ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਸ਼ੁੱਭ ਦਿਹਾੜਾ ਡੇਰਾ ਭਾਈ ਹਰਿ ਜੀ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ਼ਰਧਾ ਭਾਵਨਾਵਾਂ ਨਾਲ ਮਨਾਇਆ- ਸੰਤ ਅਮਰੀਕ ਸਿੰਘ

ਦੋਆਬਾ

ਕਪੂਰਥਲਾ, ਗੁਰਦਾਸਪੁਰ, 14 ਅਪ੍ਰੈਲ (ਸਰਬਜੀਤ ਸਿੰਘ)– ਹਰ ਸਾਲ ਦੀ ਤਰ੍ਹਾਂ ਡੇਰਾ ਭਾਈ ਹਰਿ ਜੀ ਸਾਹਿਬ ਖੁਖਰੈਣ ਕਪੂਰਥਲਾ ਵਿਖੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਸ਼ੁੱਭ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਮੌਜੂਦਾ ਗੱਦੀਨਸ਼ੀਨ ਸੰਤ ਮਹਾਂਪੁਰਸ਼ ਬਾਬਾ ਅਮਰੀਕ ਸਿੰਘ ਜੀ ਖੁਖਰੈਣ ਵਾਲਿਆਂ ਦੀ ਦੇਖ ਰੇਖ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸੰਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ, ਲੜੀਵਾਰ ਅਖੰਡ ਪਾਠਾਂ ਦੇ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ ਗਏ, ਸਮੂਹ ਬੁਲਾਰਿਆਂ ਦਾ ਮੁੱਖ ਪ੍ਰਬੰਧਕ ਸੰਤ ਮਹਾਂਪੁਰਸ਼ ਬਾਬਾ ਅਮਰੀਕ ਸਿੰਘ ਜੀ ਵੱਲਾ ਸਨਮਾਨ ਕੀਤਾ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ, ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮਾਂ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦੱਸਿਆ ਸਮਾਗਮਾਂ ਸਬੰਧੀ ਪਰਸੋਂ ਦੇ ਰੋਜ਼ ਤੋਂ ਰੱਖੇਂ ਲੜੀਵਾਰ ਅਖੰਡਪਾਠਾਂ ਦੇ ਭੋਗ ਅਰਦਾਸ ਅਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਛੇਵੇਂ ਪਾਤਸ਼ਾਹ ਦੇ ਇਤਿਹਾਸਕ ਗੁਰਦੁਆਰੇ ਗੁਰਸਰ ਸੈਫਲਾ ਬਾਦ ਦੇ ਹਜ਼ੂਰੀ ਰਾਗੀ ਜਥੇ ਦੇ ਇਲਾਹੀ ਕੀਰਤਨ ਸ੍ਰਵਣ ਕਰਵਾਉਣ ਤੋਂ ਉਪਰੰਤ ਗੁਰਮਤਿ ਸਮਾਗਮ ਤੇ ਧਾਰਮਿਕ ਦੀਵਾਨ ਦੀ ਅਰੰਭਤਾ ਹੋਈ ,ਜਿਸ ਵਿੱਚ ਪੰਥ ਦੇ ਨਾਮਵਾਰ ਰਾਗੀ ਢਾਡੀ ਕਵੀਸ਼ਰ ਤੇ ਪ੍ਰਚਾਰਕਾਂ ਨੇ ਹਾਜ਼ਰੀ ਲਵਾਈ ਅਤੇ ਆਈ ਸਿੱਖ ਸੰਗਤ ਨੂੰ ਖਾਲਸੇ ਦੇ ਸਾਜਨਾ ਦਿਵਸ ਤੇ ਵਿਸਾਖੀ ਸਬੰਧੀ ਬਹੁਤ ਵਿਸਥਾਰ ਨਾਲ ਚਾਨਣਾ ਪਾਇਆ, ਮੁੱਖ ਪ੍ਰਬੰਧਕ ਸੰਤ ਮਹਾਂਪੁਰਸ਼ ਸੰਤ ਬਾਬਾ ਅਮਰੀਕ ਸਿੰਘ ਜੀ ਵੱਲੋਂ ਪਾਵਨ ਪਵਿੱਤਰ ਹੁਕਮਨਾਮੇ ਦੀ ਕਥਾ ਵਿਚਾਰ ਕਰਦਿਆਂ ਸਪੱਸ਼ਟ ਕੀਤਾ 1699 ਦੀ ਵਿਸਾਖੀ ਮੌਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲੱਖੇ ਦੇ ਇਕੱਠ ‘ਚ ਨੰਗੀਂ ਤਲਵਾਰ ਹੱਥ ਵਿਚ ਲੈ ਕੇ ਲਲਕਾਰਿਆ ਸਾਨੂੰ ਇੱਕ ਸੀਸ ਦੀ ਜ਼ਰੂਰਤ ਹੈ ? ਅਤੇ ਇਸ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਭਾਈ ਧਰਮ ਸਿੰਘ ਨੇ ਬੇਨਤੀ ਕੀਤੀ ! ਸਤਿਗੁਰੂ ਜੀ ਮੇਰਾ ਸੀਸ ਹਾਜ਼ਰ ਹੈ ਜੀ, ਅਤੇ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਫ਼ਿਰ ਅਵਾਜ਼ ਮਾਰੀ ਤਾਂ ਭਾਈ ਦਇਆ ਸਿੰਘ ਜੀ ਹਾਜ਼ਰ ਹੋਏ ਦੇ ਨਾਲ ਨਾਲ ਪੰਜ ਵਾਰ ਸਤਿਗੁਰ ਜੀ ਨੇ ਸੀਸ ਦੇਣ ਵਾਲੇ ਬਚਨ ਇਕੱਠ ‘ਚ ਬੈਠੀ ਸੰਗਤ ਨੂੰ ਫੁਰਮਾਏ, ਇਸ ਕੌਤਕ ਰਾਹੀਂ ਸਤਿਗੁਰੂ ਜੀ ਨੇ ਪੰਜ ਪਿਆਰਿਆਂ ਦੀ ਸਾਜਨਾ ਕੀਤੀ, ਇਥੇ ਇਹ ਗੱਲ ਵਰਨਣਯੋਗ ਹੈ ਕਿ ਕਈ ਕਮਜ਼ੋਰ ਦਿਲ ਦੇ ਮਾਲਕ ਸਤਿਗੁਰੂ ਜੀ ਦੇ ਇਹਨਾਂ ਕੌਤਕਾਂ ਨੂੰ ਸਮਝ ਨਾ ਸਕੇ ? ਤੇ ਮੌਕੇ ਤੋਂ ਦੌੜ ਗਏ ,ਉਹਨਾਂ ਕਿਹਾ ਕਈਆਂ ਨੇ ਮਾਤਾ ਜੀਤੋ ਜੀ ਨੂੰ ਸਤਿਗੁਰੂ ਦੇ ਕੌਤਕ ਸਬੰਧੀ ਜਾਣਕਾਰੀ ਦਿੱਤੀ ਅਤੇ ਮਾਤਾ ਜੀ ਨੇ ਹਾਜ਼ਰ ਹੋ ਕੇ ਵੇਖਿਆ ! ਤਾਂ ਉਸ ਵਕਤ ਤੱਕ ਸਤਿਗੁਰੂ ਜੀ ਇਹਨਾਂ ਪੰਜ ਸਿੰਘਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਸ਼ ਕਰ ਰਹੇ ਸਨ, ਬਾਬਾ ਅਮਰੀਕ ਸਿੰਘ ਜੀ ਨੇ ਦੱਸਿਆ ਕਿ ਸਤਿਗੁਰਾਂ ਨੇ ਇੰਨਾ ਪੰਜਾ ਪਿਆਰਿਆਂ ਨੂੰ ਦੱਸਿਆ ਅੱਜ ਤੋਂ ਤੁਸੀਂ ਭਰਮ ਭੇਤ, ਜ਼ਾਤ ਪਾਤ,ਊਚ ਨੀਚ ਤੋਂ ਮੁਕਤ ਹੋ ਕੇ ਖ਼ਾਲਸੇ ਦੇ ਨਿਆਰੇਪਨ ਨੂੰ ਉਜਾਗਰ ਕਰਨ ਲਈ ਸੱਚ,ਹੱਕ,ਇਨਸਾਨ, ਧਰਮ ਤੇ ਚੱਲਦੇ ਹੋਏ ਗ਼ਰੀਬ ਮਜ਼ਲੂਮਾਂ ਦੀ ਰੱਖਿਆ ਕਰਨੀ ਹੈ ਅਤੇ ਜ਼ੁਲਮ ਦਾ ਮੁਕਾਬਲਾ ਕਰਨਾ ਹੈ, ਬਾਬਾ ਅਮਰੀਕ ਸਿੰਘ ਜੀ ਨੇ ਕਿਹਾ ਹਰ ਪ੍ਰਾਣੀ ਨੂੰ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ, ਉਹਨਾਂ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਨੂੰ ਕਿਹਾ ਹਾਉਮੇ ਹੰਕਾਰ ਤੇ ਵਿਖਾਵੇ ਵਾਲੀ ਸੇਵਾ ਤੋਂ ਉਪਰ ਉਠ ਕੇ ਨਿਮਾਣੇਪਨ ‘ਚ ਸੇਵਾ ਕਰਨੀ ਚਾਹੀਦੀ ਤਾਂ ਇਥੇ ਗੁਰੂ ਘਰ ‘ਚ ਬੇਅੰਤ ਭੰਡਾਰੇ ਭਰੇ ਹੋਏ ਹਨ ! ਮੰਗਣ ਵਾਲਾ ਥੱਕ ਸਕਦਾ ? ਪਰ ਉਹ ਦਾਤਾ ਦੇਣ ਵਾਲਾ ਥੱਕਦਾ ਨਹੀਂ ? , ਸਮੂਹ ਧਾਰਮਿਕ ਬੁਲਾਰਿਆਂ ਦਾ ਬਾਬਾ ਜੀ ਵੱਲੋਂ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।। ਇਸ ਮੌਕੇ ਬਹੁਤ ਤੇ ਬਹੁਤ ਸਾਰੇ ਧਾਰਮਿਕ ਸਿਆਸੀ ਤੇ ਸਮਾਜ ਸੇਵਕਾਂ ਨੇ ਹਾਜ਼ਰੀ ਲਵਾਈ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ।

Leave a Reply

Your email address will not be published. Required fields are marked *