ਨਸ਼ਾ ਤਸਕਰਾ ਵੱਲੋਂ ਘਰ ਤੇ ਕੀਤਾ ਗਿਆ ਹਮਲਾ
ਗੁਰਦਾਸਪੁਰ, 14 ਨਵੰਬਰ ( ਸਰਬਜੀਤ ਸਿੰਘ)– ਕੁਲਵਿੰਦਰ ਸਿੰਘ ਮਾਨ ਇੰਟਰਨੈਸ਼ਨਲ ਖਿਡਾਰੀ ਹੈ ਇਹ ਚਿੱਟੇ ਖਿਲਾਫ ਬੋਲਦੇ ਹਨ ਇਹਨਾਂ ਦੇ ਚਿੱਟੇ ਖਿਲਾਫ ਬੋਲਣ ਕਰਕੇ ਨਸ਼ਾ ਤਸਕਰਾਂ ਨੇ ਇਹਨਾਂ ਦੇ ਘਰ ਉੱਤੇ ਹਮਲਾ ਕੀਤਾ ਇਹਨਾਂ ਦੇ ਲੱਤ ਵਿੱਚ ਦੋ ਗੋਲੀਆਂ ਵੱਜੀਆਂ ਅਤੇ ਇਹਨਾਂ ਦੀ ਪਤਨੀ ਗਰਭਵਤੀ ਸੀ ਉਹਨਾਂ ਉੱਪਰ ਵੀ ਹਮਲਾ ਕੀਤਾ ਗਿਆ ਇਹਨਾਂ ਦੇ ਘਰ ਅੱਜ ਵੀ ਗੋਲੀਆਂ ਦੇ ਨਿਸ਼ਾਨ ਹਨ । ਫਿਰ ਉਹਨਾਂ ਨੇ ਪਰਚਾ ਦਰਜ਼ ਕਰਵਾਇਆਂ ਪਰ ਉਹਨਾਂ ਦਾ ਕੋਈ ਹੱਲ ਨਹੀਂ ਹੋਇਆ ਫਿਰ ਉਹ ਦੱਸਦੇ ਹਨ ਕਿ ਸਾਰੀ ਪੁਲਿਸ ਚੰਗੀ ਜਾਂ ਮਾੜੀ ਨਹੀਂ ਹੁੰਦੀ। ਉਹ ਦੱਸਦੇ ਹਨ ਕਿ ਮੇਰੇ ਉੱਤੇ ਹਮਲਾ ਹੋਣ ਤੋਂ ਦੂਜੇ ਦਿਨ ਬਾਅਦ ਹੀ ਮੈਨੂੰ ‘ਲੰਡਾ ਹਰੀਕੇ’ ਨਾਮ ਦੀ ਫੇਕ ਆਈਡੀ ਤੋਂ ਮੈਸਜ ਆਉਂਦਾ ਹੈ ਤੇ ਉਹ ਝੂੱਠੀ ਹਮਦਰਦੀ ਦਿਖਾਉਂਦੇ ਹਨ ਇਹ ਫੇਕ ਆਈਡੀ ਜਸਪ੍ਰੀਤ ਸਿੰਘ ਜੱਸ ਨੇ ਬਣਾਈ ਹੁੰਦੀ ਹੈ ਜੋ ਕੀ ਤੀਰਥ ਸਰਪੰਚ ਦਾ ਮੁੰਡਾ ਹੁੰਦਾ ਹੈ ਤੇ ਤੀਰਥ ਸਰਪੰਚ ਵੀ ਕੁਲਵੀਰ ਜ਼ੀਰੇ ਦੀ ਸਿਫਾਰਸ਼ ਤੇ ਬਣਿਆ ਹੋਇਆ ਹੈ ਅਮਰਜੀਤ ਨੇ ਮੇਰੇ ਉੱਤੇ ਝੂੱਠਾ ਪਰਚਾ ਦਰਜ਼ ਕੀਤਾ। ਮੈਂ ਫਿਰ ਆਈ .ਪੀ.ਐੱਸ ਹਰਮਨ ਵੀਰ ਗਿੱਲ ਕੋਲ ਗਿਆ ਇਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਉਹਨਾਂ ਨੇ ਹਮਲਾ ਕਰਨ ਵਾਲਿਆਂ ਚੋਂ ਤਿੰਨ ਜਣਿਆਂ ਨੂੰ ਫੜ ਲਿਆ ( ਨੇਕੀ, ਸੰਦੀਪ, ਪ੍ਰਗਟ ਸਿੰਘ) ਪਹਿਲਾਂ ਤਾਂ ਉਹ ਆਪਣੇ ਘਰ ਦਿਆ ਤੇ ਹਰਮੰਦਿਰ ਸਾਹਿਬ ਦੀਆਂ ਸੋਹਾਂ ਖਾਂ ਕੇ ਪੁਲਿਸ ਨੂੰ ਗੁੰਮਰਾਹ ਕਰਕੇ ਚਲੇ ਗਏ।ਪਰ ਫਿਰ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਫੜਿਆ ਗਿਆ ਤੇ ਚੰਗੀ ਤਰ੍ਹਾਂ ਪੁੱਛ ਪੜਤਾਲ ਕੀਤੀ ਗਈ ਤੇ ਉਹ ਦੱਸਦੇ ਹਨ। ਕੀ ਸਾਡੇ ਨਾਲ ਦਿਆਂ ਨੇ ਕਿਸੇ ਬਾਹਰਲੇ ਬੰਦੇ ਤੋਂ, ਬਾਹਰਲੇ ਨੰਬਰ ਤੇ ਫੇਕ ਆਈਡੀ ਬਣਾਈ ਤੇ ਸਾਡਾ ਸਾਥੀ ਪਰਮਿੰਦਰ ਸਿੰਘ ਅਤੇ ਭੱਟੂ ਉਹਨਾਂ ਨੇ ਬੰਦਿਆਂ ਨੂੰ ਇਕੱਠਾ ਕੀਤਾ ਤੇ ਘਰ ਉੱਤੇ ਹਮਲਾ ਕਰਨ ਦੀ ਜੁਗਤ ਬਣਾਈ। ਹਥਿਆਰ ਵੀ ਉਹਨਾਂ ਨੇ ਇਕੱਠੇ ਕੀਤੇ। ਇਹ ਗੱਲ ਜਦੋਂ ਕੁਲਵੀਰ ਜ਼ੀਰੇ ਨੂੰ ਪਤਾ ਲੱਗੀ ਤਾਂ ਉਸ ਨੇ ਹਰਮਨ ਵੀਰ ਗਿੱਲ ਨੂੰ ਉਹਨਾਂ ਤਿੰਨ ਬੰਦਿਆਂ ਨੂੰ ਛੱਡਣ ਲਈ ਕਿਹਾ ਜਦੋਂ ਹਰਮਨ ਵੀਰ ਗਿੱਲ ਨੇ ਇਹ ਗੱਲ ਨਾ ਮੰਨੀ ਤਾ ਓਸਦੀ ਬਦਲੀ ਕਰਵਾ ਦਿੱਤੀ। ਮੈਂ ਜਿੰਨਾ ਜਣਿਆਂ ਉੱਪਰ ਪਰਚਾ ਕਰਵਾਇਆ ਸੀ। ਉਹਨਾਂ ਵਿੱਚੋਂ ਤਿੰਨ ਜਣਿਆਂ ( ਜਸਪ੍ਰੀਤ ਸਿੰਘ, ਇੰਦਰ, ਗੁਰਪ੍ਰੀਤ) ਦੇ ਨਾਮ ਕੁਲਵੀਰ ਜ਼ੀਰਾ ਨੇ ਪਰਚੇ ਚੋਂ ਕਢਵਾਂ ਦਿੰਦਾ ਹੈ। ਫਿਰ ਉਹਨਾਂ ਤਿੰਨ ਜਣਿਆਂ (ਨੇਕੀ, ਸੰਦੀਪ, ਪ੍ਰਗਟ ਸਿੰਘ) ਦੀਆਂ ਜਮਾਨਤਾਂ ਹੋਣ ਲੱਗ ਜਾਂਦੀਆਂ ਹਨ। ਡੇਢ ਸਾਲ ਬਾਅਦ ਫਿਰ ਉਹ ਤਿੰਨ ਜਣੇ ਐੱਸ.ਏ ਪਰਮਜੀਤ ਸਿੰਘ ਗਿੱਲ ਕੋਲ ਪੇਸ਼ ਹੁੰਦੇ ਹਨ। ਇਹਨਾਂ ਨੇ ਅੰਦਰ,14 ਲੱਖ ਦਿੱਤਾ ਹੁੰਦਾ ਹੈ ਮੈਨੂੰ ਇਹ ਪਤਾ ਲੱਗਦਾ ਹੈ ਕੀ ਇਹਨਾਂ ਨੂੰ ਅੰਦਰ ਵਧੀਆ ਬੈੱਡ ਤੇ ਚਿੱਟੀ ਚਾਦਰ ਉੱਤੇ ਪਾਇਆ ਜਾਂਦਾ ਹੈ। ਫਿਰ ਮੈਂ ਐੱਸ.ਪੀ.ਡੀ ਰੁਪਿੰਦਰ ਪੱਟੀ ਕੋਲ ਜਾਂਦਾ ਹਾਂ ਤੇ ਉਹਨਾਂ ਨੂੰ ਸਾਰੀ ਗੱਲ ਦੱਸਦਾ ਹਾਂ ਉਹ ਮੈਨੂੰ ਕਈ ਦਿਨ ਢਾਲ- ਮਟੋਲ ਕਰਕੇ ਭੇਜਦੇ ਰਹੇ। ਫਿਰ ਇੱਕ ਦਿਨ ਉਹ ਮੈਨੂੰ ਕਹਿੰਦੇ ਕੀ ਮੈਨੂੰ ਚੇਤਾ ਭੁੱਲ ਗਿਆ ਸੀ। ਮੈਂ ਵੋਟਾਂ ਚ ਬਿਜੀ ਸੀ। ਮੈਂ ਫੇਰ ਕਿੱਕਰ ਸਿੰਘ ਕੋਲ ਜਾਂਦਾ ਹਾਂ ਉਹ ਮੈਨੂੰ ਇਹ ਕਹਿ ਕੇ ਮੌੜ ਦਿੰਦੇ ਹਨ ਕੀ ਮੈਂ ਨਹੀਂ ਸੀ ਇੱਥੇ ਪਰਮਜੀਤ ਸੀ ਫਿਰ ਮੈਂ ਚਰਨਜੀਤ ਸੋਹਲ ਕੋਲ ਜਾਂਦਾ ਹਾਂ ਮੇਰਾ ਇਹ ਕੇਸ ਚਲਦੇ -2 ਅੱਠ s.h.o ਬਦਲ ਗਏ 5-6 S.S.P ਬਦਲ ਗਏ । ਫਿਰ ਇੱਕ ਦਿਨ ਮੈਂ ਸ਼ਾਮ ਨੂੰ ਬਜ਼ਾਰ ਵਿੱਚੋਂ ਘਰ ਜਾ ਰਿਹਾ ਹੁੰਦਾ ਹਾਂ ਤਾਂ ਮੈਨੂੰ ਉੱਥੇ ਇੱਕ ਬਲੈਰੋ ਤੇ ਵਰਨਾਂ ਕਈ ਬੰਦਿਆਂ ਨੂੰ ਦੇਖਦਾ ਹੈ ਤੇ ਉਹਨਾਂ ਵਿੱਚੋਂ ਦੋ ਜਣਿਆਂ ਦੇ ਹੱਥ ਵਿਚ ਏਕੇ ਸੰਤਾਲੀ ਦਿਖਦੀ ਹੈ ਮੈਨੂੰ ਲੱਗਦਾ ਹੈ ਕਿ ਚੱਲੋ ਇਹਨਾਂ ਕੋਲ ਤਾਂ ਅਸਲਾਂ ਇਹ ਸਰਕਾਰੀ ਮੁਲਾਜ਼ਮ ਹੋਣਗੇ ਮੈਂ ਫਿਰ ਘਰ ਚਲਾ ਜਾਂਦਾ ਹਾਂ ਤੇ ਘਰ ਜਾਣ ਸਾਰ ਮੈਨੂੰ ਮੇਰੇ ਦੋਸਤ ਦਾ ਫੋਨ ਆ ਜਾਂਦਾ ਕੀ ਤੂੰ ਮੇਰੀ ਦੁਕਾਨ ਤੇ ਆ ਜਾ ਜਲਦੀ। ਮੈਂ ਉਸਦੀ ਦੁਕਾਨ ਤੇ ਚਲਾ ਜਾਂਦਾ ਉਥੇ ਉਹੀ ਦੋ ਗੱਡੀਆਂ ਖੜ੍ਹੀਆਂ ਹੁੰਦੀਆਂ ਹਨ ਤੇ ਬੰਦਿਆਂ ਦੇ ਮੂੰਹ ਢੱਕੇ ਹੁੰਦੇ ਹਨ ਜਦੋਂ ਉਹ ਮੂੰਹ ਤੋਂ ਕੱਪੜਾ ਤਾਰਦੇ ਹਨ ਤਾਂ ਉਹ ਪਰਮਿੰਦਰ ਭੱਟੂ ਤੇ ਉਸ ਨਾਲ ਦੱਸ ਜਣੇ ਹੁੰਦੇ ਹਨ ਤੇ ਉਹ ਮੈਨੂੰ ਧਮਕੀ ਦਿੰਦੇ ਹਨ ਕੀ ਤੂੰ ਕੇਸ ਵਾਪਿਸ ਲੈ ਲਾ ਨਹੀਂ ਅਸੀਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਜਾਨੋਂ ਮਾਰ ਦੇਵਾਂਗੇ ਤੇ ਇਹ ਕਹਿ ਕੇ ਵਾਪਸ ਚਲੇ ਜਾਂਦੇ ਹਨ ਪਰਮਿੰਦਰ ਸਿੰਘ ਹਾਲੇ ਤੱਕ ਭਗੌੜਾ ਹੈ ਇਹਨਾਂ ਦੇ ਇਹ ਹਮਲੇ ਕਰਕੇ ਮੈਂ ਤੁਰ ਵੀ ਨੀ ਸਕਦਾ ਅਤੇ ਇਹਨਾਂ ਗੈਂਗਸਟਰਾਂ ਨੇ ਮੇਰੇ ਤੋਂ ਬਾਅਦ ਚਾਰ ਹੋਰ ਦੇ ਗੋਲੀਆਂ ਮਾਰੀਆਂ ਹਨ। ਮੇਰੇ ਕੋਲ ਇਹਨਾਂ ਖਿਲਾਫ਼ ਸਾਰੇ ਸਬੂਤ ਹਨ।ਪਰ ਸਰਕਾਰ ਇਹਨਾਂ ਖਿਲਾਫ਼ ਕੋਈ ਐਕਸ਼ਨ ਨਹੀਂ ਲੈ ਰਹੀ।
S.P.M.L ਲਿਬਰੇਸ਼ਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਈਰਲਾ ਵੱਲੋਂ ਪੂਰ- ਜ਼ੋਰ ਅਪੀਲ ਕਰਦੇ ਹਾਂ। ਇਹਨਾਂ ਬੰਦਿਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਕਾਮਰੇਡ ਧਰਮਪਾਲ ਸੁਨਾਮ