ਗੁਰਦਾਸਪੁਰ, 17 ਦਸੰਬਰ (ਸਰਬਜੀਤ ਸਿੰਘ)– ਸੀਪੀਆਈ ਐਮਐਲ ਲਿਬਰੇਸ਼ਨ ਨੇ ਗੁਰਦਾਸਪੁਰ ਨੇੜਲੇ ਇਤਿਹਾਸਿਕ ਪਿੰਡ ਗੁਰਦਾਸ ਨੰਗਲ ਵਿਖੇ ਰਾਜਨੀਤਕ ਕਾਨਫਰੰਸ ਕੀਤੀ। ਜਿਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਲਬੀਰ ਭੋਲਾ ਮਲਕਵਾਲ, ਸੁਖਦੇਵ ਸਿੰਘ ਭਾਗੋਕਾਵਾਂ, ਵਿਜੇ ਕੁਮਾਰ ਸੋਹਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਦੇ ਹੱਥਾਂ ਵਿੱਚ ਦੇਸ਼ ਸੁਰੱਖਿਤ ਨਹੀਂ ਹੈ, ਦੇਸ਼ ਦੀਆਂ ਘੱਟ ਟ ਗਿਣਤੀਆਂ ਖਾਸ ਕਰਕੇ ਮੁਸਲਿਮ ਘੱਟ ਗਿਣਤੀ ਨੂੰ ਮੋਦੀ ਸਰਕਾਰ ਵੱਲੋਂ ਖਾਸ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਅਤੇ ਦੇਸ਼ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਦੇਸ਼ ਵਿੱਚ ਮੰਦਰ ਅਤੇ ਮਸਜਿਦ ਦਾ ਲਗਾਤਾਰ ਝਗੜਾ ਖੜਾ ਕੀਤਾ ਜਾ ਰਿਹਾ ਹੈ ਜਦੋਂ ਕਿ ਲੋੜ ਇਹ ਹੈ ਕਿ ਦੇਸ਼ ਦੇ ਵਿੱਚੋਂ ਬੇਰੁਜ਼ਗਾਰੀ ਅਤੇ ਮੰਹਿਗਾਈ ਵਰਗੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਪਰ ਮੋਦੀ ਸਰਕਾਰ ਇਸ ਪਾਸੇ ਧਿਆਨ ਦੇਣ ਦੀ ਬਜਾਏ ਸੰਵਿਧਾਨ ਨੂੰ ਬਦਲਣ ਅਤੇ ਹੋਰ ਸੰਵਿਧਾਨਿਕ ਸੰਸਥਾਵਾਂ ਨੂੰ ਆਪਣੇ ਸਿਆਸੀ ਪ੍ਰਭਾਵ ਹੇਠ ਕਰਨ ਦੀ ਰਾਜਨੀਤੀ ਕਰ ਰਹੀ ਹੈ ।ਮਾਨ ਸਰਕਾਰ ਬਾਰੇ ਬੋਲਦਿਆਂ ਲਬਰੇਸ਼ਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਬਧ ਤੋਂ ਬਦਤਰ ਬਣਦੀ ਜਾ ਰਹੀ ਹੈ ।ਪੰਜਾਬ ਵਿੱਚ ਨਿਤ ਨਸ਼ਿਆਂ ਨਾਲ ਮੌਤਾਂ ਹੋ ਰਹੀਆਂ ਹਨ ,ਸਰਕਾਰ ਦੇ ਤਿੰਨ ਸਾਲਾਂ ਦੇ ਰਾਜ ਵਿੱਚ ਨਸ਼ਿਆਂ ਦਾ ਦੌਰ ਪਹਿਲਾ ਨਾਲੋਂ ਵੀ ਕਈ ਗੁਣਾ ਵਧਿਆ ਹੈ। ਮਾਨ ਸਰਕਾਰ ਅਕਾਲੀ ਤੇ ਕਾਂਗਰਸੀ ਸਰਕਾਰਾਂ ਦੀ ਤਰ੍ਹਾਂ ਹੀ ਪਹਿਲਾ ਪੰਚਾਇਤ ਇਲੈਕਸ਼ਨਾਂ ਵਿੱਚ ਧਾਂਦਲੀਆਂ ਕਰਨ ਵਿੱਚ ਸਾਹਮਣੇ ਆਈ ਅਤੇ ਹੁਣ ਮਿਉਂਸਿਪਲ ਕਾਰਪੋਰੇਸ਼ਨ ਦੀ ਚੋਣਾਂ ਵਿੱਚ ਨੰਗੀ ਚਿੱਟੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤਾਂ ਜੋ ਮਾਨ ਸਰਕਾਰ ਚੋਣਾਂ ਜਿੱਤ ਸਕੇ ਮਾਨ ਸਰਕਾਰ ਦਾ ਜਮਹੂਰੀਅਤ ਵਿਰੋਧੀ ਚਿਹਰਾ ਨੰਗਾ ਹੋ ਰਿਹਾ। ਆਗੂਆਂ ਕਿਆ ਕਿ ਮਜ਼ਦੂਰਾਂ ਨੂੰ 10-10 ਮਰਲੇ ਤੇ ਪਲਾਟ ਦਵਾਉਣ, ਲਾਲ ਲਕੀਰ ਦੇ ਅੰਦਰ ਘਰਾਂ ਨੂੰ ਮਾਲ ਮਹਿਕਮੇ ਚ ਦਰਜ ਕਰਾਉਣ, ਕੱਚੀਆਂ ਛੱਤਾਂ ਬਦਲਣ ਲਈ ਪੰਜ ਲੱਖ ਰੁਪਏ ਦੀ ਗਰਾਂਟ ਲੈਣ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਜਾਂ ਬੇਰੁਜ਼ਗਾਰੀ ਭੱਤਾ ਦੇਣ ,ਮਜ਼ਦੂਰਾਂ ਕਿਸਾਨਾਂ ਦੇ 60 ਸਾਲ ਦੇ ਉੱਪਰ ਦੇ ਔਰਤਾਂ ਤੇ ਮਰਦਾਂ ਨੂੰ 10 ਹਜਾਰ ਰੁਪਏ ਮਹੀਨਾ ਪੈਨਸ਼ਨ ਦੇਣ ਅਤੇ ਪੰਜਾਬ ਵਿੱਚ ਪੁਲਿਸ ਰਾਜ ਨੂੰ ਖਤਮ ਕਰਨ ਲਈ ਲਗਾਤਾਰ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਕਾਨਫਰੰਸ ਵਿੱਚ ਦਲਜੀਤ ਸਿੰਘ ਰਣਜੀਤ ਬਾਗ, ਬਲਬੀਰ ਸਿੰਘ ਉੱਚਾ ਧਕਾਲਾ ਕਾਲਾ, ਸਿਕੰਦਰ ਸਾਬੀ, ਰਣਜੀਤ ਕੌਰ, ਰੇਖਾ ਰਾਣੀ, ਪ੍ਰੇਮ ਮਸੀਹ ਸੋਨਾ, ਜੋਗਿੰਦਰ ਲੇਹਲ, ਸਤਨਾਮ ਸਿੰਘ ਮੂਲਿਆਂਵਾਲ, ਸੁਖਦੇਵ ਬਿੱਟਾ ਅਤੇ ਬਲਜੀਤ ਸਿੰਘ ਮਰੜ ਸ਼ਾਮਲ ਸਨ।



