) ਨੂੰ ਜ਼ਿਲ੍ਹਾ ਟੂਰਨਾਂਮੈਂਟ ਕਮੇਟੀ ਗੁਰਦਾਸਪੁਰ ਦਾ ਉੱਪ ਪ੍ਰਧਾਨ , ਮੁਕੇਸ਼ ਕੁਮਾਰ (ਲੈਕਚਰਾਰ ਸ ਕੰਨਿਆ ਸੀ. ਸੈ. ਸਕੂਲ ਦੀਨਾਨਗਰ) ਜੀ ਨੂੰ ਜਨਰਲ ਸਕੱਤਰ , ਪ੍ਰਦੀਪ ਕੁਮਾਰ ਲੈਕਚਰਾਰ (ਸ ਸੀ. ਸੈ. ਸ ਘਣੀਏ ਕੇ ਬਾਂਗਰ) ਜੀ ਨੂੰ ਸਹਾਇਕ ਸਕੱਤਰ , ਗੁਰਪ੍ਰੀਤ ਸਿੰਘ ਸ.ਹ.ਸ. ਸਾਹੋਵਾਲ ਨੂੰ ਟੈਕਨੀਕਲ ਮੈਂਬਰ ਚੁਣਿਆ ਗਿਆ। ਉਹਨਾਂ ਦੇ ਨਾਲ ਨਾਲ ਉਰਮਿਲਾ ਅਤੇ ਸੰਜੀਵ ਕੁਮਾਰ ਨੂੰ ਮੈਬਰ ਚੁਣਿਆ ਗਿਆ। ਉਨ੍ਹਾਂ ਨਵੇਂ ਚਿਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਪਰਦੀਪ ਅਰੋੜਾ, ਵੋਕੇਸ਼ਨਲ ਕੁਆਡੀਨੇਟਰ, ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ, ਗੁਰਦਾਸਪੁਰ, ਰਾਜਦੀਪ ਸਿੰਘ, ਡੀ ਪੀ ਆਈ ਸਿੱਧਵਾਂ, ਰਾਜਵਿੰਦਰ ਸਿੰਘ, ਲੈਕਚਰਾਰ ਪਨੀਆੜ, ਹਰਪਾਲ ਸਿੰਘ ਲੈਕਚਰਾਰ ਅਲੀਵਾਲ, ਸੁਨੀਲ ਕੁਮਾਰ, ਪੀ ਟੀ ਆਈ ਹਕੀਮਪੁਰ, ਸ੍ਰੀਮਤੀ ਮਨਜੀਤ ਕੌਰ ਡੀ ਪੀ ਈ , ਰਜਿੰਦਰ ਕੁਮਾਰ ਕਾਲੇਨੰਗਲ, ਲੈਕਚਰਾਰ ਰਜਵੰਤ ਕੌਰ, ਸਤਿੰਦਰ ਕੌਰ, ਸਰਬਜੀਤ ਸਿੰਘ, ਵਿਜੇ ਕੁਮਾਰ ਲੈਕਚਰਾਰ,ਅਤੇ ਜ਼ਿਲ੍ਹੇ ਦੇ ਸਾਰੇ ਪੀ ਟੀ ਈ ਡੀ. ਪੀ. ਈ. ਅਤੇ ਲੈਕਚਰਾਰ ਹਾਜਰ ਸਨ।


