ਐਸ.ਐਮ.ਓਜ ਨੂੰ ਕਮਿਊਨਿਟੀ ਹੈਲਥ ਅਫ਼ਸਰਾਂ ਨੇ ਦਿੱਤੇ 30 ਜਨਵਰੀ ਦੀ ਸਮੂਹ ਛੁੱਟੀ ਦੇ ਪੱਤਰ

ਚੰਡੀਗੜ੍ਹ

ਚੰਡੀਗੜ੍ਹ, ਗੁਰਦਾਸਪੁਰ, 28 ਜਨਵਰੀ (ਸਰਬਜੀਤ ਸਿੰਘ)– ਸੂਬਾ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਐਨ.ਐਚ.ਐਮ ਅਧੀਨ ਹੈਲਥ ਵੈਲਨੈਸ ਸੈਂਟਰਾਂ ਉੱਤੇ ਕੰਮ ਕਰ ਰਹੇ ਕਮਿਊਨਿਟੀ ਹੈਲਥ ਅਫਸਰ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਆ ਰਹੀਆਂ ਦਿੱਕਤਾਂ ਦੇ ਹਲ਼ ਕਰਨ ਦੇ ਸਿਲਸਿਲੇ ਸਬੰਧੀ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕਰੋਨਾ ਕਾਲ ਅਤੇ ਹੜਾਂ ਦੌਰਾਨ ਕਾਫੀ ਅਹਿਮ ਭੂਮਿਕਾ ਨਿਭਾਈ ਗਈ। ਉਹ ਵਿਭਾਗ ਨੂੰ ਪਿਛਲੇ ਲੰਬੇ ਸਮੇਂ ਤੋਂ ਆ ਰਹੀਆਂ ਦਿੱਕਤਾਂ ਦੇ ਹੱਲ ਕਰਨ ਸਬੰਧੀ ਜਾਣੂ ਕਰਵਾ ਰਹੇ ਹਨ, ਲੇਕਿਨ ਵਿਭਾਗ ਟਾਲ ਮਟੋਲ ਕਰ ਰਿਹਾ ਹੈ। ਪਿਛਲੇ ਦਿਨੀ ਵੀ ਉਨ੍ਹਾਂ ਵੱਲੋਂ ਚੰਡੀਗੜ੍ਹ , ਪਰਿਵਾਰ ਭਲਾਈ ਵਿਭਾਗ ਵਿਖੇ ਰੋਸ ਵਜੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ । ਜਿਸਦੇ ਸਿੱਟੇ ਵਜੋਂ ਉਹਨਾਂ ਨੂੰ ਮਾਨਯੋਗ ਐਮਡੀ ਐਨਐਚਐਮ ਨਾਲ ਮੀਟਿੰਗ ਮਿਲੀ ਸੀ ਜੋਕਿ ਮਿਤੀ 15 ਜਨਵਰੀ 2024 ਨੂੰ ਕਮੇਟੀ ਦੇ ਆਗੂਆਂ ਨਾਲ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ। ਜਿਸ ਵਿੱਚ ਉਹਨਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਉੱਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਲਦ ਹੀ ਉਹਨਾਂ ਦੇ ਹੱਲ ਕਰਨ ਦਾ ਆਸ਼ਵਾਸਨ ਦਿੱਤਾ ਗਿਆ ਸੀ। ਪਰੰਤੂ ਦਸ ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਹਜੇ ਵੀ ਵਿਭਾਗ ਵੱਲੋਂ ਇਸ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ, ਕਮੇਟੀ ਜਦੋਂ ਵੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇਸ ਸਬੰਧ ਵਿੱਚ ਰਾਬਤਾ ਕਾਇਮ ਕਰਦੀ ਹੈ ਉਦੋਂ ਕਦੇ ਸਮਾਂ ਲੱਗੇਗਾ ਕਦੇ ਇਕ ਦੋ ਦਿਨਾਂ ਵਿੱਚ ਹੋਜੇਗਾ, ਕਹਿ ਕੇ ਟਾਲ ਮਟੋਲ ਕੀਤੀ ਜਾ ਰਹੀ ਹੈ । ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲਾਂ ਹੀ ਬਾਕੀ ਸੂਬਿਆਂ ਦੇ ਮੁਤਾਬਿਕ 5000 ਪ੍ਰਤੀ ਮਹੀਨਾ ਤਨਖਾਹ ਘੱਟ ਮਿਲ ਰਹੀ ਹੈ ।ਉਹਨਾਂ ਦੀ ਤਨਖਾਹ ਦਾ ਇੱਕ ਵੱਡਾ ਹਿੱਸਾ ਇਨਸੈਂਟਿਵ ਦੇ ਰੂਪ ਵਿੱਚ ਟੀਚੇ ਪੂਰੇ ਕਰਨ ਉਪਰੰਤ ਉਹਨਾਂ ਨੂੰ ਦਿੱਤਾ ਜਾਂਦਾ ਹੈ ਤੇ ਉਹਨਾਂ ਟੀਚਿਆਂ ਨੂੰ ਪੂਰਾ ਕਰਨ ਲਈ ਜੋ ਸਹੂਲਤਾਂ ਚਾਹੀਦੀਆਂ ਹਨ ਉਹ ਸਰਕਾਰ ਵੱਲੋਂ ਜਾਂ ਵਿਭਾਗ ਵੱਲੋਂ ਮੁਹ ਈਆ ਨਹੀਂ ਕਰਵਾਈਆਂ ਜਾ ਰਹੀਆਂ ਉਤੋਂ ਇੱਕ ਹੀ ਬੰਦੇ ਉੱਤੇ ਵਾਧੂ ਕੰਮਾਂ ਦਾ ਭਾਰ ਪਾਇਆ ਜਾ ਰਿਹਾ ਹੈ। ਲਗਾਤਾਰ ਹੋ ਰਹੇ ਸੀਐਚਓ ਦੇ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਦੇ ਵਿਰੁੱਧ ਉਹਨਾਂ ਆਵਾਜ਼ ਬੁਲੰਦ ਕੀਤੀ ਹੈ l ਅੱਜ ਸੂਬਾ ਪੰਜਾਬ ਦੇ ਸੈ.ਐਚ.ਓ ਨੇ ਵੱਖ ਵੱਖ ਬਲਾਕਾਂ/ਜ਼ਿਲਿਆਂ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਮਿਤੀ 30 ਜਨਵਰੀ 2024 ਦੀ ਸਮੂਹਿਕ ਛੁੱਟੀ ਦੇ ਪੱਤਰ ਦਿੱਤੇ । ਪ੍ਰੈਸ ਨਾਲ ਗੱਲ ਬਾਤ ਕਰਦੇ ਡਾ ਸੁਨੀਲ ਤਰਗੋਤਰਾ ਨੇ ਕਿ ਜੇਕਰ ਜਲਦ ਉਹਨਾਂ ਦੀਆਂ ਮੰਗਾਂ ਦੇ ਹੱਲ ਨਹੀਂ ਕੀਤੇ ਜਾਂਦੇ ਤਾਂ ਮਿਤੀ 30 ਜਨਵਰੀ ਨੂੰ ਲਗਭੱਗ 2600, ਚੰਡੀਗੜ੍ਹ ਪਰਿਵਾਰ ਕਲਿਆਣ ਭਲਾਈ ਵਿਭਾਗ ਵਿਖੇ ਧਰਨਾ ਪ੍ਰਦਰਸ਼ਨ ਕਰਨ ਤੇ ਮਜਬੂਰ ਹੋਵਣਗੇ ਜਿਸ ਦਿਨ ਨਿਰੋਲ ਜਿੰਮੇਵਾਰੀ ਵਿਭਾਗ ਦੀ ਹੋਵੇਗੀ।

Leave a Reply

Your email address will not be published. Required fields are marked *