ਫਿਲੌਰ, ਗੁਰਦਾਸਪੁਰ, 29 ਅਗਸਤ (ਸਰਬਜੀਤ ਸਿੰਘ)– ਨੌਜ਼ਵਾਨੀ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਕਰਨ ਅਤੇ ਸਰੀਰਕ ਤੰਦਰੁਸਤੀ ਨੂੰ ਕਾਇਮ ਰੱਖਣ ਲਈ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਿੱਝ ਮੇਲਾ ਕਰਵਾਉਣਾ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਸ਼ਲਾਘਾਯੋਗ ਉਪਰਾਲਾ ਕਿਹਾ ਜਾ ਸਕਦਾ ਹੈ ,ਕਿਉਂਕਿ ਨੌਜਵਾਨ ਪੀੜ੍ਹੀ ਪੱਛਮੀ ਮੁਲਕਾਂ ਦੇ ਪ੍ਰਭਾਵ ਹੇਠ ਨਸ਼ਿਆਂ ਦੀ ਆਦੀ ਬਣਦੀ ਜਾ ਰਹੀ ਹੈ ਜਿਸ ਨੂੰ ਸਹੀ ਰਸਤੇ ਤੇ ਲਿਆਉਣਾ ਸਮੇਂ ਅਤੇ ਲੋਕਾਂ ਦੀ ਮੁੱਖ ਮੰਗ ਹੈ ਇਸ ਕਰਕੇ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਤੇ ਨੌਗੱਜਾ ਪੀਰ ਦੇ ਮੁੱਖ ਸੇਵਾਦਾਰਾਂ ਦੇ ਸੰਯੋਗ ਨਾਲ ਸਿੱਝ ਮੇਲੇ ਰਾਹੀਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕਿਹਾ ਜਾ ਸਕਦਾ ਹੈ, ਇਸ ਮੌਕੇ ਤੇ ਪਟਕੇ ਦੀ ਕੁਸ਼ਤੀ ਕਰਵਾਉਣ ਮੌਕੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਨੰਗਲ ਬੇਟ ਫਿਲੌਰ ਦੇ ਮੁੱਖੀ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ, ਉਹਨਾਂ ਇਸ ਮੌਕੇ ਤੇ ਬੋਲਦਿਆਂ ਗੰਨਾ ਪਿੰਡ, ਦਸਮੇਸ਼ ਨਗਰ, ਮੋਤੀਪੁਰ ਖਾਲਸਾ ਤੇ ਨੌਂ ਗੰਜਾ ਪੀਰ ਦੇ ਮੁੱਖ ਸੇਵਾਦਾਰ ਕਮੇਟੀ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਖੇਡਾਂ ਵੱਲ ਪ੍ਰੇਰਿਤ ਕਰਨ ਵਾਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਅੱਜ ਸਮੇਂ ਅਤੇ ਲੋਕਾਂ ਦੀ ਮੁੱਖ ਮੰਗ ਹੈ ਕਿ ਪੰਜਾਬ ਅਤੇ ਦੇਸ਼ ਦਾ ਭਵਿੱਖ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਿਆ ਜਾਵੇ,ਇਸ ਕਰਕੇ ਮੈ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਾ ਹੋਇਆ ਪਿੰਡਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਜਿਹਾ ਉਪਰਾਲਾ ਕਰਨ ਦੀ ਅਪੀਲ ਕਰਦਾ ਹਾਂ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਰੀਰਕ ਤੰਦਰੁਸਤੀ ਨਾਲ ਜੋੜਿਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਸ ਸਿੱਝ ਮੇਲੇ ਤੇ ਵਿਸ਼ੇਸ਼ ਸੱਦੇ ਤੇ ਪਹੁੰਚੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਨੰਗਲ ਬੇਟ ਫਿਲੌਰ ਦੇ ਮੁੱਖੀ ਸੰਤ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ਨਾਲ ਇਸ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ,ਹਰ ਸਾਲ ਤਿੰਨ ਪੰਚਾਇਤਾ ਵੱਲੋਂ ਨੌਗੱਜਾ ਪੀਰ ਦੇ ਮੁੱਖੀ ਦੇ ਸੰਯੋਗ ਨਾਲ ਸਿੱਝ ਮੇਲਾ ਕਰਵਾਇਆ ਜਾਂਦਾ ਹੈ ਅਤੇ ਇਸ ਸਾਲ ਵੀ ਇਹ ਮੇਲਾ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਸਥਾਨਕ ਲੋਕਾਂ ਵੱਲੋਂ ਮਨਾਇਆ ਗਿਆ, ਇਸ ਮੌਕੇ ਤੇ ਗੰਨਾਂ ਪਿੰਡ ਸਰਪੰਚ ਸੁਖਪਾਲ ਸੁੱਖਾ ਜੀ, ਨੌਗੱਜਾ ਪੀਰ ਦਰਗਾਹ ਮੁੱਖ ਸੇਵਾਦਾਰ ਸਾਈਂ ਮਿੱਠੂ ਸ਼ਾਹ ਜੀ, ਦਸਮੇਸ਼ ਨਗਰ ਸਰਪੰਚ ਜੋਗਾ ਸਿੰਘ, ਮੋਤੀ ਪੁਰ ਦੇ ਸਰਪੰਚ ਸ੍ਰ ਮਨਜੀਤ ਸਿੰਘ, ਜਰਨੈਲ ਸਿੰਘ ਮੋਤੀ ਪੁਰ ਅਤੇ ਡੇਰਾ ਪ੍ਰਬੰਧਕ ਰਾਮਜੀ ਦਾਸ ਆਦਿ ਸਾਰੇ ਪਟਕੇ ਦੀ ਕੁਸ਼ਤੀ ਸਮੇਂ ਹਾਜ਼ਰ ਸਨ ਅਤੇ ਪੁਲਿਸ ਪ੍ਰਸ਼ਾਸਨ ਨਾਲ ਸਬੰਧਤ ਚੌਕੀ ਇੰਚਾਰਜ ਸ੍ਰ ਨਿਰਮਲ ਸਿੰਘ , ਜਸਵਿੰਦਰ ਸਿੰਘ ਤੇ ਪ੍ਰੇਮ ਕੁਮਾਰ ਆਦਿ ਨੇ ਹਾਜ਼ਰੀ ਲਵਾਈ ।


