ਗਣਤੰਤਰ ਦਿਵਸ ਮੌਕੇ ਅਧਿਆਪਕਾ ਪੂਨਮਜੋਤ ਕੌਰ ਬਿਹਤਰ ਸੇਵਾਵਾਂ ਲਈ ਸਨਮਾਨਿਤ

ਗੁਰਦਾਸਪੁਰ

ਗੁਰਦਾਸਪੁਰ 28 ਜਨਵਰੀ (ਸਰਬਜੀਤ ਸਿੰਘ)– 26 ਜਨਵਰੀ ਨੂੰ 75 ਵਾਂ ਗਣਤੰਤਰ ਦਿਵਸ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿਖੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਡਿਪਟੀ ਸਪੀਕਰ ਪੰਜਾਬ ਸ੍ਰੀ ਜੈ ਕ੍ਰਿਸ਼ਨ ਰੌਣੀ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਦੌਰਾਨ ਡਿਪਟੀ ਸਪੀਕਰ ਪੰਜਾਬ ਸ੍ਰੀ ਜੈ ਕ੍ਰਿਸ਼ਨ ਰੌਣੀ , ਡਿਪਟੀ ਕਮਿਸ਼ਨਰ ਡਾ. ਹਿੰਮਾਸ਼ੂ ਅਗਰਵਾਲ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਪੂਨਮਜੋਤ ਕੌਰ ਈ.ਟੀ.ਟੀ. ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਦਾਰਾਪੁਰ ਬਲਾਕ ਕਾਹਨੂੰਵਾਨ 1 ਨੂੰ ਸਿੱਖਿਆ ਵਿਭਾਗ ਵਿੱਚ ਦਿੱਤੀਆਂ ਬਿਹਤਰ ਸੇਵਾਵਾਂ ਲਈ ਜ਼ਿਲ੍ਹਾ ਪੱਧਰ ਤੇ ਗਣਤੰਤਰ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਮਮਤਾ ਖੁਰਾਣਾ ਸੇਠੀ ਤੇ ਉੱਪ ਜ਼ਿਲ੍ਹਾ ਅਫ਼ਸਰ ਐਲੀ: ਪ੍ਰਕਾਸ਼ ਜੋਸ਼ੀ ਵੱਲੋਂ ਅਧਿਆਪਕਾ ਪੂਨਮਜੋਤ ਕੌਰ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *