ਗੁਰਦਾਸਪੁਰ, 27 ਜਨਵਰੀ (ਸਰਬਜੀਤ ਸਿੰਘ)– ਗੁਰਦਾਸਪੁਰ ਵਿਖੇ ਨਵਦੀਪ ਸਿੰਘ ਸਟੇਡੀਅਮ ਵਿਚ ਗਣਤੰਤਰਤਾ ਦਿਵਸ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਜੈ ਕਿਸ਼ਨ ਰੋੜੀ ਡਿਪਟੀ ਸਪੀਕਰ ਪੰਜਾਬ ਵਲੋਂ ਮੁੱਖ ਮਹਿਮਾਨ ਵਜੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।ਪਾਵਰਕਾਮ ਗੁਰਦਾਸਪੁਰ ਵਲੋਂ ਮਹਿਕਮੇ ਵਲੋਂ ਦਿਤੀਆਂ ਗਈਆਂ ਸਰਕਾਰੀ ਨੌਕਰੀਆਂ, ਸਮੂਹ ਖਪਤਕਾਰਾਂ ਦੀਆਂ 600 ਯੂਨਿਟਾਂ ਦਾ ਬਿੱਲ ਮੁਆਫ ਕਰਨ, ਬਿਜਲੀ ਚੋਰੀ ਦੀ ਰੋਕਥਾਮ ਅਤੇ ਸਮਾਰਟ ਮੀਟਰਾਂ ਦੇ ਫਾਇਦੇ ਦਰਸਾਉਂਦੀ ਅਤੇ ਹੋਰ ਪਾਵਰਕਾਮ ਦੀਆਂ ਉਪਲੱਬਧੀਆਂ ਨੂੰ ਦਰਸਾਉਂਦੀ ਝਾਕੀ ਪੇਸ਼ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਲੋਂ ਇੰਜ: ਜਸਵਿੰਦਰ ਸਿੰਘ ਵਿਰਦੀ ਨਿਗਰਾਨ ਇੰਜੀਨੀਅਰ ਗੁਰਦਾਸਪੁਰ, ਇੰਜ: ਕੁਲਦੀਪ ਸਿੰਘ ਵਧੀਕ ਨਿਗਰਾਨ ਇੰਜੀਨੀਅਰ, ਇੰਜ: ਹਿਰਦੇਪਾਲ ਸਿੰਘ ਬਾਜਵਾ ਅਤੇ ਪੂਰੀ ਟੀਮ ਨੂੰ ਸੁੰਦਰ ਝਾਕੀ ਪੇਸ਼ ਕਰਨ ਲਈ ਇਕ ਟਰਾਫੀ ਦੇ ਕੇ ਸਨਮਾਨਿਤ ਕੀਤਾ।ਮੁੱਖ ਮਹਿਮਾਨ ਵਲੋਂ ਉਚੇਚੇ ਤੌਰ ਤੇ ਝਾਕੀ ਦੀ ਤਾਰੀਫ ਕੀਤੀ ਗਈ ਅਤੇ ਪਾਵਰਕਾਮ ਨੂੰ ਹੋਰ ਸੁਚੱਜੇ ਤਰੀਕੇ ਨਾਲ ਪਬਲਿਕ ਪ੍ਰਤੀ ਆਪਣੀਆਂ ਸੇਵਾਵਾਂ ਦੇਣ ਸਬੰਧੀ ਪ੍ਰੇਰਿਤ ਵੀ ਕੀਤਾ ਗਿਆ।