ਗੁਆਂਢੀ ਦੇਸ਼ ਨਿਪਾਲ ਬਾਰਡਰ ਤੇ ਤਾਇਨਾਤ ਇੰਡੀਅਨ ਆਰਮੀ ਦੇ ਨੌਜਵਾਨਾਂ ਵੱਲੋਂ ਸਿੱਖ ਧਾਰਮਿਕ ਆਗੂਆਂ ਨੂੰ ਸਨਮਾਨ ਦੇਣਾ ਸ਼ਲਾਘਾਯੋਗ ਕਦਮ- ਸੰਤ ਸੁਖਵਿੰਦਰ ਸਿੰਘ ਆਲੋਵਾਲ

ਦੋਆਬਾ


ਫਿਲੌਰ, ਗੁਰਦਾਸਪੁਰ, 17 ਦਸੰਬਰ (ਸਰਬਜੀਤ ਸਿੰਘ)– ਦੋਆਬੇ ਖੇਤਰ’ਚ ਆਪਣੀਆਂ ਧਾਰਮਿਕ, ਸਮਾਜਿਕ ਤੇ ਸਿਆਸੀ ਸਰਗਰਮੀਆਂ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖੀ ਪ੍ਰਚਾਰ ਲਈ ਪ੍ਰਸਿੱਧ ਹੋਏ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਦੇ ਮੁੱਖੀ ਸੰਤ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ਆਪਣੇ ਜਥੇ ਸਮੇਤ ਅੱਜ ਕੱਲ੍ਹ ਯੂ ਪੀ ਵਿਖੇ ਸਿੱਖੀ ਦੇ ਧਰਮ ਪ੍ਰਚਾਰ ਹਿੱਤ ਪਹੁੰਚੇ ਹੋਏ ਹਨ ਅਤੇ ਯੂ ਪੀ ਦੇ ਵੱਖ ਵੱਖ ਧਾਰਮਿਕ ਸਥਾਨਾਂ ਤੇ ਧਾਰਮਿਕ ਸਮਾਗਮਾ ਵਿਚ ਹਾਜ਼ਰ ਲਵਾਂ ਕਿ ਪੋਹ ਮਹੀਨੇ ਦੀ ਸ਼ਹੀਦੀ ਦਾਸਤਾਨ ਸਬੰਧੀ ਸੰਗਤਾਂ ਨੂੰ ਜਾਣੂ ਕਰ ਵਾ ਰਹੇ ਹਨ ਅਤੇ ਬੀਤੇ ਕੱਲ੍ਹ ਉਹਨਾਂ ਨੇ ਗੁਰਦੁਆਰਾ ਮੈਨੀਆ ਸਾਹਿਬ ਤਹਿਸੀਲ ਪੁਆਇਆਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸੱਜੇ ਵੱਡੇ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਲਵਾਈ ਤੇ ਸੰਗਤਾਂ ਨੂੰ ਪੋਹ ਮਹੀਨੇ ਸ਼ਹੀਦਾਂ ਸਬੰਧੀ ਜਾਗਰੂਕ ਕੀਤਾ ਅਤੇ ਅੱਜ ਉਹਨਾਂ ਨੇ ਨੇਪਾਲ ਬਾਰਡਰ ਤੇ ਇੱਕ ਵੱਡੇ ਗੁਰਮਤਿ ਸਮਾਗਮ ਨੂੰ ਸੰਬੋਧਨ ਕੀਤਾ ,ਜਿਥੇ ਨੇਪਾਲ ਬਾਰਡਰ ਤੇ ਤਾਇਨਾਤ ਇੰਡੀਅਨ ਆਰਮੀ ਦੇ ਨੌਂ ਜਵਾਨਾਂ ਵੱਲੋਂ ਸੰਤ ਸੁਖਵਿੰਦਰ ਸਿੰਘ ਜੀ ਆਲੋਵਾਲ ਤੇ ਉਹਨਾਂ ਦੇ ਜਥੇ ਦਾ ਭਰਵਾਂ ਸਵਾਗਤ ਕੀਤਾ ਗਿਆ, ਇਹ ਬੜੇ ਫਕਰ ਤੇ ਮਾਣ ਵਾਲੀ ਗੱਲ ਹੈ ਕਿ ਬਾਰਡਰਾਂ ਤੇ ਤਾਇਨਾਤ ਇੰਡੀਅਨ ਆਰਮੀ ਦੇ ਨੌਜਵਾਨ ਸਿੱਖ ਧਾਰਮਿਕ ਆਗੂਆਂ ਨੂੰ ਪੂਰਾ ਮਾਣ ਦੇ ਰਹੇ ਹਨ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇਪਾਲ ਬਾਰਡਰ ਤੇ ਤਾਇਨਾਤ ਇੰਡੀਅਨ ਆਰਮੀ ਦੇ ਨੌਜਵਾਨਾਂ ਦੀ ਸਿੱਖ ਧਰਮੀਆਂ ਪ੍ਰਤੀ ਮਾਣ ਸਨਮਾਨ ਦੇਣ ਵਾਲੀ ਨੀਤੀ ਦੀ ਪ੍ਰਸੰਸਾ ਤੇ ਇਸ ਨੂੰ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲਾ ਵਰਤਾਰਾ ਸਮਝਦੀ ਹੋਈ ਮੰਗ ਕਰਦੀ ਹੈ ਕਿ ਅਜਿਹੀ ਨੀਤੀ ਹਰ ਭਾਰਤੀ ਨਾਗਰਿਕ ਨਾਲ ਵਰਤਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ। ਇਹ ਸਬੰਧੀ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਾਬਾ ਸੁਖਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਬਹੁਤ ਹੀ ਫ਼ਕਰ ਤੇ ਮਾਣ ਵਾਲੀ ਗੱਲ ਹੈ ਕਿ ਸਿਖਾਂ ਨੂੰ ਨੇਪਾਲ ਜਿਹੇ ਗੁਵਾਂਢੀ ਦੇਸ਼ ਦੇ ਬਾਰਡਰਾਂ ਤੇ ਇੰਡੀਇਨ ਆਰਮੀ ਵੱਲੋਂ ਵਿਸ਼ੇਸ਼ ਸਨਮਾਨ ਮਿਲ ਰਿਹਾ ਹੈ, ਸੰਤ ਸੁਖਵਿੰਦਰ ਸਿੰਘ ਜੀ ਨੇ ਦੱਸਿਆ ਸਭ ਤੋਂ ਪਹਿਲਾਂ ਨੌਜਵਾਨਾ ਨੇ ਸਾਨੂੰ ਬਾਰਡਰ ਪਾਰ ਕਰਵਾਂ ਕੇ ਉਥੋਂ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ ਤੇ ਬਾਹਦ ਵਿਚ ਇੰਡੀਆ ਦੇ ਭਾਈ ਗੁਰਬਖਸ਼ ਦੇ ਆਖਰੀ ਘਰ ਵਿੱਚ ਆਰਮੀ ਦੇ ਅਧਿਕਾਰੀਆਂ ਵੱਲੋਂ ਸਾਨੂੰ ਚਾਹ ਪਾਣੀ ਪਿਲਾਇਆ ਗਿਆ ਅਤੇ ਪੂਰਾ ਆਦਰ ਸਤਿਕਾਰ ਦਿੱਤਾ ਗਿਆ, ਸੰਤ ਸੁਖਵਿੰਦਰ ਸਿੰਘ ਜੀ ਜੋਂ ਇੱਕ ਉੱਗੇ ਧਾਰਮਿਕ ਆਗੂ ਤੇ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕਮੇਟੀ ਮੈਂਬਰ ਵੀ ਹਨ ਵੱਲੋਂ ਇਨ੍ਹਾਂ ਸਾਰੇ ਇੰਡੀਅਨ ਆਰਮੀ ਦੇ ਨੇਪਾਲ ਬਾਰਡਰ ਤੇ ਤਾਇਨਾਤ ਅਧਿਕਾਰੀਆਂ ਤੇ ਜਵਾਨਾਂ ਦਾ ਸੀਰੀ ਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇੰਡੀਅਨ ਆਰਮੀ ਦੇ ਨੇਪਾਲ ਬਾਰਡਰ ਤੇ ਤਾਇਨਾਤ ਨੌਜਵਾਨਾਂ ਤੇ ਅਧਿਕਾਰੀਆਂ ਵੱਲੋਂ ਪੰਜਾਬੀ ਸੰਤਾਂ ਮਹਾਪੁਰਸ਼ਾਂ ਨੂੰ ਦਿੱਤੇ ਮਾਣ ਸਨਮਾਨ ਵਾਲੀ ਨੀਤੀ ਦੀ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਕਿ ਅਜਿਹਾ ਵਰਤਾਰਾ ਸਾਰੇ ਸਿੱਖ ਧਾਰਮਿਕ ਆਗੂਆਂ ਨਾਲ ਕੀਤਾ ਜਾਵੇ ।

Leave a Reply

Your email address will not be published. Required fields are marked *