ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੇ ਵੱਡੇ ਤੋਂ ਵੱਡੇ ਲੀਡਰ ਨੂੰ ਵੀ ਰਾਹੁਲ ਗਾਂਧੀ ਵਾਂਗ ਮੀਡੀਏ ਤੋਂ ਦੂਰੀ ਬਣਾ ਕੇ ਰੱਖਣਾ ਸਮੇਂ ਦੀ ਮੰਗ ਹੈ- ਭਾਈ ਵਿਰਸਾ ਸਿੰਘ ਖਾਲਸਾ –

ਗੁਰਦਾਸਪੁਰ

ਗੁਰਦਾਸਪੁਰ, 3 ਅਕਤੂਬਰ (ਸਰਬਜੀਤ ਸਿੰਘ)–ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਿਫ਼ਤੀ ਦਾ ਘਰ ਤੇ ਬਖਸ਼ਿਸ਼ ਦਾ ਵੱਡਾ ਭੰਡਾਰੀ ਹੈ ਅਤੇ ਇਥੇ ਨਿਮਾਣੇ ਬਣਕੇ ਆਉਣ ਨਾਲ ਹਰ ਇਨਸਾਨ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪਾਂ ਤੋਂ ਛੁਟਕਾਰਾ ਮਿਲਦਾ ਹੈ ਜਦੋਂ ਕਿ ਇਥੇ ਚੜਾਈ ਕਰ ਕੇ ਆਉਣ ਵਾਲੇ ਵੱਡੇ ਵੱਡੇ ਹੰਕਾਰੀਆਂ ਨੂੰ ਮੂੰਹ ਦੀ ਮਾਰ ਖਾਣੀਂ ਪਈ ,ਪਰ ਇਥੇ ਨਿਮਾਣਾ ਬਣ ਕੇ ਆਉਣ ਵਾਲੇ ਵੱਡੇ ਵੱਡੇ ਅਪਰਾਧੀਆਂ ਨੂੰ ਵੀ ਮੁਆਫੀ ਮਿਲ ਜਾਂਦੀ ਹੈ,ਇਸ ਕਰਕੇ ਕਾਂਗਰਸ ਹਾਈਕਮਾਂਡ ਦੇ ਮੁੱਖ ਲੀਡਰ ਰਾਹੁਲ ਗਾਂਧੀ ਦਾ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਮੀਡੀਏ ਤੋਂ ਦੂਰੀ ਬਣਾ ਕੇ ਰੱਖਣ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦੀ ਹੋਈ ਅਕਾਲੀ ਦਲ ਦੀ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਹਰਮੰਦਰ ਸਾਹਿਬ ਨਕਮਸਤਕ ਹੋਣ ਤੋਂ ਬਾਅਦ ਰਾਹੁਲ ਗਾਂਧੀ ਤੇ ਟਿਪਣੀ ਕਰਨ ਦੀ ਨਿਖੇਧੀ ਕਰਦੀ ਹੈ ਕਿਉਂਕਿ ਇਸ ਵਕਤ ਇਹ ਟਿੱਪਣੀ ਬਿੱਲ ਕੁੱਲ ਗਲਤ ਗੁਰ ਮਰਿਯਾਦਾ ਦੇ ਅਨੁਕੂਲ ਨਹੀਂ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਬੀਬੀ ਹਰਸਿਮਰਤ ਕੌਰ ਦਾ ਇਸ ਨੂੰ ਸ਼ਰਧਾ ਨਾਲ ਨਕਮਸਤਕ ਹੋਣਾ ਨਹੀਂ ? ਸਗੋਂ ਹਰਸਿਮਰਤ ਕੌਰ ਬਾਦਲ ਵੱਲੋਂ ਹੰਕਾਰੀ ਬਿਰਤੀ ਨਾਲ ਸਾਰੇ ਧਰਮਾਂ ਦੇ ਸਾਂਝੇ ਕੇਂਦਰ ਸ਼੍ਰੀ ਹਰਮੰਦਰ ਸਾਹਿਬ ਨੂੰ ਆਪਣਾ ਨਿਜੀ ਘਰ ਸਮਝਦਿਆਂ ਕਾਂਗਰਸ ਹਾਈ ਕਮਾਂਡ ਦੇ ਕੌਮੀ ਤੇ ਮੁੱਖ ਲੀਡਰ ਰਾਹੁਲ ਗਾਂਧੀ ਤੇ ਸਿਆਸੀ ਟਿਪਣੀ ਕਰਨਾ ਸੀ ਅਤੇ ਸਮੂਹ ਧਰਮੀ ਲੋਕ ਤੇ ਆਮ ਸ਼ਰਧਾਵਾਨ ਸਿੱਖ ਸੰਗਤਾਂ ਇਸ ਦਾ ਵਿਰੋਧ ਕਰਦੀਆਂ ਹੋਈਆਂ ਮੰਗ ਕਰ ਰਹੀਆਂ ਹਨ,ਕਿ ਹਰਪਾਰਟੀ ਦੇ ਵੱਡੇ ਤੋਂ ਵੱਡੇ ਆਗੂਆਂ ਵੱਲੋਂ ਵੀ ਰਾਹੁਲ ਗਾਂਧੀ ਵਾਂਗ ਸ਼੍ਰੀ ਹਰਿਮੰਦਰ ਸਾਹਿਬ ਨਕਮਸਤਕ ਹੋਣ ਸਮੇਂ ਮੀਡੀਏ ਤੋਂ ਦੂਰ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਇਥੇ ਆ ਕੇ ਨਿਮਾਣੀ ਅਵਸਥਾ ਵਿੱਚ ਗੁਰੂ ਘਰ ਤੇ ਸੰਗਤਾਂ ਦੀ ਸੇਵਾ ਕਰਨੀ ਚਾਹੀਦੀ ਹੈ ,ਜਿਵੇਂ ਕਾਂਗਰਸ ਦੇ ਮੁੱਖ ਲੀਡਰ ਰਾਹੁਲ ਗਾਂਧੀ ਵੱਲੋਂ ਆਪਣੇ ਦਰਬਾਰ ਸਾਹਿਬ ਨਕਮਸਤਕ ਹੋਣ ਸਮੇਂ ਸ਼ਰਧਾ ਭਾਵਨਾਂ ਤੇ ਨਿਮਾਣਾਪਣ ਕਰਕੇ ਵਿਖਾਈ ਗਈ,ਇਸ ਨਾਲ ਹਰ ਉਸ ਮਨੁੱਖ ਨੂੰ ਅਧਿਆਤਮਕ ਗਿਆਨ ਸਿੱਖਿਆ, ਸ਼ਰਧਾ ਤੇ ਕੁਦਰਤੀ ਸਕੂਨ ਮਿਲਦੀ ਹੈ ,ਜੋਂ ਮਨੁੱਖ ਸ਼ਰਧਾ ਭਾਵਨਾਵਾਂ ਤੇ ਨਿਮਾਣੇ ਬਣਕੇ ਨਕਮਸਤਕ ਹੋਣ ਆਉਂਦੇ ਸਨ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਾਂਗਰਸ ਦੇ ਕੌਮੀ ਮੁਖੀ ਨੇਤਾ ਰਾਹੁਲ ਗਾਂਧੀ ਵੱਲੋਂ ਪਵਿੱਤਰ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਕਮਸਤਕ ਹੋਣ ਸਮੇਂ ਮੀਡੀਏ ਤੋਂ ਦੂਰੀ ਬਣਾਉਣ ਵਾਲੀ ਧਰਮੀ ਨੀਤੀ ਦੀ ਸ਼ਲਾਘਾ , ਬੀਬੀ ਹਰਸਿਮਰਤ ਕੌਰ ਵੱਲੋਂ ਰਾਹੁਲ ਗਾਂਧੀ ਦੇ ਦਰਸ਼ਨਾਂ ਤੇ ਟਿਪਣੀ ਕਰਨ ਦੀ ਨਿੰਦਾ ਅਤੇ ਸਮੂਹ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਹਰਮੰਦਰ ਸਾਹਿਬ ਨਕਮਸਤਕ ਹੋਣ ਸਮੇਂ ਰਾਹੁਲ ਗਾਂਧੀ ਵਾਂਗ ਮੀਡੀਆ ਤੋਂ ਦੂਰੀ ਬਣਾ ਕੇ ਰੱਖਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ ਬੇਸ਼ੱਕ ਰਾਹੁਲ ਗਾਂਧੀ ਦੀ ਦਾਦੀ ਨੇ ਪਵਿੱਤਰ ਸ਼੍ਰੀ ਹਰਿਮੰਦਰ ਸਾਹਿਬ ਤੇ ਫੌਜੀ ਅਟੈਕ ਕਰਵਾਇਆ ਅਤੇ ਉਨ੍ਹਾਂ ਨੂੰ ਬਣਦੀ ਸਜ਼ਾ ਮਿਲ ਗਈ, ਭਾਈ ਖਾਲਸਾ ਨੇ ਕਿਹਾ ਜਿਹੜੇ ਇਨਸਾਨ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ, ਕੋਈ ਕਸੂਰ ਨਹੀਂ,ਉਸ ਨਮੁੱਖ ਨੂੰ ਨਤਮਸਤਕ ਹੋਣ ਸਮੇਂ ਇਹੋ ਜਿਹੀ ਟਿਪਣੀ ਕਰਨੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਵੱਡੀ ਗਲਤੀ , ਸਿਆਸਤ ਤੋਂ ਪ੍ਰੇਰਿਤ ਅਤੇ ਗੁਰ ਮਰਯਾਦਾ ਸਮੇਤ ਸਿੱਖੀ ਸਿਧਾਂਤਾਂ ਦੇ ਬਿਲਕੁਲ ਅਨਕੂਲ ਨਹੀਂ ,ਭਾਈ ਖਾਲਸਾ ਨੇ ਕਿਹਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬੀਬੀ ਦੀ ਇਸ ਟਿੱਪਣੀ ਸਬੰਧੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ,ਉਥੇ ਹਰ ਸਿਆਸੀ ਪਾਰਟੀਆਂ ਦੇ ਵੱਡੇ ਤੋਂ ਵੱਡੇ ਲੀਡਰ ਨੂੰ ਅਪੀਲ ਕਰਦੀ ਹੈ ਕਿ ( ਸਿਫ਼ਤੀ ਦੇ ਘਰ, ਗੁਰੂ ਰਾਮਦਾਸ ਸਰੋਵਰ ਨਾਤੇ।। ਸਭ ਉਤਰੇ ਪਾਪ ਕਮਾਤੇ ਪਵਿੱਤਰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਆਪਣੀ ਕੂੜ ਰੂਪੀ ਜ਼ਹਿਰ ਸਿਆਸਤ ਨੂੰ ਛੱਡ ਕੇ ਰਾਹੁਲ ਗਾਂਧੀ ਤੋਂ ਸਿਖਿਆ ਲੈ ਕੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੋ ਅਤੇ ਹੱਥੀਂ ਸੇਵਾ ਕਰਨ ਦੀ ਲੋੜ ਤੇ ਜ਼ੋਰ ਦਿਆ ਕਰੋਂ, ਇਸ ਨਾਲ ਭਵਿੱਖ ਵਿੱਚ ਦੇਸ਼ ਦੀ ਸਿਆਸੀ ਸੇਵਾ ਕਰਨ ਵਾਲਿਆਂ ਲੀਡਰਾਂ ਨੂੰ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਧਰਮੀ ਸਬਕ਼ ਸਿਖਾਇਆ ਜਾ ਸਕਦਾ ਹੈ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਧੂਲਕਾ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਭਾਈ ਲਖਵਿੰਦਰ ਸਿੰਘ ਰਾਜਿਸਥਾਨ, ਭਾਈ ਸਿੰਦਾ ਸਿੰਘ ਨਿਹੰਗ ਸਿੰਘ ਅਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਸਰਵਜੀਤ ਸਿੰਘ ਮਾਨੋਕੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਜੱਸਾ ਸਿੰਘ ਸੰਗੋਵਾਲ ਕਪੂਰਥਲਾ ਅਤੇ ਭਾਈ ਅਜੈਬ ਸਿੰਘ ਮੋਗਾ ਆਦਿ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *