ਕਾਂਗਰਸ ਵਰਗੀਆਂ ਵੱਡੀਆਂ ਪਾਰਟੀਆਂ ਆਪਣੇ ਘਮੰਡ ਵਿਚ ਖੱਬੀਆਂ ਪਾਰਟੀਆਂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕਰ ਰਹੀਆਂ-ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਬਟਾਲਾ, ਗੁਰਦਾਸਪੁਰ, 28 ਜਨਵਰੀ (ਸਰਬਜੀਤ ਸਿੰਘ)– ਮਾਰਕਸਵਾਦੀ ਲੈਨਿਨਵਾਦੀ ਪਾਰਟੀ ਲਿਬਰੇਸ਼ਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ‌ ਫੈਜਪੁਰਾ ਰੋਡ ਪਾਰਟੀ ਦਫਤਰ ਵਿਖੇ ਸੁਖਦੇਵ ਸਿੰਘ ਭਾਗੋਕਾਵਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਵੱਖ ਵੱਖ ਏਜੰਡਿਆਂ ਤੇ ਚਰਚਾ ਕਰਦਿਆਂ ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਗੁਲਜ਼ਾਰ ਸਿੰਘ ਭੁੰਬਲੀ ਅਤੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਭਾਵੇਂ ਸਾਡੀ ਪਾਰਟੀ ਇੰਡੀਆ ਗਠਜੋੜ ਵਿਚ ਸ਼ਾਮਿਲ ਹੈ ਪਰ ਅਸੀਂ ਪੰਜਾਬ ਵਿੱਚ ਕੁੱਝ ਸੀਟਾਂ ਤੇ ਚੋਣ ਲੜਨ ਲਈ ਸੀਟਾਂ ਦੀ ਨਿਸ਼ਾਨਦੇਹੀ ਕਰ ਰਹੇ ਹਾਂ ਕਿਉਂਕਿ ਇਡੀਆ ਗਠਜੋੜ ਦੀਆਂ ਕਾਂਗਰਸ ਵਰਗੀਆਂ ਵਡੀਆਂ ਪਾਰਟੀਆਂ ਆਪਣੇ ਘਮੰਡ ਵਿਚ ਖ਼ਬੀਆਂ ਪਾਰਟੀਆਂ ਨਾਲ਼ ਕੋਈ ਸਲਾਹ ਮਸ਼ਵਰਾ ਨਹੀਂ ਕਰ ਰਹੀਆਂ। ਆਗੂਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇਸ਼ ਦੀਆਂ ਮਜ਼ਦੂਰ ਜਥੇਬੰਦੀਆਂ ਵਲੋਂ 16 ਫਰਵਰੀ ਨੂੰ ਦਿੱਤੇ ਭਾਰਤ ਪੱਧਰ ਦੀ ਹੜਤਾਲ ਦੇ ਸੱਦੇ ਅਤੇ ਸੰਯੁਕਤ ਕਿਸਾਨ ਮੋਰਚੇ ਵਲੋਂ 16 ਫਰਵਰੀ ਨੂੰ ਪੇਂਡੂ ਭਾਰਤ ਨੂੰ ਬੰਦ ਕਰਨ ਦੇ ਕੀਤੇ ਐਲਾਨ ਦਾ‌ ਜ਼ੋਰਦਾਰ ਸਮਰਥਨ ਕਰੇਗੀ।ਇਸ ਹੜਤਾਲ ਵਿੱਚ ਨੌਜਵਾਨ, ਵਿਦਿਆਰਥੀ, ਮੁਲਾਜ਼ਮ ਅਤੇ ਹਰ ਤਰ੍ਹਾਂ ਦੇ ਕਿਰ ਏਕੜਤੀ ਸ਼ਾਮਲ ਹੋਣਗੇ, ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਹੜਤਾਲ ਫਾਸ਼ੀਵਾਦੀ ਮੋਦੀ ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗੀ । ਮੀਟਿੰਗ ਵਿੱਚ‌ ਅਸ਼ਵਨੀ ਕੁਮਾਰ ਲੱਖਣਕਲਾਂ‌, ਵਿਜੇ ਸੋਹਲ, ਦਲਬੀਰ ਭੋਲਾ ਮਲਕਵਾਲ, ਬਸੀਰ ਗਿੱਲ, ਗੁਰਦੇਵ ਸਿੰਘ ਅਤੇ ਕੁਲਵੰਤ ਸਿੰਘ ਰਾਮਦੀਵਾਲੀ ਸ਼ਾਮਲ ਸਨ

Leave a Reply

Your email address will not be published. Required fields are marked *