ਫਿਲੌਰ, ਗੁਰਦਾਸਪੁਰ, 17 ਅਕਤੂਬਰ (ਸਰਬਜੀਤ ਸਿੰਘ)– ਭਾਈ ਖਾਲਸਾ ਫਿਲੌਰ ਪ੍ਰਬੰਧਕੀ ਕਮੇਟੀ ਵੱਲੋਂ ਰਿਸ਼ੀ ਬਾਲਮੀਕੀ ਭਗਵਾਨ ਜੀ ਦੀ ਜਯੰਤੀ ਨੂੰ ਸਮਰਪਿਤ ਸ਼ਾਨਦਾਰ ਸੋਬਾ ਯਾਤਰਾ ਕੱਢੀ ਗਈ। ਜਿਸ ਨੂੰ ਅਰੰਭਤਾ ਰਵਾਨਗੀ ਗੁਰੂਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਅੱਲੋਵਲ ਦੇ ਮੁੱਖ ਪਰਬੰਧਕ ਅਤੇ ਜਨਰਲ ਸਕੱਤਰ ਸੰਤ ਸਮਾਜ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਅਲੋਵਾਲ ਨੇ ਰਿਬਨ ਕੱਟ ਕੇ ਕੀਤੀ। ਇਹ ਸੋਭਾ ਯਾਤਰਾ ਵੱਖ ਵੱਖ ਬਜਾਰਾਂ ਤੋਂ ਹੁੰਦੀ ਹੋਈ ਵਾਪਸ ਮੰਦਰ ਪਹੁੰਚੀ, ਰਸਤੇ ਵਿੱਚ ਸੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ । ਪ੍ਰਬੰਧਕ ਵੱਲੋਂ ਵਿਸੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਸੰਤ ਸੁਖਵਿੰਦਰ ਸਿੰਘ ਜੀ ਅਲੋਵਾਲ ਦਾ ਸਨਮਾਨ ਬਲਦੇਵ ਸਿੰਘ ਫਿਲੌਰ, ਨਵਜੋਤ ਸਿੰਘ ਚੰਨੀ ਸਾਬਕਾ ਵਿਧਾਇਕ, ਵਰਿੰਦਰਜੀਤ ਸਿੰਘ ਬੌਬੀ, ਮਨਜੀਤ ਸਿੰਘ ਬਿੱਲਾ, ਭਾਈ ਬਲਦੇਵ ਸਿੰਘ, ਭਾਈ ਓਕਾਰ ਸਿੰਘ ਤੇ ਕਮੇਟੀ ਮੈਂਬਰਾਂ ਵੱਲੋਂ ਸਾਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਸੰਤ ਸੁਖਵਿੰਦਰ ਸਿੰਘ ਅਲੋਵਾਲ ਨੇ ਦੱਸਿਆ ਰਿਸ਼ੀ ਬਾਲਮੀਕੀ ਭਗਵਾਨ ਜੀ ਜਿਥੇ ਵੱਡੇ ਤਪੀਆ ਅਵਤਾਰ ਸਨ ਉਥੇ ਸ਼ਾਸ਼ਤਰ ਵਿਦਿਆ ਦੇ ਧੰਨੀ ਸਨ ਉਨ੍ਹਾਂ ਦੇ ਤਿਆਰ ਕੀਤੇ ਭਗਵਾਨ ਰਾਮ ਜੀ ਸਪੁੱਤਰ ਲਵ ਕੁਛ ਨੇ ਹਜਾਰਾਂ ਸੈਨਾ ਨੂੰ ਖਤਮ ਕਰ ਦਿੱਤਾ ਸੀ ਉਹਨਾਂ ਕਿਹਾ ਪ੍ਰਬੰਧਕ ਕਮੇਟੀ ਵੱਲੋਂ ਰਿਸੀ ਬਾਲਮੀਕ ਭਗਵਾਨ ਜੀ ਦੀ ਜਯੰਤੀ ਨੂੰ ਸਮਰਪਿਤ ਸ਼ੋਬਾ ਯਾਤਰਾ ਕੱਢੀ ਜਾਣੀ ਬਹੁਤ ਹੀ ਸਲਾਘਾਯੋਗ ਧਾਰਮਿਕ ਵਰਤਾਰਾ ਕਿਹਾ ਜਾ ਸਕਦਾ ਹੈ ਇਸ ਸਬੰਧੀ ਮੁਕੰਮਲ ਜਾਣਕਾਰੀ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਮਹਿਮਾਨ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਅਲੋਵਾਲ ਨਾਲ ਫੋਨ ਤੇ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਬਿਆਨ ਰਾਹੀਂ ਦਿੱਤੀ।
