ਯੂ.ਪੀ ਦੇ ਗੁਰਦੁਆਰਾ ਟਾਟਰਗੰਜ ਨੇੜੇ ਨੇਪਾਲ ਬਾਰਡਰ ਵਿਖੇ ਸਥਾਨਕ ਸੰਗਤਾਂ ਵੱਲੋਂ ਗੁਰੂ ਨਾਨਕ ਦੇਵ ਜੀ ਤੇ ਸਮੂਹ ਸ਼ਹੀਦਾਂ ਦੀ ਯਾਦ ‘ਚ ਗੁਰਮਤਿ ਸਮਾਗਮ ਕਰਵਾਇਆ- ਸੰਤ ਸੁਖਵਿੰਦਰ ਸਿੰਘ ਆਲੋਵਾਲ

ਹੋਰ ਪ੍ਰਦੇਸ਼


ਯੂ.ਪੀ, ਗੁਰਦਾਸਪੁਰ, 17 ਦਸੰਬਰ (ਸਰਬਜੀਤ ਸਿੰਘ)– ਯੂ.ਪੀ ਦੇ ਗੁਰਦੁਆਰਾ ਟਾਟਰਗੰਜ ਨੇੜੇ ਨੇਪਾਲ ਬਾਰਡਰ ਦੀਆਂ ਸੰਗਤਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇੱਕ ਵੱਡਾ ਗੁਰਮਤਿ ਸਮਾਗਮ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਬਾਬਾ ਗੁਲਾਬ ਸਿੰਘ ਦੇ ਨਾਲ ਨਾਲ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ, ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਪਹੁੰਚੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਫਿਲੌਰ ਦੇ ਮੁੱਖੀ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਨੇ ਆਪਣੇ ਪ੍ਰਵਚਨਾਂ ਰਾਹੀਂ ਯੂ ਪੀ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ, ਧਾਰਮਿਕ ਦੀਵਾਨ ਵਿੱਚ ਪੰਜਾਬ ਤੋਂ ਡੇਢ ਦਰਜਨ ਦੇ ਲਗਭਗ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਨੇ ਹਾਜ਼ਰੀ ਲਵਾਈ ਅਤੇ ਸੰਗਤਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਪੋਹ ਦੇ ਮਹੀਨੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਾਰੇ ਸਿੰਘਾ ਦੇ ਜੀਵਨ ਇਤਿਹਾਸ ਤੇ ਸ਼ਹਾਦਤਾ ਤੋਂ ਜਾਣੂ ਕਰਵਾਇਆ, ਸਮੂਹ ਧਾਰਮਿਕ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਸੰਤ ਸੁਖਵਿੰਦਰ ਸਿੰਘ ਜੀ ਅੱਲੋਵਾਲ ਨਾਲ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਸਮਾਗਮ ਸਬੰਧੀ ਪਰਸੋਂ ਦੇ ਰੋਜ਼ ਤੋਂ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਅੱਜ ਸੰਪੂਰਨ ਭੋਗ ਅਰਦਾਸ ਤੋਂ ਉਪਰੰਤ ਪੰਜਾਬ ਤੋਂ ਪਹੁੰਚੇ ਹਜ਼ੂਰੀ ਰਾਗੀ ਭਾਈ ਹਰਜੀਤ ਸਿੰਘ, ਭਾਈ ਰਿੰਕੂ ਤੇ ਭਾਈ ਗੁਰਮੇਲ ਸਿੰਘ ਦੇ ਕੀਰਤਨੀ ਜਥਿਆਂ ਸੰਗਤਾਂ ਨੂੰ ਸ਼ਬਦ ਗੁਰਬਾਣੀ ਨਾਲ ਜੋੜਿਆ, ਇਸ ਮੌਕੇ ਤੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਦੇ ਮੁੱਖੀ ਸੰਤ ਸੁਖਵਿੰਦਰ ਸਿੰਘ ਜੀ ਨੇ ਕਥਾ ਵਿਚਾਰ ਕਰਦਿਆਂ ਸਮੂਹ ਸੰਗਤਾਂ ਨੂੰ ਦੱਸਿਆ ਪੋਹ ਦਾ ਮਹੀਨਾ ਸਿੱਖ ਸੰਗਤਾਂ ਲਈ ਵਿਸ਼ੇਸ਼ ਤੇ ਇਤਿਹਾਸਕ ਹੈ ਕਿਉਂਕਿ ਸਿਖਾਂ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਮਹੀਨੇ ਜਿਥੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਉਥੇ ਹੀ ਇਸ ਗੁਰੂ ਸਾਹਿਬ ਜੀ ਦਾ ਸਰਸਾ ਨਦੀ ਤੇ ਵਿਛੋੜੇ ਪਿਆ ਅਤੇ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਸ਼ਹੀਦ ਹੋ ਗਏ ਜਦੋਂਕਿ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ, ਮਾਤਾ ਗੁਜਰ ਕੌਰ ਜੀ ਵੀ ਸ਼ਹੀਦ ਹੋ ਗਏ, ਇਸ ਕਰਕੇ ਨਾਨਕ ਨਾਮ ਲੇਵਾ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਮਹੀਨੇ ਕੋਈ ਵੀ ਖੁਸ਼ੀ ਦੇ ਪ੍ਰੋਗ੍ਰਾਮ ਨਾ ਕੀਤੇ ਜਾਣ, ਸੰਤ ਸੁਖਵਿੰਦਰ ਸਿੰਘ ਜੀ ਨੇ ਦੱਸਿਆ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦੇਸ਼ ਕੌਮ ਲਈ ਕੀਤੀ ਕੁਰਬਾਨੀ ਦਾ ਐਸਾਨ ਕਰਜਾ ਅਸੀਂ ਸੌਂ ਜਨਮ ਲੈ ਕੇ ਵੀ ਨਹੀਂ ਝੁਕਾ ਸਕਦੇ ਪਰ ਪੋਹ ਦੇ ਮਹੀਨੇ ਆਪਣੇ ਪ੍ਰਵਾਰਾਂ ਸਮੇਤ ਅੰਮ੍ਰਿਤ ਵੇਲੇ ਉੱਠ ਕੇ ਚਾਰ ਘੰਟੇ ਸ਼ਹੀਦੀ ਦੀ ਯਾਦ ਵਿੱਚ ਨਾਮ ਸਿਮਰਨ ਕਰਕੇ ਬਖਸ਼ਿਸ਼ਾਂ ਦੇ ਪਾਤਰ ਜਰੂਰ ਬਣ ਸਕਦੇ ਹਾ, ਗੁਰਮਤਿ ਸਮਾਗਮ ਵਿੱਚ ਮੁੱਖ ਪ੍ਰਬੰਧਕ ਬਾਬਾ ਗੁਲਾਬ ਸਿੰਘ ਤੇ ਸੰਤ ਸੁਖਵਿੰਦਰ ਸਿੰਘ ਜੀ ਅੱਲੋਵਾਲ ਤੋਂ ਇਲਾਵਾ ਬਾਬਾ ਸੁਲੱਖਣ ਦਮਦਮੀ ਟਕਸਾਲ ਵਾਲੇ, ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ, ਬਾਬਾ ਗੁਰਨਾਮ ਸਿੰਘ ਮਹਿੰਗਾ ਪੁਰ ਯੂ ਪੀ ਵਾਲੇ ਤੇ ਭਾਈ ਸੁਖਵਿੰਦਰ ਸਿੰਘ ਢਾਡੀ ਤੋਂ ਇਲਾਵਾ ਸੈਂਕੜੇ ਸੀਨੀਅਰ ਪਤੀਵੰਤੇ ਤੇ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਲਵਾਈ, ਮੁੱਖ ਪ੍ਰਬੰਧਕ ਬਾਬਾ ਗੁਲਾਬ ਸਿੰਘ ਤੇ ਹੋਰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਪਹੁੰਚੇ ਸੰਤ ਸੁਖਵਿੰਦਰ ਸਿੰਘ ਜੀ ਆਲੋਵਾਲ, ਪੰਜਾਬ ਤੋਂ ਪਹੁੰਚੇ ਧਾਰਮਿਕ ਬੁਲਾਰਿਆਂ, ਗੁਰਮਤਿ ਸਮਾਗਮ ਦੀਆਂ ਸੇਵਾਵਾਂ ਨਿਭਾਉਣ ਵਾਲੇ ਸਾਰੇ ਸੇਵਾਦਾਰਾਂ ਤੇ ਸਥਾਨਕ ਮੋਹਤਬਰਾਂ ਦਾ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਇਸ ਮੌਕੇ ਤੇ ਭਾਈ ਗੁਰਮੇਲ ਸਿੰਘ ਭਾਈ ਹਰਜੀਤ ਸਿੰਘ ਭਾਈ ਦਾਰਾ ਸਿੰਘ ਤੇ ਢਾਡੀ ਸੁਖਵਿੰਦਰ ਸਿੰਘ ਵੀ ਹਾਜ਼ਰ ਸੀ।

Leave a Reply

Your email address will not be published. Required fields are marked *